ਗ੍ਰਹਿ ਮੰਤਰੀ ਨੇ ਕੀਤਾ ਟਵੀਟ, ਕਿਹਾ- ਭਾਰਤ ਵੱਲੋਂ ਪਾਕਿ ''ਤੇ ਇਕ ਹੋਰ ਸਟ੍ਰਾਈਕ ਲਈ ਵਧਾਈ

06/17/2019 12:15:20 PM

ਨਵੀਂ ਦਿੱਲੀ : ਵਰਲਡ ਕੱਪ ਵਿਚ 7ਵੀਂ ਵਾਰ ਪਾਕਿਸਤਾਨ ਨੂੰ ਹਰਾਉਣ ਤੋਂ ਬਾਅਦ ਦੇਸ਼ ਭਰ ਵਿਚ ਉਤਸ਼ਾਹ ਦਾ ਮਾਹੌਲ ਹੈ। ਹਰ ਕੋਈ ਭਾਰਤੀ ਟੀਮ ਨੂੰ ਇਸ ਸ਼ਾਨਦਾਰ ਜਿੱਤ ਦੀ ਵਧਾਈ ਦੇ ਰਿਹਾ ਹੈ ਅਤੇ ਆਪਣੇ-ਆਪਣੇ ਤਰੀਕੇ ਨਾਲ ਜਿੱਤ ਦਾ ਜਸ਼ਨ ਮਨ੍ਹਾ ਰਿਹਾ ਹੈ। ਐਤਵਾਰ ਨੂੰ ਮੈਨਚੈਸਟਰ ਵਿਚ ਖੇਡੇ ਗਏ ਮੁਕਾਬਲੇ ਵਿਚ ਭਾਰਤੀ ਟੀਮ ਵੱਲੋਂ ਪਾਕਿਸਤਾਨ 'ਤੇ 89 ਦੌੜਾਂ ਦੀ ਵੱਡੀ ਜਿੱਤ 'ਤੇ ਵਧਾਈਆਂ ਦਾ ਤਾਂਤਾ ਲੱਗ ਗਿਆ ਹੈ। ਕ੍ਰਿਕਟ ਪ੍ਰਸ਼ੰਸਕਾਂ ਤੋਂ ਲੈ ਕੇ ਨੇਤਾਵਾਂ ਅਤੇ ਖਿਡਾਰੀਆਂ ਤੱਕ ਹਰ ਕੋਈ ਆਪਣੇ ਅੰਦਾਜ਼ ਵਿਚ ਭਾਰਤੀ ਟੀਮ ਨੂੰ ਵਧਾਈ ਦੇ ਰਿਹਾ ਹੈ। ਇਸ ਕੜੀ ਵਿਚ ਦੇਸ਼ ਦੇ ਗ੍ਰਹਿ ਮੰਤਰੀ ਤੋਂ ਲੈ ਕੇ ਖੇਡ ਮੰਤਰੀ ਨੇ ਭਾਰਤੀ ਕ੍ਰਿਕਟ ਟੀਮ ਨੂੰ ਵਧਾਈ ਦਿੱਤੀ ਹੈ।

ਗ੍ਰਹਿ ਮੰਤਰੀ ਨੇ ਕਿਹਾ ਇਕ ਹੋਰ ਸਟ੍ਰਾਈਕ

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਟਵੀਟ ਕਰਦਿਆਂ ਲਿਖਿਆ, ''ਪਾਕਿਸਤਾਨ 'ਤੇ ਭਾਰਤੀ ਟੀਮ ਦੀ ਇਕ ਹੋਰ ਸਟ੍ਰਾਈਕ ਅਤੇ ਨਤੀਜਾ ਵੀ ਓਹੀ। ਪੂਰੀ ਟੀਮ ਨੂੰ ਸ਼ਾਨਦਾਰ ਪ੍ਰਦਰਸ਼ਨ ਲਈ ਵਧਾਈ। ਇਸ ਬਿਹਤਰੀਨ ਜਿੱਤ ਲਈ ਹਰ ਭਾਰਤੀ ਨੂੰ ਮਾਣ ਹੋ ਰਿਹਾ ਹੈ।''

ਖੇਡ ਮੰਤਰੀ ਦੀ ਸ਼ਾਬਾਸ਼ੀ

ਉੱਥੀ ਹੀ ਖੇਡ ਮੰਤਰੀ ਕਿਰਨ ਰਿਜਿਜੂ ਨੇ ਵੀ ਟਵੀਟ ਕੀਤਾ ਅਤੇ ਕਿਹਾ, ''ਪਹਿਲਾਂ ਹੀ ਬੋਲਿਆ ਸੀ ਹਿੰਦੁਸਤਾਨ ਜਿੱਤੇਗਾ, ਪਾਕਿਸਤਾਨ ਹਾਰੇਗਾ। ਸ਼ਾਬਾਸ਼ ਮੁੰਡਿਓ, ਵਧਾਈ ਟੀਮ ਇੰਡੀਆ।''

ਓਲੰਪਿਕ ਤਮਗਾ ਜੇਤੂ ਰਾਠੌਰ ਨੇ ਕੀਤੀ ਸ਼ਲਾਘਾ

ਇਸ ਤੋਂ ਇਲਾਵਾ ਸਾਬਕਾ ਖੇਡ ਮੰਤਰੀ ਅਤੇ ਓਲੰਪਿਕ ਮੈਡਲਿਸਟ ਰਾਜਵਰਧਨ ਸਿੰਘ ਰਾਠੌਰ ਨੇ ਲਿਖਿਆ, ''ਪਾਸਿਕਤਾਨ ਖਾਲਫ ਟੀਮ ਇੰਡੀਆ ਦਾ ਸ਼ਾਨਦਾਰ ਪ੍ਰਦਰਸ਼ਨ। ਟੀਮ ਨੇ ਦਮਦਾਰ ਪ੍ਰਦਰਸ਼ਨ ਕਰਦਿਆਂ ਵਰਲਡ ਕੱਪ ਵਿਚ ਪਾਕਿਸਤਾਨ 'ਤੇ ਅਜੇਤੂ ਬੜ੍ਹਤ ਬਣਾਈ ਰੱਖੀ। ਵਿਰਾਟ ਕੋਹਲੀ ਅਤੇ ਰੋਹਿਤ ਦੀ ਬਿਹਤਰੀਨ ਪਾਰੀ ਅਤੇ ਗੇਂਦਬਾਜ਼ਾਂ ਦੀ ਸ਼ਾਨਦਾਰ ਗੇਂਦਬਾਜ਼ੀ। ਲੱਗੇ ਰਹੋ।

ਗੌਤਮ ਗੰਭੀਰ, ਸੁਸ਼ਮਾ ਸਵਰਾਜ ਅਤੇ ਪਿਊਸ਼ ਗੋਇਲ ਦੀਆਂ ਵਧਾਈਆਂ

ਇਨ੍ਹਾਂ ਸਭ ਤੋਂ ਇਲਾਵਾ ਰੇਲ ਮੰਤਰੀ ਪਿਊਸ਼ ਗੋਇਲ, ਸੁਸ਼ਮਾ ਸਵਰਾਜ ਅਤੇ ਗੌਤਮ ਗੰਭੀਰ ਨੇ ਵੀ ਟਵੀਟ ਕਰ ਭਾਰਤੀ ਟੀਮ ਨੂੰ ਸ਼ਾਨਦਾਰ ਜਿੱਤ ਦੀਆਂ ਵਧਾਈਆਂ ਦਿੱਤੀਆਂ ਹਨ।