ਭਾਰਤੀ ਟੀਮ ਲਈ ਲੱਕੀ ਹੈ ਹੋਲਕਰ ਸਟੇਡੀਅਮ, ਇਸ ਖਿਡਾਰੀ ਨੇ ਲਗਾਇਆ ਸੀ ਦੋਹਰਾ ਸੈਂਕੜਾ

09/24/2017 11:08:44 AM

ਨਵੀਂ ਦਿੱਲੀ, (ਬਿਊਰੋ)— ਭਾਰਤੀ ਕ੍ਰਿਕਟ ਟੀਮ ਆਪਣੇ ‍ਆਤਮ-ਵਿਸ਼ਵਾਸ ਅਤੇ ਲਾ-ਜਵਾਬ ਪ੍ਰਦਰਸ਼ਨ ਨਾਲ ਲਗਾਤਾਰ ਅੱਗੇ ਵੱਧ ਰਹੀ ਹੈ ਅਤੇ ਇੱਥੇ ਐਤਵਾਰ ਨੂੰ ਹੋਲਕਰ ਸਟੇਡੀਅਮ ਵਿਚ ਵੀ ਉਹ ਇਸ ਜਲਵੇ ਨੂੰ ਬਰਕਰਾਰ ਰੱਖਦੇ ਹੋਏ ਆਸਟਰੇਲੀਆ ਖਿਲਾਫ ਤੀਸਰੇ ਵਨਡੇ ਵਿਚ ਜਿੱਤ ਦੇ ਨਾਲ ਸੀਰੀਜ਼ ਵਿਚ ਅਜੇਤੂ ਲੀਡ ਬਣਾਉਣ ਲਈ ਉਤਰੇਗੀ। ਦੱਸਿਆ ਜਾ ਰਿਹਾ ਹੈ ਕਿ ਇਹ ਸਟੇਡੀਅਮ ਭਾਰਤ ਲਈ ਬਹੁਤ ਹੀ ਲਕੀ ਹੈ। ਇਸ ਮੈਦਾਨ ਉੱਤੇ ਭਾਰਤੀ ਟੀਮ ਦੇ ਖਿਡਾਰੀ ਵਰਿੰਦਰ ਸਹਿਵਾਗ ਨੇ ਦੋਹਰਾ ਸੈਂਕੜਾ ਲਗਾਇਆ ਸੀ। ਇਸ ਮੈਦਾਨ ਉੱਤੇ ਹੁਣ ਤੱਕ ਕੁਲ 4 ਵਨਡੇ ਮੈਚ ਖੇਡੇ ਗਏ ਹਨ, ਜਿਨ੍ਹਾਂ ਵਿਚੋਂ ਚਾਰ ਵਿਚ ਭਾਰਤ ਨੇ ਜਿੱਤ ਹਾਸਲ ਕੀਤੀ ਹੈ।
ਇਸ ਸਟੇਡੀਅਮ ਵਿਚ ਪਹਿਲਾ ਮੈਚ 15 ਅਪ੍ਰੈਲ, 2016 ਵਿਚ ਭਾਰਤ ਅਤੇ ਇੰਗਲੈਂਡ ਦਰਮਿਆਨ ਖੇਡਿਆ ਗਿਆ ਸੀ। ਇਸ ਮੈਚ ਵਿੱਚ ਭਾਰਤ ਨੇ ਇੰਗਲੈਂਡ ਨੂੰ 7 ਵਿਕਟਾਂ ਨਾਲ ਮਾਤ ਦਿੱਤੀ ਸੀ। ਲੱਗਭਗ 2 ਸਾਲ ਬਾਅਦ ਇਸ ਸਟੇਡੀਅਮ ਨੇ ਦੂਜੇ ਕੌਮਾਂਤਰੀ ਮੈਚ ਦਾ ਪ੍ਰਬੰਧ ਕੀਤਾ ਸੀ।
17 ਨਵੰਬਰ ਨੂੰ ਇੱਕ ਵਾਰ ਫਿਰ ਇੰਗਲੈਂਡ ਅਤੇ ਭਾਰਤ ਦੀਆਂ ਟੀਮਾਂ ਆਹਮੋਂ-ਸਾਹਮਣੇ ਸਨ ਅਤੇ ਭਾਰਤ ਨੇ ਮਹਿਮਾਨਾਂ ਨੂੰ 54 ਦੌੜਾਂ ਨਾਲ ਹਰਾਇਆ ਸੀ। ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ 8 ਦਸੰਬਰ 2011 ਨੂੰ ਇਸ ਮੈਦਾਨ ਉੱਤੇ ਤੀਜਾ ਕੌਮਾਂਤਰੀ ਮੈਚ ਖੇਡਿਆ ਗਿਆ ਸੀ। ਇਸ ਮੈਚ ਵਿਚ ਭਾਰਤ ਦੇ ਸਲਾਮੀ ਬੱਲੇਬਾਜ ਵਰਿੰਦਰ ਸਹਿਵਾਗ ਨੇ ਕੌਮਾਂਤਰੀ ਕ੍ਰਿਕਟ ਦਾ ਦੂਜਾ ਦੋਹਰਾ ਸੈਂਕੜਾ ਲਗਾਇਆ ਸੀ। ਵੈਸਟਇੰਡੀਜ਼ ਖਿਲਾਫ ਸਹਿਵਾਗ ਨੇ ਸਚਿਨ ਤੇਂਦੁਲਕਰ ਦੇ ਬਾਅਦ ਦੂਜਾ ਦੋਹਰਾ ਸੈਂਕੜਾ ਲਗਾਇਆ ਸੀ। ਇਸ ਦੋਹਰੇ ਸੈਂਕੜੇ ਨਾਲ ਸਹਿਵਾਗ ਵਨਡੇ ਕ੍ਰਿਕਟ ਵਿਚ ਸਰਵਸ੍ਰੇਸ਼ਠ ਸਕੋਰ ਬਣਾਉਣ ਵਾਲੇ ਬੱਲੇਬਾਜ਼ ਬਣ ਗਏ ਸਨ।