ਹੋਲੀ ਸੈਲੀਬ੍ਰੇਸ਼ਨ : ਇਨ੍ਹਾਂ ਖਿਡਾਰੀਆਂ ਨੇ ਹੋਲੀ ਮਨਾਉਂਦੇ ਹੋਏ ਲੋਕਾਂ ਨੂੰ ਦਿੱਤੀਆਂ ਸ਼ੁੱਭਕਾਮਨਾਵਾਂ

03/21/2019 3:13:52 PM

ਸਪੋਰਟਸ ਡੈਸਕ— ਅੱਜ ਸਾਰੇ ਦੇਸ਼ 'ਚ ਹੋਲੀ ਦਾ ਤਿਊਹਾਰ ਬਹੁਤ ਹੀ ਧੂੰਮਧਾਮ ਨਾਲ ਮਨਾਇਆ ਜਾ ਰਿਹਾ ਹੈ ਅਤੇ ਇਸ ਮੌਕੇ 'ਤੇ ਪੂਰਾ ਦੇਸ਼ ਰੰਗਾਂ ਦੇ ਇਸ ਤਿਊਹਾਰ 'ਚ ਡੁੱਬਿਆ ਹੋਇਆ ਹੈ। ਦਿੱਲੀ ਤੋਂ ਯੂਪੀ ਅਤੇ ਗੁਜਰਾਤ ਤੋਂ ਬੰਗਾਲ ਹਰ ਕੋਈ ਹੋਲੀ ਦੇ ਰੰਗਾਂ 'ਚ ਡੁੱਬਿਆ ਹੈ। ਅਜਿਹੇ 'ਚ ਇਸ ਤਿਊਹਾਰ 'ਚ ਕ੍ਰਿਕਟਰਸ ਅਤੇ ਖੇਡ ਜਗਤ ਦੀਆਂ ਹਸਤੀਆਂ ਕਿਵੇਂ ਪਿੱਛੇ ਰਹਿ ਸਕਦੀਆਂ ਸਨ।

ਆਈ.ਪੀ.ਐੱਲ.'ਚ ਆਰ.ਸੀ.ਬੀ. ਦੀ ਅਗਵਾਈ ਕਰਨ ਵਾਲੇ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨੇ ਟਵਿੱਟਰ 'ਤੇ ਇਕ ਵੀਡੀਓ ਪੋਸਟ ਕੀਤੀ ਹੈ। ਵੀਡੀਓ 'ਚ ਵਿਰਾਟ ਰੰਗਾਂ ਨਾਲ ਭਰੇ ਹੋਏ ਹਨ। ਇਸ ਵੀਡੀਓ 'ਚ ਆਪਣੇ ਪ੍ਰਸ਼ੰਸਕਾਂ ਨੂੰ ਹੋਲੀ ਦੀ ਵਧਾਈ ਦਿੰਦੇ ਹੋਏ ਵਿਰਾਟ ਆਪਣੇ ਨਵੇਂ ਹੈਡਫੋਨ ਵੀ ਦਿਖਾਉਂਦੇ ਨਜ਼ਰ ਆ ਰਹੇ ਹਨ। ਆਈ.ਪੀ.ਐੱਲ. ਦੇ ਸਭ ਤੋਂ ਵੱਡੇ ਬੱਲੇਬਾਜ਼ ਅਤੇ ਸੀ.ਐੱਸ.ਕੇ. ਅਹਿਮ ਖਿਡਾਰੀ ਸੁਰੇਸ਼ਾ ਰੈਨਾ ਨੇ ਵੀ ਆਪਣੇ ਪ੍ਰਸ਼ੰਸਕਾਂ ਨੂੰ ਹੋਲੀ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਹਨ। ਦੂਜੇ ਪਾਸੇ ਮਯੰਕ ਅਗਰਵਾਲ ਨੇ ਆਪਣੀ ਪਤਨੀ ਦੇ ਨਾਲ ਇਕ ਤਸਵੀਰ ਪੋਸਟ ਕਰਦੇ ਹੋਏ ਪ੍ਰਸ਼ੰਸਕਾਂ ਨੂੰ ਹੈਪੀ ਹੋਲੀ ਕਿਹਾ ਹੈ।

 

 

 

Tarsem Singh

This news is Content Editor Tarsem Singh