ਹਾਕੀ ਵਿਸ਼ਵ ਕੱਪ ਜੂਨੀਅਰ : ਅਰਜਨਟੀਨਾ ਤੋਂ ਹਾਰ ਕੇ ਪਾਕਿ ਬਾਹਰ

11/28/2021 8:28:24 PM

ਭੁਵਨੇਸ਼ਵਰ- ਪਾਕਿਸਤਾਨ ਦੀ ਟੀਮ ਅਰਜਨਟੀਨਾ ਤੋਂ ਐਤਵਾਰ ਨੂੰ ਬੇਹੱਦ ਨਜ਼ਦੀਕੀ ਮੁਕਾਬਲੇ ਵਿਚ 4-3 ਨਾਲ ਹਾਰ ਕੇ ਜੂਨੀਅਰ ਵਿਸ਼ਵ ਕੱਪ ਹਾਕੀ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਦੀ ਦੌੜ ਤੋਂ ਬਾਹਰ ਹੋ ਗਈ। ਪਾਕਿਸਤਾਨ ਨੂੰ ਤਿੰਨ ਮੈਚਾਂ ਵਿਚੋਂ ਦੂਜੀ ਹਾਰ ਦਾ ਸਾਹਮਣਾ ਕਰਨਾ ਪਿਆ ਜਦਕਿ ਅਰਜਨਟੀਨਾ ਨੇ ਦੂਜੀ ਜਿੱਤ ਹਾਸਲ ਕੀਤੀ ਤੇ ਉਸਦੇ 6 ਅੰਕਾਂ ਦੇ ਨਾਲ ਆਖਰੀ-8 ਵਿਚ ਸਥਾਨ ਬਣਾ ਲਿਆ। ਅਰਜਨਟੀਨਾ ਨੇ ਮੈਚ ਦੇ 10ਵੇਂ ਮਿੰਟ ਵਿਚ ਬਤਿਸਤਾ ਕਾਪੁਰੋ ਦੇ ਗੋਲ ਨਾਲ ਬੜ੍ਹਤ ਬਣਾਈ। ਪਾਕਿਸਤਾਨ ਨੂੰ ਕਪਤਾਨ ਅਬਦੁੱਲ ਰਾਣਾ ਨੇ 17ਵੇਂ ਮਿੰਟ ਵਿਚ ਪੈਨਲਟੀ ਕਾਰਨਰ 'ਤੇ ਗੋਲ ਕਰ ਬਰਾਬਰੀ ਦਿਵਾ ਦਿੱਤੀ।

ਇਹ ਖ਼ਬਰ ਪੜ੍ਹੋ- ਵਿਸ਼ਵ ਕੱਪ ਕੁਆਲੀਫਾਇੰਗ : 6 ਸ਼੍ਰੀਲੰਕਾਈ ਮਹਿਲਾ ਕ੍ਰਿਕਟਰ ਕੋਰੋਨਾ ਪਾਜ਼ੇਟਿਵ


ਅਰਜਨਟੀਨਾ ਨੇ 20ਵੇਂ ਮਿੰਟ 'ਚ ਇਗਨੇਸੀਓ ਨਾਰਦੋਲਿਲੋ ਦੇ ਗੋਲ ਨਾਲ ਫਿਰ ਬੜ੍ਹਤ ਬਣਾ ਲਈ। ਰਿਜ਼ਵਾਨ ਅਲੀ ਨੇ 28ਵੇਂ ਮਿੰਟ ਵਿਚ ਮਿਲੇ ਪੈਨਲਟੀ ਸਟ੍ਰੋਕ 'ਤੇ ਪਾਕਿਸਤਾਨ ਦੇ ਲਈ ਫਿਰ ਬਰਾਬਰੀ ਦਾ ਗੋਲ ਕੀਤਾ। ਫ੍ਰਾਂਸਿਸਕੋ ਰੂਈਜ ਨੇ 30ਵੇਂ ਮਿੰਟ ਵਿਚ ਅਰਜਨਟੀਨਾ ਨੂੰ 3-2 ਨਾਲ ਅੱਗੇ ਕੀਤਾ ਜਦਕਿ ਇਬਾਰਾ ਨੇ 47ਵੇਂ ਮਿੰਟ ਵਿਚ ਅਰਜਨਟੀਨਾ ਨੂੰ 4-2 ਦੀ ਮਜ਼ਬੂਤ ਬੜ੍ਹਤ ਦਿਵਾ ਦਿੱਤੀ। ਅਕੀਲ ਅਹਿਮਦ ਨੇ 53ਵੇਂ ਮਿੰਟ ਵਿਚ ਮਿਲੇ ਪੈਨਲਟੀ ਕਾਰਨਰ 'ਤੇ ਪਾਕਿਸਤਾਨ ਦਾ ਤੀਜਾ ਗੋਲ ਕੀਤਾ ਪਰ ਉਸ ਤੋਂ ਬਾਅਦ ਉਸ ਨੇ ਬਰਾਬਰੀ ਦਾ ਗੋਲ ਨਹੀਂ ਕੀਤਾ ਤੇ ਜਿਸ ਕਾਰਨ ਟੂਰਨਾਮੈਂਟ 'ਚੋਂ ਬਾਹਰ ਹੋਣਾ ਪਿਆ।

 


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 

Gurdeep Singh

This news is Content Editor Gurdeep Singh