ਸਲਮਾਨ ਨੇ ਹਾਕੀ ਵਰਲਡ ਕੱਪ ਨੂੰ ਯਾਦਗਾਰ ਬਣਾਉਣ ਦੀ ਕੀਤੀ ਅਪੀਲ

11/30/2018 10:30:17 AM

ਨਵੀਂ ਦਿੱਲੀ— ਹਾਕੀ ਖੇਡ ਪ੍ਰੇਮੀ ਓੜੀਸਾ 'ਚ ਹਾਕੀ ਵਰਲਡ ਕੱਪ ਸ਼ੁਰੂ ਹੋਣ ਦਾ ਇੰਤਜ਼ਾਰ ਕਰ ਰਹੇ ਸਨ ਅਤੇ ਅਜਿਹੇ 'ਚ ਭੁਵਨੇਸ਼ਵਰ ਦੇ ਕਲਿੰਗਾ ਸਟੇਡੀਅਮ 'ਚ ਹਜ਼ਾਰਾਂ ਦੀ ਗਿਣਤੀ 'ਚ ਦਰਸ਼ਕਾਂ ਵਿਚਕਾਰ ਇਕ ਮਸ਼ਹੂਰ ਚੇਹਰਾ ਨਜ਼ਰ ਆਇਆ,ਜੀ ਹਾਂ ਸੁਪਰਸਟਾਰ ਸਲਮਾਨ ਖਾਨ ਬੁੱਧਵਾਰ ਨੂੰ ਕਲਿੰਗਾ ਸਟੇਡੀਅਮ 'ਚ ਭਾਰਤੀ ਟੀਮ ਦੇ ਮੈਚ ਦਾ ਹਿੱਸਾ ਬਣੇ। ਟਵਿਟਰ 'ਤੇ ਜਾਰੀ ਇਕ ਵੀਡੀਓ ਦੇ ਜਰੀਏ  ਇਹ ਜਾਣਕਾਰੀ ਮਿਲੀ। ਇਸ 'ਚ ਸਲਮਾਨ ਵਲੋਂ ਸਾਰਿਆ ਨੂੰ ਵਿਸ਼ਵ ਕੱਪ ਨੂੰ ਯਾਦਗਾਰ ਬਣਾਉਣ ਦੀ ਅਪੀਲ ਕਰਦੇ ਦੇਖਿਆ ਜਾ ਰਿਹਾ ਹੈ। 

 

ਆਪਣੇ ਟਵਿਟਰ ਅਕਾਊਂਟ 'ਤੇ ਜਾਰੀ ਟਵੀਟ 'ਚ ਸਲਮਾਨ ਨੇ ਕਿਹਾ,' ਹਾਕੀ ਵਿਸ਼ਵ ਕੱਪ-2018 ਦੇ ਜਸ਼ਨ ਦਾ ਹਿੱਸਾ ਬਣ ਕੇ ਖੁਸ਼ ਹਾਂ। ' ਆਓ ਵਿਸ਼ਵ ਕੱਪ ਦੇ ਸਾਰੇ ਖਿਡਾਰੀਆਂ ਦਾ ਹੌਸਲਾਂ ਵਧਾਈਏ ਅਤੇ ਇਸਨੂੰ ਯਾਦਗਾਰ ਬਣਾਈਏ।'

 

suman saroa

This news is Content Editor suman saroa