ਹਾਕੀ ਵਿਸ਼ਵ ਕੱਪ : ਫਰਾਂਸ ਨੂੰ ਹਰਾ ਕੇ ਆਸਟਰੇਲੀਆ ਸੈਮੀਫਾਈਨਲ ''ਚ

12/13/2018 3:33:12 AM

ਭੁਵਨੇਸ਼ਵਰ— ਪਿਛਲੀ ਚੈਂਪੀਅਨ ਆਸਟਰੇਲੀਆ ਨੇ ਬੁੱਧਵਾਰ ਨੂੰ ਇੱਥੇ ਕਲਿੰਗਾ ਸਟੇਡੀਅਮ 'ਚ ਐੱਫ. ਆਈ. ਐੱਚ. ਹਾਕੀ ਵਿਸ਼ਵ ਕੱਪ ਦੇ ਕੁਆਰਟਰ ਫਾਈਨਲ ਮੁਕਾਬਲੇ 'ਚ ਫਰਾਂਸ ਨੂੰ 3-0 ਨਾਲ ਹਰਾ ਕੇ ਰਿਕਾਰਡ 11ਵੀਂ ਵਾਰ ਸੈਮੀਫਾਈਨਲ 'ਚ ਪ੍ਰਵੇਸ਼ ਕਰ ਲਿਆ। ਆਸਟਰੇਲੀਆ ਨੇ ਆਪਣੀ ਸ਼ਾਨਦਾਰ ਲੈਅ ਨੂੰ ਜਾਰੀ ਰੱਖਦੇ ਹੋਏ ਫਰਾਂਸ ਵਿਰੁੱਧ ਇਕ ਤਰਫਾ ਜਿੱਤ ਹਾਸਲ ਕੀਤੀ। ਵਿਸ਼ਵ ਦੀ ਨੰਬਰ ਇਕ ਟੀਮ ਆਸਟਰੇਲੀਆ ਨੇ ਫਰਾਂਸ ਨੂੰ ਮੈਚ 'ਚ ਕਿਸੇ ਵੀ ਸਮੇਂ ਅੱਗੇ ਜਾਣ ਦਾ ਮੌਕਾ ਨਹੀਂ ਦਿੱਤਾ। ਆਸਟਰੇਲੀਆ ਨੂੰ ਦੂਜੇ ਕੁਆਰਟਰ 'ਚ ਪੈਨਲਟੀ ਕਾਰਨਰ ਮਿਲਿਆ ਜਦਕਿ ਡ੍ਰੈਗ ਫਿਲਕਰ ਜੇਰੇਮੀ ਹੇਵਾਰਡ ਨੇ ਟੀਮ ਦੇ ਲਈ ਪਹਿਲਾ ਗੋਲ ਕਰ 1-0 ਨਾਲ ਬੜ੍ਹਤ ਹਾਸਲ ਕਰਵਾਈ। ਮੈਚ ਦੇ 19ਵੇਂ ਮਿੰਚ 'ਚ ਵੇਟੋਨ ਜੇਕ ਨੂੰ ਪੈਨਲਟੀ ਕਾਰਨਰ ਮਿਲਿਆ ਤੇ ਡ੍ਰੈਗ ਫਿਲਕਰ ਬਲੇਕ ਗੋਵਰਸ ਨੇ ਟੀਮ ਦੇ ਲਈ ਬੜ੍ਹਤ ਨੂੰ 2-0 ਨਾਲ ਅੱਗੇ ਕਰ ਦਿੱਤਾ। ਹਾਲਾਂਕਿ ਹਾਫ ਸਮੇਂ ਤੱਕ ਆਸਟਰੇਲੀਆ ਨੇ 2-0 ਨਾਲ ਬੜ੍ਹਤ ਕਾਇਮ ਰੱਖੀ। ਆਸਟਰੇਲੀਆ ਨੂੰ 37ਵੇਂ ਮਿੰਟ 'ਚ ਇਕ ਹੋਰ ਪੈਨਲਟੀ ਕਾਰਨਰ ਮਿਲਿਆ ਤੇ ਡ੍ਰੈਗ ਫਿਲਕਰ ਬਲੇਕ ਗੋਵਰਸ ਨੇ ਤੀਜੇ ਕੁਆਰਟਰ 'ਚ ਟੀਮ ਦੇ ਲਈ ਗੋਲ ਕਰ ਸਕੋਰ 3-0 ਨਾਲ ਕਰ ਦਿੱਤਾ। ਆਖਰੀ ਸਮੇਂ ਤੱਕ ਇਸ ਬੜ੍ਹਤ ਨੂੰ ਕਾਇਮ ਰੱਖਿਆ ਤੇ ਆਸਟਰੇਲੀਆ ਨੇ ਫਰਾਂਸ ਨੂੰ 3-0 ਨਾਲ ਹਰਾ ਕੇ ਸੈਮੀਫਾਈਨਲ 'ਚ ਪ੍ਰਵੇਸ਼ ਕਰ ਲਿਆ।