ਭਾਰਤੀ ਜੂਨੀਅਰ ਮਹਿਲਾ ਹਾਕੀ ਟੀਮ ਆਇਰਲੈਂਡ ਰਵਾਨਾ

05/26/2019 4:03:49 PM

ਬੈਂਗਲੁਰੂ— ਭਾਰਤ ਦੀ 18 ਮੈਂਬਰੀ ਮਹਿਲਾ ਜੂਨੀਅਰ ਹਾਕੀ ਟੀਮ ਚਾਰ ਦੇਸ਼ਾਂ ਦੇ ਕੇਂਟਰ ਫਿਟਜਗੇਰਾਲਡ ਅੰਡਰ-21 ਕੌਮਾਂਤਰੀ ਟੂਰਨਾਮੈਂਟ ਦੇ ਲਈ ਆਇਰਲੈਂਡ ਰਵਾਨਾ ਹੋ ਗਈ। ਇਸ ਟੀਮ ਦੀ ਕਪਤਾਨੀ ਸੁਮਨ ਦੇਵੀ ਥੋਡਮ ਸੰਭਾਲ ਰਹੀ ਹੈ। ਇਹ ਟੂਰਨਾਮੈਂਟ ਆਇਰਲੈਂਡ ਦੇ ਡਬਲਿਨ 'ਚ ਖੇਡਿਆ ਜਾਵੇਗਾ। ਭਾਰਤੀ ਟੀਮ ਇਸ ਤੋਂ ਬਾਅਦ ਬੇਲਾਰੂਸ ਜਾਵੇਗੀ। ਭਾਰਤੀ ਟੀਮ ਪਹਿਲਾਂ ਡਬਲਿਨ ਜਾਵੇਗੀ ਜਿੱਥੇ ਇਹ ਆਇਰਲੈਂਡ ਦੀ ਰਾਸ਼ਟਰੀ ਟੀਮ ਅਤੇ ਕੈਨੇਡਾ ਦੀ ਮਹਿਲਾ ਜੂਨੀਅਰ ਦੇ ਖਿਲਾਫ ਕ੍ਰਮਵਾਰ 28 ਅਤੇ 29 ਮਈ ਨੂੰ ਮੁਕਾਬਲਾ ਖੇਡੇਗੀ। ਇਸ ਤੋਂ ਬਾਅਦ ਕੇਂਟਰ ਫਿਟਰਗੇਰਾਲਡ ਅੰਡਰ-21 ਕੌਮਾਂਤਰੀ ਟੂਰਨਾਮੈਂਟ ਖੇਡਿਆ ਜਾਵੇਗਾ ਜਿਸ 'ਚ ਭਾਰਤ, ਕੈਨੇਡਾ, ਆਇਰਲੈਂਡ ਅਤੇ ਸਕਾਟਲੈਂਡ ਦੀਆਂ ਟੀਮਾਂ ਹਿੱਸਾ ਲੈਣਗੀਆਂ। ਇਹ ਟੂਰਨਾਮੈਂਟ 31 ਮਈ ਤੋਂ 4 ਜੂਨ ਤਕ ਖੇਡਿਆ ਜਾਵੇਗਾ।  

18 ਮੈਂਬਰੀ ਟੀਮ ਇਸ ਤਰ੍ਹਾਂ ਹੈ :
ਗੋਲਕੀਪਰ : ਬੀਚੂ ਦੇਵੀ ਖਰੀਬਮ, ਖੁਸ਼ਬੂ
ਡਿਫੈਂਡਰ : ਇਸ਼ਿਕਾ ਚੌਧਰੀ, ਸੁਮਨ ਦੇਵੀ (ਕਪਤਾਨ), ਪ੍ਰਿਯੰਕਾ, ਮਹਿਮਾ ਚੌਧਰੀ, ਸਿਮਰਨ ਸਿੰਘ, ਗਗਨਦੀਪ ਕੌਰ (ਉਪਕਪਤਾਨ)
ਮਿਡਫੀਲਡਰ : ਪ੍ਰੀਤੀ, ਮਰੀਆਨਾ ਕੁਜੂਰ, ਚੇਤਨਾ, ਆਜਮੀਨਾ ਕੁਜੂਰ, ਬਲਜੀਤ ਕੌਰ
ਫਾਰਵਰਡ : ਮੁਮਤਾਜ ਖਾਨ, ਬਿਊਟੀ ਡੁੰਗਡੁੰਗ, ਸ਼ਰਮਿਲਾ ਦੇਵੀ, ਰੀਤ, ਲਾਲਰਿੰਦੀਕੀ ਰਾਜ।

Tarsem Singh

This news is Content Editor Tarsem Singh