ਹਾਕੀ ਧਾਕੜਾਂ ਨੇ ਕਿਹਾ, ਮਾਰਿਨ ਦੀ ਨਿਯੁਕਤੀ ਸਮਝ ਤੋਂ ਪਰ੍ਹੇ

09/09/2017 9:30:08 AM

ਨਵੀਂ ਦਿੱਲੀ— 3 ਸਾਬਕਾ ਕਪਤਾਨਾਂ ਸਮੇਤ ਹਾਕੀ ਧਾਕੜਾਂ ਨੇ ਮਹਿਲਾ ਟੀਮ ਦੇ ਮੁੱਖ ਕੋਚ ਸ਼ੋਰਡ ਮਾਰਿਨ ਨੂੰ ਪੁਰਸ਼ ਟੀਮ ਦਾ ਮੁੱਖ ਕੋਚ ਬਣਾਉਣ ਦੇ ਫੈਸਲੇ ਨੂੰ ਸਮਝ ਤੋਂ ਪਰ੍ਹੇ ਦੱਸਿਆ। ਭਾਰਤ ਦੇ ਵਿਸ਼ਵ ਕੱਪ ਜੇਤੂ ਕਪਤਾਨ ਅਜੀਤ ਪਾਲ ਸਿੰਘ ਨੇ ਕਿਹਾ, ''ਇਹ ਫੈਸਲਾ ਮੇਰੀ ਸਮਝ ਤੋਂ ਪਰ੍ਹੇ ਹੈ। ਮਾਰਿਨ ਨੇ ਕਦੇ ਕਿਸੇ ਸੀਨੀਅਰ ਪੁਰਸ਼ ਟੀਮ ਨੂੰ ਕੋਚਿੰਗ ਨਹੀਂ ਦਿੱਤੀ। ਉਹ ਖਿਡਾਰੀਆਂ ਨੂੰ ਜਾਣਦਾ ਵੀ ਨਹੀਂ ਹੈ।'' ਚਮਤਕਾਰੀ ਫਾਰਵਰਡ ਧਨਰਾਜ ਪਿੱਲੇ ਨੇ ਕਿਹਾ ਕਿ ਹਰੇਂਦਰ ਪੁਰਸ਼ ਟੀਮ ਲਈ ਬਿਹਤਰ ਬਦਲ ਸੀ। ਉਸ ਨੇ ਕਿਹਾ, ''ਮੈਨੂੰ ਇਹ ਫੈਸਲਾ ਸਮਝ ਵਿਚ ਨਹੀਂ ਆਇਆ। ਹਰਿੰਦਰ ਪ੍ਰਮੁੱਖ ਦਾਅਵੇਦਾਰ ਸੀ। ਇਹ ਨਕਾਰਾਤਮਕ ਫੈਸਲਾ ਹੈ। ਲੱਗਦਾ ਹੈ ਕਿ ਹਾਕੀ ਇੰਡੀਆ ਸਿਰਫ ਵਿਦੇਸ਼ੀ ਕੋਚ ਚਾਹੁੰਦਾ ਹੈ।''
ਓਲੰਪਿਕ ਸੋਨ ਤਮਗਾ ਜੇਤੂ ਜ਼ਫਰ ਇਕਬਾਲ ਨੇ ਕਿਹਾ, ''ਇਹ ਚੰਗਾ ਜਾਂ ਬੁਰਾ ਫੈਸਲਾ ਹੋ ਸਕਦਾ ਹੈ। ਇਸ ਦਾ ਕੋਈ ਕਾਰਨ ਰਿਹਾ ਹੋਵੇਗਾ। ਮਾਰਿਨ ਵੀ ਨੀਦਰਲੈਂਡ ਤੋਂ ਹੈ ਅਤੇ ਹੋ ਸਕਦਾ ਹੈ ਕਿ ਉਸ ਦੀ ਓਲਟਮੈਂਸ ਦੇ ਬਰਾਬਰ ਸ਼ੈਲੀ ਨੂੰ ਦੇਖਦੇ ਹੋਏ ਉਸ ਨੂੰ ਕੰਮ ਸੌਂਪਿਆ ਗਿਆ ਹੈ।''