ਹਾਕੀ ਖਿਡਾਰਨ ਰਾਜਵਿੰਦਰ ਕੌਰ ਨੂੰ ਐੱਸ. ਪੀ. ਟਰੈਫਿਕ ਨੇ ਕੀਤਾ ਸਨਮਾਨਿਤ

12/23/2020 11:28:55 AM

ਤਰਨ ਤਾਰਨ (ਰਮਨ) : ਉਲੰਪਿਕ ਖੇਡਾਂ ’ਚ ਹਿੱਸਾ ਲੈਣ ਦੀ ਤਿਆਰੀ ਕਰ ਰਹੀ ਹੋਣਹਾਰ ਖਿਡਾਰਨ ਰਾਜਵਿੰਦਰ ਕੌਰ ਨੂੰ ਐੱਸ. ਪੀ. ਟਰੈਫਿਕ ਬਲਜੀਤ ਸਿੰਘ ਢਿੱਲੋਂ ਵੱਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ।

ਇਹ ਵੀ ਪੜ੍ਹੋ: ਇਕ-ਦੂਜੇ ਦੇ ਹੋਏ ਧਨਾਸ਼੍ਰੀ ਅਤੇ ਯੁਜਵੇਂਦਰ ਚਾਹਲ, ਵੇਖੋ ਹਲਦੀ ਦੀ ਰਸਮ ਤੋਂ ਵਿਆਹ ਤੱਕ ਦੀਆਂ ਤਸਵੀਰਾਂ

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ. ਪੀ. ਬਲਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਖੇਡਾਂ ’ਚ ਲਡ਼ਕੀਆਂ ਵੱਲੋਂ ਪਾਇਆ ਜਾ ਰਿਹਾ ਯੋਗਦਾਨ ਇਕ ਵੱਖਰੀ ਮਿਸਾਲ ਪੈਦਾ ਕਰਦਾ ਹੈ, ਜਿਸ ਨਾਲ ਸਾਡੇ ਦੇਸ਼ ਦਾ ਸਿਰ ਹੋਰ ਉੱਚਾ ਹੁੰਦਾ ਨਜ਼ਰ ਆ ਰਿਹਾ ਹੈ। ਉਨ੍ਹਾਂ ਦੱਸਿਆ ਕਿ ਰਾਜਵਿੰਦਰ ਕੌਰ ਜੋ ਪਿੰਡ ਮੁੱਗਲਚੱਕ ਪੰਨੂੰਆਂ ਦੀ ਨਿਵਾਸੀ ਹੈ ਅਤੇ ਇਸ ਸਮੇਂ ਬੈਂਗਲੋਰ ਕੈਂਪ ’ਚ ਹੋਣ ਜਾ ਰਹੀਆਂ ਉਲੰਪਿਕ ਹਾਕੀ ਖੇਡਾਂ ’ਚ ਹਿੱਸਾ ਲੈਣ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਰਾਜਵਿੰਦਰ ਕੌਰ ਨੇ ਪਡ਼੍ਹਾਈ ਦੇ ਨਾਲ-ਨਾਲ ਹਾਕੀ ’ਚ ਜੀਅ ਤੋਡ਼ ਮਿਹਨਤ ਕੀਤੀ ਹੈ।

ਇਹ ਵੀ ਪੜ੍ਹੋ: ਭਾਰਤੀ ਸੇਲਰ ਨੂੰ ਮਿਲਿਆ ਤੋਹਫਾ! ਐਮਾਜ਼ੋਨ ’ਤੇ 4000 ਭਾਰਤੀਆਂ ਨੇ ਕੀਤੀ 1 ਕਰੋੜ ਰੁਪਏ ਤੋਂ ਵੱਧ ਦੀ ਕਮਾਈ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

cherry

This news is Content Editor cherry