ਆਸਟਰੇਲੀਆ ਦੌਰੇ ਲਈ 20 ਮੈਂਬਰੀ ਮਹਿਲਾ ਹਾਕੀ ਟੀਮ ਦਾ ਐਲਾਨ, ਸਵਿਤਾ ਕਰੇਗੀ ਕਪਤਾਨੀ

05/09/2023 1:52:10 PM

ਨਵੀਂ ਦਿੱਲੀ (ਭਾਸ਼ਾ)– ਹਾਕੀ ਇੰਡੀਆ ਨੇ ਆਸਟਰੇਲੀਆ ਵਿਰੁੱਧ ਐੈਡੀਲੇਡ ਵਿਚ 18 ਮਈ ਤੋਂ ਸ਼ੁਰੂ ਹੋਣ ਵਾਲੀ ਤਿੰਨ ਮੈਚਾਂ ਦੀ ਲੜੀ ਲਈ ਸੋਮਵਾਰ ਨੂੰ 20 ਮੈਂਬਰੀ ਰਾਸ਼ਟਰੀ ਮਹਿਲਾ ਹਾਕੀ ਟੀਮ ਦਾ ਐਲਾਨ ਕੀਤਾ। ਭਾਰਤੀ ਟੀਮ ਆਪਣੇ ਇਸ ਦੌਰੇ ਵਿਚ ਐਸਟਰੇਲੀਆ-ਏ ਵਿਰੁੱਧ ਵੀ ਦੋ ਮੈਚ ਖੇਡੇਗੀ। ਇਹ ਦੌਰਾ ਹਾਂਗਝੂ ਏਸ਼ੀਆਈ ਖੇਡਾਂ ਦੀਆਂ ਤਿਆਰੀਆਂ ਦੇ ਸਿਲਸਿਲੇ ਵਿਚ ਕੀਤਾ ਜਾ ਰਿਹਾ ਹੈ। ਗੋਲਕੀਪਰ ਸਵਿਤਾ ਨੂੰ ਟੀਮ ਦੀ ਕਪਤਾਨ ਨਿਯੁਕਤ ਕੀਤਾ ਗਿਆ ਹੈ ਜਦਕਿ ਦੀਪ ਗ੍ਰੇਸ ਏਕਾ ਟੀਮ ਦੀ ਉਪ ਕਪਤਾਨ ਹੋਵੇਗੀ। ਬਿਛੂ ਦੇਵੀ ਖਾਰੀਬਮ ਟੀਮ ਵਿਚ ਸ਼ਾਮਲ ਦੂਜੀ ਗੋਲਕੀਪਰ ਹੈ। 

ਡਿਫੈਂਡਰਾਂ ਵਿਚ ਦੀਪ ਗ੍ਰੇਸ ਏਕਾ, ਨਿੱਕੀ ਪ੍ਰਧਾਨ, ਇਸ਼ਿਕਾ ਚੌਧਰੀ, ਉਦਿਤਾ ਤੇ ਗੁਰਜੀਤ ਕੌਰ ਨੂੰ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ। ਨਿਸ਼ਾ, ਨਵਜੋਤ ਕੌਰ, ਮੋਨਿਕਾ, ਸਲੀਮਾ ਟੇਟੇ, ਨੇਹਾ, ਨਵਨੀਤ ਕੌਰ, ਸੋਨਿਕਾ, ਜਯੋਤੀ ਤੇ ਬਲਜੀਤ ਕੌਰ ਮਿਡਫੀਲਡ ਦੀ ਜ਼ਿੰਮੇਵਾਰੀ ਸੰਭਾਲਣਗੀਆਂ। ਤਜਰਬੇਕਾਰ ਵੰਦਨਾ ਕਟਾਰੀਆ ਫਾਰਵਰਡ ਲਾਈਨ ਦੀ ਅਗਵਾਈ ਕਰੇਗੀ, ਜਿਸ ਨਾਲ ਲਾਲਰੇਮਸਿਆਮੀ, ਸੰਗੀਤਾ ਕੁਮਾਰੀ ਤੇ ਸ਼ਰਮੀਲਾ ਦੇਵੀ ਵੀ ਸ਼ਾਮਲ ਹਨ। ਭਾਰਤ 18, 20 ਤੇ 21 ਮਈ ਨੂੰ ਆਸਟਰੇਲੀਆ ਦਾ ਸਾਹਮਣਾ ਕਰੇਗਾ ਜਦਕਿ ਇਸ ਤੋਂ ਬਾਅਦ 25 ਤੇ 27 ਮਈ ਨੂੰ ਆਸਟਰੇਲੀਆ-ਏ ਨਾਲ ਭਿੜੇਗਾ। ਸਾਰੇ ਪੰਜ ਮੈਚ ਐਡੀਲੇਡ ਦੇ ਮੇਟ ਸਟੇਡੀਅਮ ਵਿਚ ਖੇਡੇ ਜਾਣਗੇ।

cherry

This news is Content Editor cherry