ਭਾਰਤੀ ਪੁਰਸ਼ ਖਿਡਾਰੀਆਂ ਦਾ ਪ੍ਰਦਰਸ਼ਨ ਰਿਹਾ ਇਤਿਹਾਸਕ

06/19/2017 2:20:09 AM

ਨਵੀਂ ਦਿੱਲੀ— ਇੰਡੋਨੇਸ਼ੀਆ ਓਪਨ ਵਿਚ ਇਸ ਵਾਰ ਭਾਰਤੀ ਪੁਰਸ਼ ਖਿਡਾਰੀਆਂ ਦਾ ਪ੍ਰਦਰਸ਼ਨ ਇਤਿਹਾਸਕ ਰਿਹਾ। ਭਾਰਤ ਦੀਆਂ ਮਹਿਲਾਵਾਂ ਵਿਚ ਓਲੰਪਿਕ ਚਾਂਦੀ ਤਮਗਾ ਜੇਤੂ ਪੀ. ਵੀ. ਸਿੰਧੂ ਤੇ ਸਾਬਕਾ ਨੰਬਰ ਇਕ ਸਾਇਨਾ ਨੇਹਵਾਲ ਦੂਜੇ ਦੌਰ ਵਿਚ ਬਾਹਰ ਹੋ ਗਈਆਂ ਸਨ ਪਰ ਐੱਚ. ਐੱਸ. ਪ੍ਰਣਯ ਤੇ ਸ਼੍ਰੀਕਾਂਤ ਨੇ ਤਿਰੰਗਾ ਬੁਲੰਦ ਰੱਖਿਆ। ਪ੍ਰਣਯ ਨੇ ਚਮਤਕਾਰੀ ਪ੍ਰਦਰਸ਼ਨ ਕਰਦਿਆਂ ਓਲੰਪਿਕ ਸੋਨ ਤਮਗਾ ਜੇਤੂ ਤੇ ਵਿਸ਼ਵ ਚੈਂਪੀਅਨ  ਚੇਨ ਲੇਂਗ ਨੂੰ ਹਰਾਇਆ ਜਦਕਿ  ਸ਼੍ਰੀਕਾਂਤ ਨੇ ਵਿਸ਼ਵ ਦੇ ਨੰਬਰ ਇਕ ਖਿਡਾਰੀ ਸੋਨ ਵਾਨ ਨੂੰ ਧੂੜ ਚਟਾ ਦਿੱਤੀ। ਭਾਰਤੀ ਬੈਡਮਿੰਟਨ ਦੇ ਇਤਿਹਾਸ ਵਿਚ ਇਹ ਪਹਿਲਾ ਅਜਿਹਾ ਟੂਰਨਾਮੈਂਟ ਬਣ ਗਿਆ, ਜਿਸ  ਵਿਚ ਦੋ ਭਾਰਤੀ ਪੁਰਸ਼ ਖਿਡਾਰੀਆਂ ਨੇ ਓਲੰਪਿਕ ਤਮਗਾ ਜੇਤੂਆਂ ਤੇ ਵਿਸ਼ਵ  ਦੇ ਨੰਬਰ ਇਕ ਖਿਡਾਰੀ ਨੂੰ ਹਰਾਇਆ।