ਵਿਜੇਂਦਰ ਦੇ ਲਾਈਵ ਮੈਚ ਨਹੀਂ ਦੇਖਦੀ ਉਨ੍ਹਾਂ ਦੀ ਪਤਨੀ, ਖਾਸ ਹੈ ਵਜ੍ਹਾ...

08/08/2017 12:31:02 PM

ਨਵੀਂ ਦਿੱਲੀ— ਪ੍ਰੋਫੈਸ਼ਨਲ ਬਾਕਸਿੰਗ ਵਿਚ ਲਗਾਤਾਰ 9ਵੀਂ ਜਿੱਤ ਦਰਜ ਕਰਨ ਵਾਲੇ ਵਿਜੇਂਦਰ ਸਿੰਘ ਦੀ ਪਤਨੀ ਅਰਚਨਾ ਚਾਹੁੰਦੇ ਹੋਏ ਵੀ ਉਨ੍ਹਾਂ ਦਾ ਲਾਈਵ ਮੈਚ ਨਹੀਂ ਵੇਖਦੀ। ਜੀ ਹਾਂ, ਵਿਜੇਂਦਰ ਨੇ ਮੁੰਬਈ ਵਿੱਚ ਹੋਏ ਬੈਟਲਗਰਾਊਂਡ ਏਸ਼ੀਆ ਫਾਇਟ ਵਿੱਚ ਚੀਨ ਦੇ ਜ਼ੁਲਫਿ‍ਕਾਰ ਮੈਮਤਅਲੀ ਨੂੰ ਹਰਾ ਕੇ ਆਪਣੇ ਪ੍ਰੋਫੈਸ਼ਨਲ ਕਰੀਅਰ ਦੀ ਲਗਾਤਾਰ 9ਵੀਂ ਫਾਈਟ ਜਿੱਤ ਲਈ ਪਰ ਇਸ ਵਾਰ ਵੀ ਉਨ੍ਹਾਂ ਦੀ ਪਤਨੀ ਨੇ ਮੈਚ ਖਤਮ ਹੋਣ ਤੱਕ ਟੀ.ਵੀ. ਆਨ ਨਹੀਂ ਕੀਤਾ। ਇਸਦੇ ਪਿੱਛੇ ਦੀ ਜੋ ਵਜ੍ਹਾ ਹੈ ਉਹ ਹੈਰਾਨ ਕਰਨ ਵਾਲੀ ਹੈ।
ਜੇਕਰ ਮੈਚ ਦੇਖੇਗੀ ਤਾਂ ਹਾਰ ਸਕਦੇ ਹਨ ਵਿਜੇਂਦਰ
ਵਿਜੇਂਦਰ ਦੀ ਪਤਨੀ ਨੇ ਇੱਕ ਅੰਗਰੇਜ਼ੀ ਅਖਬਾਰ ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ ਸੀ ਕਿ ਉਹ ਵਿਜੇਂਦਰ ਨੂੰ ਮਾਰ ਖਾਂਦੇ ਹੋਏ ਨਹੀਂ ਵੇਖ ਸਕਦੀ। ਉਨ੍ਹਾਂ ਦਾ ਮੰਨਣਾ ਹੈ ਕਿ ਜੇਕਰ ਉਨ੍ਹਾਂ ਨੇ ਟੀ.ਵੀ. ਉੱਤੇ ਆਪਣੇ ਪਤੀ ਨੂੰ ਮਾਰ ਖਾਂਦੇ ਹੋਏ ਵੇਖ ਲਿਆ ਤਾਂ ਉਹ ਮੈਚ ਹਾਰ ਸਕਦੇ ਹਨ। ਇਹ ਉਨ੍ਹਾਂ ਦੀ ਪਤਨੀ ਦਾ ਵਹਿਮ ਹੈ ਇਸ ਲਈ ਉਹ ਚਾਹੁੰਦੇ ਹੋਏ ਵੀ ਮੈਚ ਖਤਮ ਹੋਣ ਤੱਕ ਟੀ.ਵੀ. ਆਨ ਨਹੀਂ ਕਰਦੀ। ਉਨ੍ਹਾਂ ਦੀ ਪਤਨੀ ਨੇ ਕਿਹਾ, ਮੈਂ ਮੈਚ ਦੇਖਾ ਜਾਂ ਨਾ, ਮੈਂ ਸਿਰਫ ਇਹ ਚਾਹੁੰਦੀ ਹਾਂ ਕਿ ਬਸ ਵਿਜੇਂਦਰ ਜਿੱਤੇ। ਕਈ ਵਾਰ ਲੋਕ ਕਹਿੰਦੇ ਹਨ ਕਿ ਤੁਸੀ ਉਨ੍ਹਾਂ ਦਾ ਮੈਚ ਦੇਖਣ ਕਿਉਂ ਨਹੀਂ ਆਉਂਦੇ। ਇਸ ਉੱਤੇ ਮੈਂ ਕਹਿੰਦੀ ਹਾਂ ਕਿ ਮੇਰਾ ਬੇਟਾ ਅਜੇ ਛੋਟਾ ਹੈ ਇਸ ਲਈ ਉਸਦਾ ਘਰ 'ਚ ਹੀ ਧਿਆਨ ਰੱਖਣਾ ਪੈਂਦਾ ਹੈ।
ਇੰਗਲੈਂਡ ਵਿੱਚ ਨਾਲ ਸੀ ਅਰਚਨਾ ਪਰ ਨਹੀਂ ਵੇਖਿਆ ਮੈਚ
ਅਰਚਨਾ ਨੇ ਦੱਸਿਆ ਕਿ ਇੱਕ ਵਾਰ ਇੰਗਲੈਂਡ ਵਿੱਚ ਹੋਏ ਮੈਚਾਂ ਦੌਰਾਨ ਉਹ ਵਿਜੇਂਦਰ ਦੇ ਨਾਲ ਸੀ, ਅਤੇ ਇੱਥੇ ਹੋਏ ਛੇ ਮੈਚ ਵੀ ਉਨ੍ਹਾਂ ਨੇ ਨਹੀਂ ਵੇਖੇ। ਉਨ੍ਹਾਂ ਨੇ ਕਿਹਾ, ਮੈਨੂੰ ਇਸ ਗੇਮ ਵਿੱਚ ਦਿਲਚਸਪੀ ਹੈ ਅਤੇ ਇਸ ਵਿੱਚ ਹਾਰੋਂ ਜਾਂ ਜੀਤੋਂ ਤੁਹਾਨੂੰ ਪੰਚ ਖਾਣੇ ਪੈਂਦੇ ਹਨ ਅਤੇ ਅਜਿਹਾ ਵਿਜੇਂਦਰ ਨਾਲ ਹੁੰਦੇ ਹੋਏ ਮੈਂ ਨਹੀਂ ਵੇਖ ਸਕਦੀ।