ਇਸ ਪਾਕਿ ਕ੍ਰਿਕਟਰ ਨੇ ਕਿਹਾ- ਮੇਰੇ ਸਾਹਮਣੇ ਬੱਚਾ ਹੈ ਜਸਪ੍ਰੀਤ ਬੁਮਰਾਹ

12/04/2019 7:23:04 PM

ਕਰਾਚੀ : ਪਾਕਿਸਤਾਨ ਦੇ ਸਾਬਕਾ ਆਲਰਾਊਂਡਰ ਅਬਦੁਲ ਰਜ਼ਾਕ ਨੇ ਕਿਹਾ ਹੈ ਕਿ ਜੇਕਰ ਉਹ ਅਜੇ ਖੇਡ ਰਿਹਾ ਹੁੰਦਾ ਤਾਂ 'ਬੱਚਾ ਗੇਂਦਬਾਜ਼' ਜਸਪ੍ਰੀਤ ਬੁਮਰਾਹ 'ਤੇ ਆਸਾਨੀ ਨਾਲ ਦਬਾਅ ਬਣਾ ਲੈਂਦਾ। ਪਾਕਿਸਤਾਨ ਲਈ 46 ਟੈਸਟ, 265 ਵਨ ਡੇਅ ਅਤੇ 32 ਟੀ-20 ਖੇਡ ਚੁੱਕੇ ਰਜ਼ਾਕ ਨੇ ਕਿਹਾ ਕਿ ਆਸਟਰੇਲੀਆ ਦੇ ਗਲੈਨ ਮੈਕਗ੍ਰਾ ਅਤੇ ਪਾਕਿਸਤਾਨ ਦੇ ਵਸੀਮ ਅਕਰਮ ਵਰਗੇ ਗੇਂਦਬਾਜ਼ਾਂ  ਨੂੰ ਖੇਡਣ ਤੋਂ ਬੁਮਰਾਹ ਨੂੰ ਖੇਡਣਾ ਮੁਸ਼ਕਿਲ ਨਹੀਂ ਹੈ।

ਉਸ ਨੇ ਕਿਹਾ, ''ਮੈਂ ਮੈਕਗ੍ਰਾ ਅਤੇ ਵਸੀਮ ਅਕਰਮ ਵਰਗੇ ਧੁਨੰਤਰ ਗੇਂਦਬਾਜ਼ਾਂ ਨੂੰ ਖੇਡਿਆ ਹੈ। ਬੁਮਰਾਹ ਤਾਂ ਮੇਰੇ ਲਈ ਅਜੇ ਬੱਚਾ ਹੈ। ਮੈਂ ਆਸਾਨੀ ਨਾਲ ਉਸ 'ਤੇ ਦਬਾਅ ਬਣਾ ਲੈਂਦਾ। ਉਸ ਨੇ ਕਿਹਾ, ''ਮੈਂ ਮੈਕਗ੍ਰਾ ਅਤੇ ਵਸੀਮ ਅਕਰਮ ਵਰਗੇ ਧੁਨੰਤਰ ਗੇਂਦਬਾਜ਼ਾਂ ਨੂੰ ਖੇਡਿਆ ਹੈ। ਬੁਮਰਾਹ ਤਾਂ ਮੇਰੇ ਲਈ ਅਜੇ ਬੱਚਾ ਹੈ। ਮੈਂ ਆਸਾਨੀ ਨਾਲ ਉਸ 'ਤੇ ਦਬਾਅ ਬਣਾ ਲੈਂਦਾ। ਆਪਣੇ ਜਮਾਨੇ ਵਿਚ ਵਿਸ਼ਵ ਪੱਧਰੀ ਗੇਂਦਬਾਜ਼ਾਂ ਨੂੰ ਖੇਡਣ ਤੋਂ ਬਾਅਦ ਮੈਨੂੰ ਬੁਮਰਾਹ ਵਰਗੇ ਗੇਂਦਬਾਜ਼ਾਂ ਸਾਹਮਣੇ ਕੋਈ ਪਰੇਸ਼ਾਨੀ ਨਹੀਂ ਆਉਂਦੀ।''

ਰਜ਼ਾਕ ਨੇ ਹਾਲਾਂਕਿ ਉਸਦੀ ਸ਼ਲਾਘਾ ਕਰਦਿਆਂ ਕਿਹਾ, ''ਮੈਂ ਇਹ ਜ਼ਰੂਰ ਕਹਾਂਗਾ ਕਿ ਬੁਮਰਾਹ ਕਾਫੀ ਚੰਗਾ ਪ੍ਰਦਰਸ਼ਨ ਕਰ ਰਿਹਾ ਹੈ। ਉਸ ਦਾ ਗੇਂਦਬਾਜ਼ੀ ਐਕਸ਼ਨ ਥੋੜਾ ਅਜੀਬ ਹੈ ਪਰ ਉਹ ਇਸ ਨਾਲ ਕਾਫੀ ਪ੍ਰਭਾਵੀ ਸਾਬਤ ਹੁੰਦਾ ਹੈ।