ਹਿਮਾ ਦੀ ਜੇਤੂ ਮੁਹਿੰਮ ਜਾਰੀ, ਇਸੇ ਮਹੀਨੇ ਜਿੱਤਿਆ ਪੰਜਵਾਂ ਸੋਨ ਤਮਗਾ

07/21/2019 9:44:29 AM

ਸਪੋਰਟਸ ਡੈਸਕ— ਭਾਰਤ ਦੀ ਸਟਾਰ ਫਰਾਟਾ ਦੌੜਾਕ ਹਿਮਾ ਦਾਸ ਨੇ ਆਪਣੀ ਸੁਨਹਿਰੀ ਮੁਹਿੰਮ ਜਾਰੀ ਰਖਦੇ ਹੋਏ ਸ਼ਨੀਵਾਰ ਨੂੰ ਇੱਥੇ 400 ਮੀਟਰ ਦੌੜ 'ਚ ਸੋਨ ਤਮਗਾ ਹਾਸਲ ਕੀਤਾ ਹੈ ਜੋ ਉਨ੍ਹਾਂ ਦਾ ਇਸ ਮਹੀਨੇ 'ਚ ਕੌਮਾਂਤਰੀ ਮੁਕਾਬਲਿਆਂ 'ਚ ਪੰਜਵਾਂ ਸੋਨ ਤਮਗਾ ਵੀ ਹੈ। ਹਿਮਾ ਨੇ ਇੱਥੇ 400 ਮੀਟਰ ਮੁਕਾਬਲੇ 'ਚ 52.09 ਸਕਿੰਟ 'ਚ ਦੌੜ ਪੂਰੀ ਕਰਕੇ ਪਹਿਲਾ ਸਥਾਨ ਹਾਸਲ ਕੀਤਾ। ਉਨ੍ਹਾਂ ਨੇ ਇਸ ਦੌੜ ਨੂੰ ਆਪਣੇ ਦੂਜੇ ਸਰਵਸ੍ਰੇਸ਼ਠ ਸਮੇਂ 'ਚ ਪੂਰਾ ਕੀਤਾ। ਉਨ੍ਹਾਂ ਦਾ ਨਿਜੀ ਸਰਵਸ੍ਰੇਸ਼ਠ ਸਮਾਂ 50.79 ਸਕਿੰਟ ਹੈ ਜਿਸ ਨੂੰ ਉਨ੍ਹਾਂ ਨੇ ਪਿਛਲੇ ਸਾਲ ਹੋਏ ਏਸ਼ੀਆਈ ਖੇਡ ਦੇ ਦੌਰਾਨ ਹਾਸਲ ਕੀਤਾ ਸੀ। 

ਪੰਜਵਾਂ ਸੋਨ ਤਮਗਾ ਜਿੱਤ ਦੇ ਬਾਅਦ 19 ਸਾਲਾ ਹਿਮਾ ਨੇ ਟਵੀਟ ਕੀਤਾ, ''ਚੈੱਕ ਗਣਰਾਜ 'ਚ 400 ਮੀਟਰ ਦੌੜ 'ਚ ਚੋਟੀ 'ਤੇ ਰਹਿ ਕੇ ਆਪਣੀ ਦੌੜ ਪੂਰੀ ਕੀਤੀ।'' ਇਸ ਤੋਂ ਪਹਿਲਾਂ ਉਨ੍ਹਾਂ ਇਸੇ ਮਹੀਨੇ ਦੋ ਜੁਲਾਈ ਨੂੰ ਪੋਲੈਂਡ 'ਚ ਪੋਜਨਾਨ ਗ੍ਰਾਂ ਪ੍ਰੀ 'ਚ ਆਪਣਾ ਪਹਿਲਾ ਸੋਨ ਤਮਗਾ ਜਿੱਤਿਆ ਸੀ ਜਦਕਿ ਪੋਲੈਂਡ 'ਚ ਵੀ 7 ਜੁਲਾਈ ਨੂੰ ਕੁਤਰੋ ਐਥਲੈਟਿਕਸ ਮੀਟ 'ਚ ਪਹਿਲੇ ਸਥਾਨ 'ਤੇ ਰਹਿੰਦੇ ਹੋਏ ਦੂਜਾ, ਪਿਛਲੀ 13 ਜੁਲਾਈ ਨੂੰ ਚੈੱਕ ਗਣਰਾਜ ਕਲਾਡਨੋ ਐਥਲੈਟਿਕਸ ਮੀਟ 'ਚ ਤੀਜਾ ਅਤੇ 17 ਜੁਲਾਈ ਟੇਬੋਰ ਐਥਲੈਟਿਕਸ ਮੀਟ 'ਚ ਆਪਣਾ ਚੌਥਾ ਸੋਨ ਤਮਗਾ ਜਿੱਤਿਆ ਸੀ। ਹਿਮਾ ਨੇ ਪਹਿਲੇ ਚਾਰ ਸੋਨ ਤਮਗੇ 200 ਮੀਟਰ 'ਚ ਜਿੱਤੇ।

Tarsem Singh

This news is Content Editor Tarsem Singh