ਫਰਾਟਾ ਦੌੜਾਕ ਹਿਮਾ ਦਾਸ ਕੋਵਿਡ-19 ਪਾਜ਼ੇਟਿਵ

10/13/2021 7:23:05 PM

ਨਵੀਂ ਦਿੱਲੀ- ਸੱਟ ਤੋਂ ਉੱਭਰਨ ਦੇ ਬਾਅਦ ਵਾਪਸੀ ਕਰਨ ਵਾਲੀ ਫਰਾਟਾ ਦੌੜਾਕ ਹਿਮਾ ਦਾਸ ਨੇ ਬੁੱਧਵਾਰ ਨੂੰ ਖੁਲਾਸਾ ਕੀਤਾ ਹੈ ਕਿ ਕੋਵਿਡ-19 ਲਈ ਕੀਤਾ ਗਿਆ ਉਨ੍ਹਾਂ ਦਾ ਟੈਸਟ ਪਾਜ਼ੇਟਿਵ ਆਇਆ ਹੈ। ਪਰ ਉਹ ਚੰਗੀ ਸਥਿਤੀ 'ਚ ਹੈ। 21 ਸਾਲਾ ਹਿਮਾ ਹਾਲ ਹੀ 'ਚ ਪਟਿਆਲਾ ਦੇ ਰਾਸ਼ਟਰੀ ਖੇਡ ਸੰਸਥਾਨ (ਐੱਨ. ਆਈ. ਐੱਸ.) 'ਚ ਰਾਸ਼ਟਰੀ ਕੈਂਪ ਨਾਲ ਜੁੜੀ ਸੀ।

ਹਿਮਾ ਨੇ ਟਵੀਟ ਕੀਤਾ- ਮੈਂ ਸਾਰਿਆਂ ਨੂੰ ਸੂਚਿਤ ਕਰਨਾ ਚਾਹੁੰਦੀ ਹਾਂ ਕਿ ਮੈਨੂੰ ਕੋਵਿਡ-19 ਲਈ ਪਾਜ਼ੇਟਿਵ ਪਾਇਆ ਗਿਆ ਹੈ। ਇਕਾਂਤਵਾਸ 'ਤੇ ਅਜੇ ਮੇਰੀ ਸਥਿਤੀ ਸਥਿਰ ਹੈ। ਮੈਂ ਇਸ ਸਮੇਂ ਦੀ ਵਰਤੋਂ ਪੂਰੀ ਤਰ੍ਹਾਂ ਫਿੱਟ ਹੋਣ ਲਈ ਕਰ ਰਹੀ ਹਾਂ ਤੇ ਪਹਿਲੇ ਦੇ ਮੁਕਾਬਲੇ ਵਧੇਰੇ ਮਜ਼ਬੂਤੀ ਨਾਲ ਵਾਪਸੀ ਕਰਨਾ ਚਾਹੁੰਦੀ ਹਾਂ। ਉਨ੍ਹਾਂ ਕਿਹਾ ਕਿ ਮੈਂ ਸਾਰਿਆਂ ਨੂੰ ਯਾਦ ਦਿਵਾਉਣਾ ਚਾਹੁੰਦੀ ਹਾਂ ਕਿ ਸੁਰੱਖਿਅਤ ਰਹੋ ਤੇ ਮਾਸਕ ਪਹਿਨੋ। ਹਿਮਾ 200 ਮੀਟਰ 'ਚ ਟੋਕੀਓ ਓਲੰਪਿਕ ਲਈ ਕੁਆਲੀਫਾਈ ਕਰਨ 'ਚ ਅਸਫਲ ਰਹੀ ਸੀ।


Tarsem Singh

Content Editor

Related News