ਅਸੀਂ ਭਾਰਤ ਦੇ ਲੋਕ...ਹਿਮਾ ਦਾਸ ਦੇ ਸੋਨ ਤਮਗੇ ''ਚ ਵੀ ਜਾਤ ਲੱਭਣਾ ਚਾਹੁੰਦੇ ਹਾਂ!

07/17/2018 2:46:12 PM

ਨਵੀਂ ਦਿੱਲੀ— ਕਿਸੇ ਵੀ ਦੇਸ਼ ਦੇ ਸੱਭਿਆਚਾਰਕ ਵਖਰੇਵੇਂ ਦੀ ਏਕਤਾ ਉਸ ਨੂੰ ਕਿੰਨਾ ਮਜ਼ਬੂਤ ਬਣਾ ਦਿੰਦੀ ਹੈ ਇਸ ਦਾ ਸਭ ਤੋਂ ਵੱਡਾ ਉਦਾਹਰਣ ਹਾਲ ਹੀ 'ਚ ਫੀਫਾ ਵਰਲਡ ਕੱਪ 'ਚ ਫਰਾਂਸ ਦੀ ਜਿੱਤ ਦੇ ਤੌਰ 'ਤੇ ਦੇਖਣ ਨੂੰ ਮਿਲਿਆ ਜਦੋਂ ਵੱਖ-ਵੱਖ ਪਿੱਠਭੂਮੀ ਅਤੇ ਨਸਲ ਦੇ ਖਿਡਾਰੀਆਂ ਨੇ ਇਕ ਜੁੱਟ ਹੋ ਕੇ ਦੁਨੀਆ ਨੂੰ ਜਿੱਤ ਲਿਆ। ਜਦਕਿ ਦੂਜੇ ਪਾਸੇ ਇਸ ਹਫਤੇ 'ਚ ਇਸੇ ਦੁਨੀਆ ਤੋਂ ਹੀ ਇਕ ਅਜਿਹੀ ਘਟਨਾ ਹੋਈ ਜਿਸ 'ਚ ਭਾਰਤ ਦੇ ਲੋਕਾਂ ਨੇ ਆਪਣੀ ਮਾਨਸਿਕਤਾ ਜ਼ਾਹਰ ਕੀਤੀ ਹੈ ਜੋ ਕਿਸੇ ਵੀ ਸਮਾਜ ਨੂੰ ਜਨਮ ਦੇ ਆਧਾਰ 'ਤੇ ਜਾਤ 'ਚ ਵੰਡ ਦਿੰਦੀ ਹੈ। 

ਦਰਅਸਲ ਇਹ ਮੌਕਾ ਸੀ ਐਥਲੈਟਿਕਸ 'ਚ ਪਹਿਲੀ ਵਾਰ ਸੰਸਾਰਕ ਪੱਧਰ 'ਤੇ ਭਾਰਤ ਨੂੰ ਸੋਨ ਤਮਗਾ ਦਿਵਾਉਣ ਵਾਲੀ ਐਥਲੀਟ ਹਿਮਾ ਦਾਸ ਦੀ ਉਪਲਬਧੀ ਦਾ। ਹਿਮਾ ਦੀ ਇਸ ਪ੍ਰਾਪਤੀ ਅਤੇ ਜਿੱਤਣ ਦੇ ਬਾਅਦ ਭਾਰਤੀ ਤਿਰੰਗੇ ਨੂੰ ਲੈ ਕੇ ਉਨ੍ਹਾਂ ਦੇ ਜਨੂੰਨ ਨੂੰ ਪੀ.ਐੱਮ ਮੋਦੀ ਤੱਕ ਨੂੰ ਭਾਵੁਕ ਕਰ ਦਿੱਤਾ ਪਰ ਇਸ ਦੇਸ਼ 'ਚ ਬਹੁਤ ਸਾਰੇ ਲੋਕ ਅਜਿਹੇ ਸਨ ਜੋ ਹਿਮਾ ਦੇ ਤਮਗੇ 'ਚ ਜਾਤੀ ਦੇ ਐਂਗਲ ਲੱਭਣ ਦੇ ਲਈ ਇੰਟਰਨੈੱਟ 'ਤੇ ਉਨ੍ਹਾਂ ਦੀ ਜਾਤ ਨੂੰ ਸਰਚ ਕਰਨ ਲੱਗੇ। ਉਨ੍ਹਾਂ ਬਾਰੇ 'ਚ ਸਰਚ ਕੀਤਾ ਗਿਆ 'ਹਿਮਾ ਦਾਸ ਕਾਸਟ' ਸਭ ਤੋਂ ਜ਼ਿਆਦਾ ਸਰਚ ਕਰਨ ਵਾਲਾ ਟਾਪਿਕ ਹੈ। ਇਸ ਗੱਲ ਨੂੰ ਲੈ ਕੇ ਟਵਿੱਟਰ 'ਤੇ ਕੁਝ ਲੋਕਾਂ ਨੇ ਆਪਣਾ ਦੁੱਖ ਪ੍ਰਗਟ ਕੀਤਾ ਹੈ।

ਕਈ ਯੂਜ਼ਰਜ਼ ਨੇ ਇਸ ਗੱਲ 'ਤੇ ਆਪਣੀ-ਆਪਣੀ ਪ੍ਰਤਿਕਿਰਿਆ ਦਿੱਤੀ ਹੈ। ਇਕ ਯੂਜ਼ਰ ਨੇ ਲਿਖਿਆ, ''ਭਾਰਤ ਦੇ ਲੋਕਾਂ ਲਈ ਇਹ ਬੁਹਤ ਦੁੱਖ ਵਾਲੀ ਗੱਲ ਹੈ। ਇਕ ਯੁਵਾ ਖਿਡਾਰਨ ਹਿਮਾ ਦਾਸ ਦੇਸ਼ 'ਚ ਪਹਿਲੇ ਵਰਲਡ ਜੂਨੀਅਰ ਐਥਲੈਟਿਕਸ ਚੈਂਪੀਅਨਸ਼ਿਪ 'ਚ ਪਹਿਲਾ ਗੋਲਡ ਜਿਤਦੀ ਹੈ ਅਤੇ ਉਸ ਦੇ ਦੇਸ਼ ਦੇ ਲੋਕ ਇੰਟਰਨੈੱਟ 'ਤੇ ਉਸ ਦੀ ਜਾਤ ਦੇ ਬਾਰੇ 'ਚ ਲੱਭਣਾ ਸ਼ੁਰੂ ਕਰ ਦਿੰਦੇ ਹਨ। ਬਹੁਤ ਖ਼ਰਾਬ ਗੱਲ ਹੈ ਇਹ।''
 


ਇਕ ਹੋਰ ਯੂਜ਼ਰ ਨੇ ਲਿਖਿਆ, ''ਇੱਥੋਂ ਤੱਕ ਕਿ 21ਵੀਂ ਸਦੀ 'ਚ ਵੀ ਜਾਤ ਦਾ ਸੱਭਿਆਚਾਰ ਸਾਡੀਆਂ ਨਸਾਂ 'ਚ ਬਹੁਤ ਅੰਦਰ ਤੱਕ ਧਸਿਆ ਹੈ। ਇਹ ਸਿਰਫ ਸ਼ਰਮਨਾਕ ਹੀ ਨਹੀਂ ਸਗੋਂ ਦਰਦਨਾਕ ਵੀ ਹੈ।'' ਤਾਂ ਕਿਸੇ ਨੇ ਲਿਖਿਆ, ''ਇਹ ਭਾਰਤ ਦੀ ਬਦਕਿਸਮਤੀ ਹੈ ਕਿ ਬੇਸ਼ਰਮ ਲੋਕ ਹਿਮਾ ਦੀ ਦੀ ਕਾਸਟ (ਜਾਤ) ਸਰਚ ਕਰ ਰਹੇ ਹਨ।''
 


ਇਕ ਯੂਜ਼ਰ ਨੇ ਵਿਅੰਗ ਕਰਦੇ ਹੋਏ ਲਿਖਿਆ, ਜਿਵੇਂ ਕਿ ਯੂਜ਼ਰਜ਼ ਫੇਮਸ ਇੰਡੀਅਨ ਪਰਸਨੈਲਿਟੀ ਦੀ ਕਾਸਟ ਸਰਚ ਕਰਨ 'ਚ ਰੁੱਝੇ ਹਨ। ਛੇਤੀ ਹੀ ਗੂਗਲ ਕਾਸਟ ਸਰਚ ਦੇ ਲਈ ਅਲਗ ਤੋਂ ਬ੍ਰਾਊਜ਼ਰ ਖੋਲ੍ਹੇਗਾ, ਇਹ ਸਿਰਫ ਭਾਰਤੀਆਂ ਲਈ ਹੋਵੇਗਾ, ਆਧਾਰ ਨੰਬਰ ਦੇ ਨਾਲ।''