ਹੀਰੋ ਮਹਿਲਾ ਇੰਡੀਅਨ ਓਪਨ ਗੋਲਫ ’ਚ ਇਨਾਮੀ ਰਾਸ਼ੀ ਹੁਣ 5,00,000 ਡਾਲਰ
Thursday, Sep 18, 2025 - 01:05 AM (IST)

ਨਵੀਂ ਦਿੱਲੀ (ਯੂ. ਐੱਨ. ਆਈ.)-ਹੀਰੋ ਮਹਿਲਾ ਪ੍ਰੋ ਗੋਲਫ ਟੂਰ ਭਾਰਤ ਵਿਚ ਮਹਿਲਾ ਗੋਲਫ ਦੇ ਵਿਕਾਸ ਤੇ ਪ੍ਰਚਾਰ ਵਿਚ ਮਹੱਤਵਪੂਰਨ ਭੂਮਿਕਾ ਨਿਭਾਅ ਰਿਹਾ ਹੈ ਤੇ ਉੱਭਰਦੀਆਂ ਪ੍ਰਤਿਭਾਵਾਂ ਨੂੰ ਮੁਕਾਬਲੇਬਾਜ਼ ਤੇ ਵਿਕਾਸ ਲਈ ਇਕ ਮਜ਼ਬੂਤ ਘਰੇਲੂ ਮੰਚ ਪ੍ਰਦਾਨ ਕਰਦਾ ਹੈ। ਇਹ ਮਜ਼ਬੂਤ ਟੂਰ ਭਾਰਤ ਦੇ ਚੋਟੀ ਦੇ ਗੋਲਫਰਾਂ ਨੂੰ ਕੌਮਾਂਤਰੀ ਪ੍ਰਤੀਯੋਗਿਤਾਵਾਂ ਲਈ ਤਿਆਰ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ, ਜਿਸ ਦੀ ਸਮਾਪਤੀ ਹਰ ਸਾਲ ਵੱਕਾਰੀ ਹੀਰੋ ਮਹਿਲਾ ਇੰਡੀਅਨ ਓਪਨ ਦੇ ਨਾਲ ਹੁੰਦੀ ਹੈ। 9 ਤੋਂ 12 ਅਕਤੂਬਰ 2025 ਨੂੰ ਪ੍ਰਸਿੱਧ ਡੀ. ਐੱਲ. ਐੱਫ. ਗੋਲਫ ਡ ਕੰਟਰੀ ਕਲੱਬ ਵਿਚ ਆਯੋਜਿਤ ਹੋਣ ਵਾਲਾ ਹੈ। ਇਹ ਦੱਖਣੀ ਏਸ਼ੀਆ ਦਾ ਸਭ ਤੋਂ ਵੱਡਾ ਮਹਿਲਾ ਗੋਲਫ ਟੂਰਨਾਮੈਂਟ ਤੇ ਲੇਡੀਜ਼ ਯੂਰਪੀਅਨ ਟੂਰ ਕੈਲੰਡਰ ਦਾ ਇਕ ਪ੍ਰਮੁੱਖ ਆਯੋਜਨ ਹੈ।
ਇਸ ਸਾਲ ਟੂਰਨਾਮੈਂਟ ਦੀ ਰਾਸ਼ੀ ਵਿਚ 25 ਫੀਸਦੀ ਵਾਧਾ ਕੀਤਾ ਗਿਆ ਹੈ ਜਿਹੜਾ 4,00,000 ਡਾਲਰ ਤੋਂ ਵੱਧ ਕੇ 5,00,000 ਡਾਲਰ ਹੋ ਗਈ ਹੈ ਤੇ ਜੇਤੂ ਨੂੰ 75,000 ਡਾਲਰ ਮਿਲਣਗੇ। ਐੱਚ. ਡਬਲਯੂ. ਆਈ. ਓ. ਵਿਚ ਭਾਰਤੀ ਟੀਮ ਦੀ ਅਗਵਾਈ ਦੀਕਸ਼ਾ ਡਾਗਰ ਕਰੇਗੀ, ਜਿਹੜੀ ਭਾਰਤ ਦੀਆਂ ਚੋਟੀ ਦੀਆਂ ਮਹਿਲਾ ਗੋਲਫਰਾਂ ਵਿਚੋਂ ਇਕ ਹੈ ਤੇ ਹਾਲ ਹੀ ਦੇ ਸੈਸ਼ਨਾਂ ਵਿਚ ਲਗਾਤਾਰ ਮੁਕਾਬਲੇਬਾਜ਼ੀ ਕਰ ਰਹੀ ਹੈ।