ਕਰੀਅਰ ਦੇ ਆਖਰੀ ਦਿਨਾਂ 'ਚ ਮਿਲਿਆ ਹੈੱਡਮਾਸਟਰ ਦਾ ਤਗਮਾ : ਕੁੰਬਲੇ

11/08/2017 1:51:37 PM

ਨਵੀਂ ਦਿੱਲੀ— ਮੈਦਾਨ 'ਤੇ ਆਪਣਾ ਸਭ ਕੁਝ ਝੋਕ ਦੇਣ ਲਈ ਮਸ਼ਹੂਰ ਰਹੇ ਸਾਬਕਾ ਭਾਰਤੀ ਕੋਚ ਅਨਿਲ ਕੁੰਬਲੇ ਨੇ ਕਿਹਾ ਕਿ ਬੇਹੱਦ ਅਨੁਸ਼ਾਸਿਤ ਪਰਵਰਿਸ਼ ਤੋਂ ਉਹ ਆਪਣੀ ਜ਼ਿੰਦਗੀ ਵਿਚ ਅਨੁਸ਼ਾਸਨ ਦਾ ਪਿਆਰਾ ਬਣਿਆ, ਜਿਸ ਦੀ ਵਜ੍ਹਾ ਨਾਲ ਉਸ ਨੂੰ ਆਪਣੇ ਚਮਕਦਾਰ ਕਰੀਅਰ ਦੇ ਆਖਰੀ ਦਿਨਾਂ ਵਿਚ 'ਹੈੱਡਮਾਸਟਰ' ਦਾ ਖਰਾਬ ਤਗਮਾ ਵੀ ਮਿਲਿਆ। ਕੁੰਬਲੇ ਨੇ ਮਾਈਕ੍ਰੋਸਾਫਟ ਦੇ ਸੀ. ਈ. ਓ. ਸਤਿਆ ਨਾਡੇਲਾ ਨਾਲ ਆਪਣੇ ਬਚਪਨ ਦੀ ਸਿੱਖਿਆ ਦੇ ਬਾਰੇ ਵਿਚ ਗੱਲਬਾਤ ਕੀਤੀ, ਜਿਸ ਨੇ ਉਸ ਨੂੰ ਸਫਲ ਕ੍ਰਿਕਟਰ ਬਣਨ ਵਿਚ ਕਾਫੀ ਮਦਦ ਕੀਤੀ। ਹੈਦਰਾਬਾਦ ਵਿਚ ਜਨਮੇ ਤੇ ਖੁਦ ਨੂੰ ਕ੍ਰਿਕਟ ਪ੍ਰੇਮੀ ਕਹਾਉਣ ਵਾਲੇ ਨਾਡੇਲਾ ਨੇ ਉਸਦੀਆਂ ਗੱਲਾਂ ਨੂੰ ਗੌਰ ਨਾਲ ਸੁਣਿਆ। 
ਨਾਡੇਲਾ ਨੇ ਜਦੋਂ ਕੁੰਬਲੇ ਤੋਂ ਪੁੱਛਿਆ ਕਿ ਉਸ ਨੂੰ ਆਪਣੇ ਮਾਤਾ-ਪਿਤਾ ਤੋਂ ਕੀ ਸਿੱਖਿਆ ਮਿਲੀ, ਉਸ ਨੇ ਕਿਹਾ ਕਿ ਆਤਮਵਿਸ਼ਵਾਸ। ਇਹ ਉਨ੍ਹਾਂ ਸੰਸਕਾਰਾਂ ਤੋਂ ਆਉਂਦਾ ਹੈ, ਜਿਹੜੀ ਤੁਹਾਨੂੰ ਆਪਣੇ ਮਾਤਾ-ਪਿਤਾ ਤੇ ਦਾਦਾ-ਦਾਦੀ, ਨਾਨਾ-ਨਾਨੀ ਤੋਂ ਮਿਲਦੇ ਹਨ। ਕੁੰਬਲੇ ਨੇ ਕਿਹਾ ਕਿ ਮੇਰੇ ਦਾਦਾ ਸਕੂਲ 'ਚ ਹੈੱਡਮਾਸਟਰ ਸਨ ਤੇ ਮੈਂ ਜਾਣਦਾ ਹਾਂ ਕਿ ਉਹ ਸ਼ਬਦ (ਹੈੱਡਮਾਸਟਰ) ਮੇਰੇ ਕਰੀਅਰ ਦੇ ਆਖਰੀ ਦਿਨਾਂ ਵਿਚ ਮੇਰੇ ਨਾਲ ਜੁੜਿਆ। ਇੰਨਾ ਕੁਝ ਸਮਝ ਜਾਣਗੇ (ਕਿ ਮੈਂ ਕੀ ਕਹਿਣਾ ਚਾਹੁੰਦਾ ਹਾਂ)।
ਇਕ ਸਖਤ ਕੋਚ ਦਾ ਵਕਾਰ ਬਣਾਉਣ ਵਾਲੇ ਕੁੰਬਲੇ ਨੇ ਇਸ ਸਾਲ ਜੂਨ 'ਚ ਵਿਵਾਦਪੂਰਨ ਹਾਲਾਤ 'ਚ ਭਾਰਤੀ ਕੋਚ ਅਹੁਦਾ ਛੱਡ ਦਿੱਤਾ ਸੀ। ਉਸ ਨੇ ਇਸਦੇ ਲਈ ਭਾਰਤੀ ਕਪਤਾਨ ਵਿਰਾਟ ਕੋਹਲੀ ਨਾਲ ਅਸਥਿਰ ਰਿਸ਼ਤਿਆਂ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਇਸ ਤੋਂ ਬਾਅਦ ਤੋਂ ਹੀ ਭਾਰਤ ਵਲੋਂ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਇਸ ਗੇਂਦਬਾਜ਼ ਨੇ ਚੁੱਪ ਧਾਰ ਰੱਖੀ ਹੈ।