ਇਹ ਸਟਾਰ ਕ੍ਰਿਕਟਰ ਬਣਨਾ ਚਾਹੁੰਦੈ ਟੀਮ ਇੰਡੀਆ ਦਾ ਹੈੱਡ ਕੋਚ, ਰੋਹਿਤ ਨਾਲ ਹੈ ਖਾਸ ਰਿਸ਼ਤਾ

07/23/2019 2:08:27 PM

ਨਵੀਂ ਦਿੱਲੀ : ਵੈਸਟਇੰਡੀਜ਼ ਦੌਰੇ ਲਈ ਟੀਮ ਇੰਡੀਆ ਦੇ ਹੈਡ ਕੋਚ ਰਵੀ ਸ਼ਾਸਤਰੀ ਸਮੇਤ ਬਾਕੀ ਸਪੋਰਟ ਸਟਾਫ ਦਾ ਕਾਰਜਕਾਲ ਵਧਾ ਦਿੱਤਾ ਹੈ। ਇਸ ਵਿਚਾਲੇ ਭਾਰਤੀ ਕ੍ਰਿਕਟ ਕੰਟ੍ਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਸੀਨੀਅਰ ਟੀਮ ਦੇ ਹੈਡ ਕੋਚ ਸਮੇਤ ਸਪੋਰਟ ਸਟਾਫ ਲਈ ਐਪਲੀਕੇਸ਼ਨ ਲੈਣੀ ਸ਼ੁਰੂ ਕਰ ਦਿੱਤੀ ਗਈ ਹੈ। ਟੀਮ ਦੇ  ਹੈਡ ਕੋਚ ਦੇ ਚੰਗੇ ਉਮੀਦਵਾਰ ਦੀ ਭਾਲ ਸ਼੍ਰੀਲੰਕਾਈ ਸਾਬਕਾ ਧਾਕੜ ਕ੍ਰਿਕਟਰ ਮਹੇਲਾ ਜੈਵਰਧਨੇ ਦੇ ਰੂਪ 'ਚ ਖਤਮ ਹੋ ਸਕਦੀ ਹੈ।

ਮਹੇਲਾ ਜੈਵਰਧਨੇ ਟੀਮ ਇੰਡੀਆ ਦੇ ਮੁੱਖ ਕੋਚ ਦੇ ਅਹੁਦੇ ਲਈ ਇਕ ਦਮ ਫਿੱਟ ਬੈਠਦੇ ਹਨ। ਰਿਪੋਰਟਸ ਦੀ ਮੰਨੀਏ ਤਾਂ ਖੁੱਦ ਮਹੇਲਾ ਜੈਵਰਧਨੇ ਇਸ ਅਹੁਦੇ ਲਈ ਅਪਲਾਈ ਕਰਨਾ ਚਾਹੁੰਦੇ ਹਨ। ਹਾਲਾਂਕਿ, ਮੌਜੂਦਾ ਮੁੱਖ ਕੋਚ ਅਤੇ ਸਪੋਰਟ ਸਟਾਫ ਨੂੰ ਸਿੱਧੈ ਐਂਟਰੀ ਮਿਲ ਸਕਦੀ ਹੈ ਪਰ ਕ੍ਰਿਕਟ ਐਡਵਾਈਜ਼ਰੀ ਦੇ ਮੁਖੀ ਕਪਿਲ ਦੇਵ ਫੈਸਲਾ ਕਰਨਗੇ ਕਿ ਕੌਣ ਟੀਮ ਇੰਡੀਆ ਦੇ ਹੈਡ ਕੋਚ ਲਈ ਕਿਹੜਾ ਚੰਗਾ ਉਮੀਦਵਾਰ ਹੈ।

ਸਾਬਕਾ ਕ੍ਰਿਕਟਰ ਅਤੇ ਕੋਚ ਇਸ ਜਾਬ ਲਈ ਚਾਹਵਾਨ ਹਨ। ਅਜਿਹੇ 'ਚ ਮਹੇਲਾ ਜੈਵਰਧਨੇ ਵੀ ਆਪਣੇ ਤਜ਼ਰਬੇ ਦੇ ਦਮ 'ਤੇ ਇਸ ਅਹੁਦੇ ਨੂੰ ਹਾਸਲ ਕਰ ਸਕਦੇ ਹਨ। ਮਹੇਲਾ ਜੈਵਰਧਨੇ ਨੂੰ ਦਮਦਾਰ ਕੋਚ ਕਿਹਾ ਜਾਂਦਾ ਹੈ। ਜੈਵਰਧਨੇ ਇੰਗਲੈਂਡ ਟੀਮ ਦੇ ਨਾਲ-ਨਾਲ ਕਈ ਟੀ-20 ਟੀਮਾਂ ਦੀ ਕੋਚਿੰਗ ਕਰ ਚੁੱਕੇ ਹਨ। ਇਸ ਤੋਂ ਇਲਾਵਾ ਉਹ ਆਈ. ਪੀ. ਐੱਲ. ਵਿਚ ਮੁੰਬਈ ਇੰਡੀਅਨਜ਼ ਨੂੰ 3 ਸੀਜ਼ਨ ਵਿਚੋਂ 2 ਵਾਰ ਚੈਂਪੀਅਨ ਬਣਵਾ ਚੁੱਕੇ ਹਨ। ਮਹੇਲਾ ਜੈਵਰਧਨੇ ਤੋਂ ਇਲਾਵਾ ਭਾਰਤੀ ਟੀਮ ਦੇ ਸਾਬਕਾ ਕੋਚ ਗੈਰੀ ਕਰਸਟਨ ਅਤੇ ਟਾਮ ਮੂਡੀ ਵੀ ਇਸ ਅਹੁਦੇ ਲਈ ਅਪਲਾਈ ਕਰਨ ਵਾਲਿਆਂ ਦੀ ਸੂਚੀ ਵਿਚ ਉੱਪਰ ਹਨ। ਜੇਕਰ ਮਹੇਲਾ ਨੂੰ ਟੀਮ ਦਾ ਮੁੱਖ ਕੋਚ ਚੁਣਿਆ ਜਾਂਦਾ ਹੈ ਤਾਂ ਉਸਦਾ ਅਤੇ ਉਸਦੀ ਟੀਮ ਦੇ ਉਪ ਕਪਤਾਨ ਰੋਹਿਤ ਸ਼ਰਮਾ ਨਾਲ ਖਾਸ ਰਿਸ਼ਤਾ ਹੈ ਕਿਉਂਕਿ ਉਹ ਮੁੰਬਈ ਇੰਡੀਅਨਜ਼ ਦੇ ਕੋਚ ਵੀ ਹਨ। ਇਸ ਤੋਂ ਇਲਾਵਾ ਵਿਰਾਟ ਕੋਹਲੀ, ਰੋਹਿਤ ਸ਼ਰਮਾ ਅਤੇ ਕੋਚ ਜੈਵਰਧਨੇ ਦੇ ਨਾਲ ਟੀਮ ਇੰਡੀਆ ਨੂੰ ਟੀ-20 ਵਰਲਡ ਕੱਪ 2020 ਅਤੇ ਵਰਲਡ ਕੱਪ 2023 ਲਈ ਤਿਆਰ ਕਰ ਸਕਦੇ ਹਨ।