ਅਫਰੀਦੀ ਵਿਵਾਦ ’ਤੇ ਬੋਲੇ ਹਰਭਜਨ- ਜਰੂਰਤ ਪੈਣ ’ਤੇ ਦੇਸ਼ ਲਈ ਬੰਦੂਕ ਵੀ ਚੁੱਕ ਸਕਦਾ ਹਾਂ

05/17/2020 6:12:01 PM

ਸਪੋਰਟਸ ਡੈਸਕ: ਪਾਕਿਸਤਾਨ ਦੇ ਸਾਬਕਾ ਖਿਡਾਰੀ ਸ਼ਾਹਿਦ ਅਫਰੀਦੀ ਨੇ ਜਿੱਥੇ ਇਕ ਪਾਸੇ ਭਾਰਤੀ ਕ੍ਰਿਕਟਰਜ਼ ਤੋਂ ਕੋਰੋਨਾ ਵਾਇਰਸ ਨਾਲ ਲੜਾਈ ਦੇ ਨਾਂ ’ਤੇ ਪੈਸਾ ਮੰਗਿਆ, ਤਾਂ ਉਥੇ ਹੀ ਦੂਜੇ ਪਾਸੇ ਭਾਰਤ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੂੰ ਲੈ ਕੇ ਵਿਵਾਦਤ ਬਿਆਨ ਵੀ ਦੇ ਦਿੱਤਾ। ਹਰਭਜਨ ਅਤੇ ਸਾਬਕਾ ਆਲਰਾਊਂਡਰ ਯੁਵਰਾਜ ਸਿੰਘ ਨੇ ਕੁਝ ਦਿਨ ਪਹਿਲਾਂ ਕੋਰੋਨਾ ਵਾਇਰਸ ਨਾਲ ਲੜਨ ਲਈ ਅਫਰੀਦੀ ਦੀ ਸੰਸਥਾ ਲਈ ਮਦਦ ਦੀ ਅਪੀਲ ਕੀਤੀ ਸੀ ਜਿਸ ਤੋਂ ਬਾਅਦ ਦੇਸ਼ ਭਰ ’ਚ ਇਨ੍ਹਾਂ ਦੋਵਾਂ ਖਿਡਾਰੀਆਂ ਦੀ ਸਖਤ ਆਲੋਚਨਾ ਹੋਈ ਸੀ।

ਅਫਰੀਦੀ ਨੇ ਅੱਜ (ਸ਼ਨੀਵਾਰ) ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਦੌਰੇ ’ਤੇ ਗਏ ਅਤੇ ਉਥੇ ਉਨ੍ਹਾਂ ਨੇ ਭਾਰਤ ਅਤੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਲਈ ਗਲਤ ਬਿਆਨਬਾਜ਼ੀ ਕੀਤੀ। ਉਨ੍ਹਾਂ ਦੀ ਇਸ ਤਰ੍ਹਾਂ ਦੇ ਬਿਆਨਬਾਜ਼ੀ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਲੋਕਾਂ ਨੇ ਇਕ ਵਾਰ ਫਿਰ ਹਰਭਜਨ ਅਤੇ ਯੁਵਰਾਜ ਸਿੰਘ ਨੂੰ ਨਿਸ਼ਾਨੇ ’ਤੇ ਲਿਆ।

ਇਸੇ ’ਤੇ ਭੱਜੀ ਨੇ ਕਿਹਾ ਸੱਚ ਕਹਾਂ ਤਾਂ ਉਸ ਨੇ ਮੈਨੂੰ ਦਾਨ ਪੁੰਨ ਕਰਨ ਨੂੰ ਕਿਹਾ ਸੀ। ਅਸੀਂ ਇਹ ਮਨੁੱਖਤਾ ਅਤੇ ਕੋਰੋਨਾ ਵਾਇਰਸ ਤੋਂ ਜੂਝ ਰਹੇ ਲੋਕਾਂ ਲਈ ਕੀਤਾ। ਭੱਜੀ ਨੇ ਅੱਗੇ ਕਿਹਾ ਇੱਥੋਂ ਤਕ ਸਾਡੇ ਪ੍ਰਧਾਨਮੰਤਰੀ ਨੇ ਵੀ ਕਿਹਾ ਹੈ ਕਿ ਕੋਰੋਨਾਵਾਇਰਸ ਇਕ ਅਜਿਹੀ ਲੜਾਈ ਹੈ ਜੋ ਸੀਮਾਵਾਂ, ਧਰਮਾਂ ਅਤੇ ਜਾਤੀਆਂ ਤੋਂ ਪਰੇ ਫੈਲੀ ਹੋਈ ਹੈ। ਇਸ ਲਈ ਅਸੀਂ ਇਸ ਕਾਰਨ  ਬਹੁਤ ਸਪੱਸ਼ਟ ਸੀ ਕਿ ਅਸੀਂ ਪ੍ਰਚਾਰ ਕਰ ਰਹੇ ਸੀ, ਜੋ ਸੰਕਟ ’ਚ ਉਨ੍ਹਾਂ ਲੋਕਾਂ ਦੀ ਮਦਦ ਕਰਨ ਲਈ ਸੀ।

ਹਰਭਜਨ ਸਿੰਘ ਨੇ ਕਿਹਾ ਕਿ ਅੱਜ ਜੋ ਅਫਰੀਦੀ ਨੇ ਸਾਡੇ ਪੀ. ਐੱਮ. ਖਿਲਾਫ ਬੋਲਿਆ ਹੈ ਉਹ ਬਿਲਕੁਲ ਵੀ ਸਹਿਣ ਕਰਨ ਲਾਇਕ ਨਹੀਂ ਹੈ। ਅਫਰੀਦੀ ਨੇ ਇਸ ਮਾਮਲੇ ’ਚ ਆਪਣੀ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਮੈਂ ਸੋਚਦਾ ਸੀ ਕਿ ਅਫਰੀਦੀ ਸਾਡਾ ਦੋਸਤ ਹੈ ਪਰ ਦੋਸਤ ਕਦੇ ਅਜਿਹੀ ਗੱਲ ਨਹੀਂ ਕਰ ਸਕਦਾ ਹੈ ਅਤੇ ਅੱਜ ਤੋਂ ਮੈਨੂੰ ਉਸ ਨਾਲ ਕੋਈ ਮਤਲਬ ਨਹੀਂ ਹੈ। ਉਸ ਨੂੰ ਸਾਡੇ ਦੇਸ਼ ਅਤੇ ਪੀ. ਐੱਮ ਦੇ ਖਿਲਾਫ ਅਜਿਹੀ ਗੱਲਾਂ ਬੋਲਣ ਦਾ ਕੋਈ ਹੱਕ ਨਹੀਂ ਹੈ। ਉਸ ਨੂੰ ਆਪਣੇ ਦੇਸ਼ ਦੀ ਸੀਮਾ ’ਚ ਰਹਿਣਾ ਚਾਹੀਦਾ ਹੈ।

ਹਰਭਜਨ ਨੇ ਇਕ ਨਿਊਜ਼ ਚੈਨਲ ਤੋਂ ਕਿਹਾ, ‘‘ਮੈਂ ਇਸ ਦੇਸ਼ ’ਚ ਜਨਮਿਆਂ ਹਾਂ ਅਤੇ ਇੱਥੇ ਮਰਾਂਗਾ। ਮੈਂ ਆਪਣੇ ਦੇਸ਼ ਲਈ 20 ਸਾਲਾਂ ਤੋਂ ਜ਼ਿਆਦਾ ਸਮੇਂ ਤੋਂ ਖੇਡ ਰਿਹਾ ਹਾਂ ਅਤੇ ਭਾਰਤ ਲਈ ਕਈ ਮੁਕਾਬਲੇ ਜਿੱਤੇ ਹਨ। ਕੋਈ ਇਹ ਨਹੀਂ ਕਹਿ ਸਕਦਾ ਕਿ ਮੈਂ ਕਦੇ ਦੇਸ਼ ਦੇ ਖਿਲਾਫ ਕੁਝ ਗਲਤ ਕੀਤਾ ਹੈ। ਅੱਜ ਜਾਂ ਕੱਲ੍ਹ ਕਦੇ ਵੀ ਦੇਸ਼ ਨੂੰ ਮੇਰੀ ਲੋੜ ਹੋਵੇਗੀ, ਚਾਹੇ ਬਾਰਡਰ ’ਤੇ ਹੀ ਕਿਉਂ ਨਾ ਹੋਵੇ, ਮੈਂ ਉਹ ਪਹਿਲਾ ਵਿਅਕਤੀ ਹਾਂ ਜੋ ਆਪਣੇ ਦੇਸ਼ ਲਈ ਬੰਦੂਕ ਵੀ ਚੁੱਕ ਲਵਾਂਗਾ।

ਜ਼ਿਕਰਯੋਗ ਹੈ ਕਿ ਸ਼ਾਹਿਦ ਅਫਰੀਦੀ ਦੀ ਇਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿਚ ਉਹ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਡਰਪੋਕ ਕਹਿ ਰਹੇ ਹਨ। ਉਸ ਨੇ ਕਸ਼ਮੀਰ ਮੁੱਦੇ 'ਤੇ ਗੱਲ ਕਰਦਿਆਂ ਕਿਹਾ ਕਿ ਛੋਟੇ ਜਿਹੇ ਕਸ਼ਮੀਰ ਵਿਚ ਭਾਰਤ ਨੇ 7 ਲੱਖ ਸੈਨਾ ਲਗਾਈ ਹੋਈ ਹੈ। ਪੂਰੇ ਪਾਕਿਸਤਾਨ ਦੀ ਸੈਨਾ 7 ਲੱਖ ਹੈ ਪਰ ਉਸ 7 ਲੱਖ ਸੈਨਾ ਦੇ ਪਿੱਛੇ 20-22 ਕਰੋੜ ਸੈਨਾ (ਪਾਕਿ ਦੀ ਜਨਸੰਖਿਆ) ਹੈ।

Davinder Singh

This news is Content Editor Davinder Singh