3 ਸਾਲ ਆਰਮੀ ਦੀ ਨੌਕਰੀ ਕਰਨ ਵਾਲਾ ਇਹ ਕ੍ਰਿਕਟਰ ਬਣਿਆ ਅਫਗਾਨਿਸਤਾਨ ਟੀਮ ਦਾ ਕੋਚ

09/28/2019 11:28:03 AM

ਸਪੋਰਟਸ ਡੈਸਕ : ਦੱਖਣੀ ਅਫਰੀਕਾ ਦੇ ਆਲਰਾਊਂਡਰ ਲਾਂਸ ਕਲੂਜ਼ਨਰ ਨੂੰ ਅਫਗਾਨਿਸਤਾਨ ਟੀਮ ਦਾ ਨਵਾਂ ਮੁੱਖ ਕੋਚ ਨਿਯੁਕਤ ਕੀਤਾ ਗਿਆ ਹੈ। ਕਲੂਜ਼ਨਰ ਸਾਬਕਾ ਕੋਚ ਫਿਲ ਸਿਮੰਸ ਦੀ ਜਗ੍ਹਾ ਲੈਣਗੇ ਜਿਸਦਾ 18 ਮਹੀਨੇ ਦਾ ਕਾਰਜਕਾਲ ਆਈ. ਸੀ. ਸੀ. ਵਰਲਡ ਕੱਪ 2019 ਦੇ ਨਾਲ ਹੀ ਖਤਮ ਹੋ ਗਿਆ  ਸੀ। ਵਰਲਡ ਕੱਪ ਵਿਚ ਅਫਗਾਨਿਸਤਾਨ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਕਾਰਨ ਅਫਗਾਨ ਕ੍ਰਿਕਟ ਵਿਚ ਕਾਫੀ ਬਦਲਾਅ ਕੀਤਾ ਗਿਆ। ਇਸ ਤੋਂ ਪਹਿਲਾਂ ਟੀਮ ਦੇ ਮੁੱਖ ਸਪਿਨ ਗੇਂਦਬਾਜ਼ ਰਾਸ਼ਿਦ ਖਾਨ ਨੂੰ ਸਾਰੇ ਫਾਰਮੈੱਟ ਦਾ ਕਪਤਾਨ ਬਣਾਇਆ ਗਿਆ ਸੀ। ਏ. ਸੀ. ਬੀ. ਦੇ ਸੀ. ਈ. ਓ. ਲੁਟਿਉੱਲਾਹ ਸਟਾਨਿਕਜਈ ਨੇ ਕਿਹਾ, ''ਲਾਂਸ ਕਲੂਜ਼ਨਰ ਕ੍ਰਿਕਟ ਦੀ ਦੁਨੀਆ ਵਿਚ ਇਕ ਪ੍ਰਸਿੱਧ ਨਾਂ ਹੈ। ਸਾਡੇ ਖਿਡਾਰੀਆਂ ਨੂੰ ਇਕ ਖਿਡਾਰੀ ਅਤੇ ਇਕ ਕੋਚ ਦੇ ਰੂਪ 'ਚ ਉਸ ਤੋਂ ਕਾਫੀ ਕੁਝ ਸਿੱਖਣ ਨੂੰ ਮਿਲੇਗਾ।

ਕਲੂਜ਼ਨਰ ਨੂੰ ਉਮੀਦ ਅਫਗਾਨਿਸਤਾਨ ਨੂੰ ਬਣਾਉਣਗੇ ਬੈਸਟ ਟੀਮ
PunjabKesariਅਫਗਾਨਿਸਤਾਨ ਟੀਮ ਦੇ ਮੁੱਖ ਕੋਚ ਬਣਨ ਤੋਂ ਬਾਅਦ ਕਲੂਜ਼ਨਰ ਕਾਫੀ ਉਤਸ਼ਾਹਿਤ ਹਨ। ਪਹਿਲਾਂ ਜ਼ਿੰਬਾਬਵੇ ਅਤੇ ਦੱਖਣੀ ਅਫਰੀਕਾ ਦੇ ਬੱਲੇਬਾਜ਼ੀ ਕੋਚ ਦੇ ਰੂਪ 'ਚ ਕੰਮ ਕਰ ਚੁੱਕੇ ਕਲੂਜ਼ਨਰ ਨੇ ਨਿਯੁਕਤੀ ਤੋਂ ਬਾਅਦ ਕਿਹਾ, ''ਮੈਂ ਵਰਲਡ ਕ੍ਰਿਕਟ ਵਿਚ ਕੁਝ ਬਿਹਤਰੀਨ ਹੁਨਰਮੰਦਾਂ ਦੇ ਨਾਲ ਕੰਮ ਕਰਨ ਦਾ ਮੌਕਾ ਹਾਸਲ ਕਰ ਕੇ ਬੇਹੱਦ ਉਤਸ਼ਹਿਤ ਹਾਂ। ਹਰ ਕੋਈ ਜਾਣਦਾ ਹੈ ਕਿ ਅਫਗਾਨਿਤਾਨ ਕ੍ਰਿਕਟ ਟੀਮ ਨੇ ਕੁਝ ਸਾਲਾਂ ਵਿਚ ਬਿਹਤਰੀਨ ਖੇਡ ਦਿਖਾਇਆ ਹੈ ਅਤੇ ਇਹ ਟੀਮ ਹੈ ਜੋ ਨਿਡਰ ਹੋ ਕੇ ਖੇਡਦੀ ਹੈ। ਮੈਨੂੰ ਪੂਰਾ ਭਰੋਸਾ ਹੈ ਕਿ ਸਖਤ ਮਿਹਨਤ ਦੇ ਨਾਲ ਅਸੀਂ ਦੁਨੀਆ ਦੀਆਂ ਸਰਵਸ੍ਰੇਸ਼ਠ ਟੀਮਾਂ ਵਿਚੋਂ ਇਕ ਬਣ ਸਕਦੇ ਹਾਂ।

ਦੱਖਣੀ ਅਫਰੀਕਾ ਲਈ ਖੇਡੇ 220 ਮੈਚ
PunjabKesari

ਦੱਖਣੀ ਅਫਰੀਕਾ ਲਈ 220 ਕੌਮਾਂਤਰੀ ਮੈਚ ਖੇਡਣ ਵਾਲੇ ਲਾਂਸ ਕਲੂਜ਼ਨਰ ਇਕ ਬਿਹਤਰੀਨ ਖਿਡਾਰੀ ਰਹੇ ਹਨ। ਕਲੂਜ਼ਨਰ ਨੇ ਬਤੌਰ ਮਿਲਟ੍ਰੀ ਮੈਨ ਆਪਣੇ ਕਰੀਅਰ ਦਾ ਆਗਾਜ਼  ਕੀਤਾ ਸੀ ਪਰ ਬਾਅਦ ਵਿਚ ਉਹ ਕ੍ਰਿਕਟਰ ਬਣ ਗਿਆ। ਦਰਅਸਲ, 19 ਸਾਲ ਦੀ ਉਮਰ ਵਿਚ ਕਲੂਜ਼ਨਰ ਨੇ 3 ਸਾਲ ਲਈ ਆਰਮੀ ਜੁਆਈਨ ਕੀਤੀ ਸੀ। ਉਹ ਇਨਫੈਂਟ੍ਰੀ ਜਾਂ ਆਰਟਿਲਰੀ ਵਿਚ ਨਹੀਂ ਸਗੋਂ ਖੂਫੀਆ ਵਿਭਾਗ ਵਿਚ ਸੀ। ਆਰਮੀ ਤੋਂ ਪਰਤ ਕੇ ਕਲੂਜ਼ਨਰ ਨੇ ਕ੍ਰਿਕਟ ਵਿਚ ਕਦਮ ਰੱਖਿਆ ਅਤੇ 1996 ਵਿਚ ਦੱਖਣੀ ਅਫਰੀਕਾ ਲਈ ਪਹਿਲਾ ਕੌਮਾਂਤਰੀ ਮੈਚ ਖੇਡਿਆ। ਖੱਬੇ ਹੱਥ ਦੇ ਇਸ ਬੱਲੇਬਾਜ਼ ਨੇ ਆਪਣੇ ਦੇਸ਼ ਲਈ 171 ਵਨ ਡੇ ਖੇਡੇ ਜਿਸ ਵਿਚ 3576 ਦੌੜਾਂ ਬਣਾਈਆਂ ਅਤੇ 192 ਵਿਕਟਾਂ ਲਈਆਂ। ਉੱਥੇ ਹੀ ਟੈਸਟ ਕ੍ਰਿਕਟ ਦੀ ਗੱਲ ਕਰੀਏ ਤਾਂ ਇਸ ਖਿਡਾਰੀ ਨੇ 49 ਮੈਚ ਖੇਡ ਕੇ 1906 ਦੌੜਾਂ ਅਤੇ 80 ਵਿਕਟਾਂ ਆਪਣੇ ਨਾਂ ਕੀਤੀਆਂ।


Related News