ਆਪਣਾ ਰਾਸ਼ਟਰੀ ਰਿਕਾਰਡ ਬਿਹਤਰ ਕਰ ਕੇ ਫਾਈਨਲ ''ਚ ਪਹੁੰਚੇ ਖਾੜੇ

08/21/2018 1:36:43 PM

ਜਕਾਰਤਾ : ਭਾਰਤ ਦੇ ਵੀਰਧਵਲ ਖਾੜੇ ਨੇ ਆਪਣਾ ਰਾਸ਼ਟਰੀ ਰਿਕਾਰਡ ਸੁਧਾਰਦੇ ਹੋਏ ਪੁਰਸ਼ਾਂ ਦੀ 50 ਮੀਟਰ ਫ੍ਰੀ-ਸਟਾਈਲ ਮੁਕਾਬਲੇ ਦੇ ਫਾਈਨਲ 'ਚ ਜਗ੍ਹਾ ਬਣਾ ਕੇ ਏਸ਼ੀਆਈ ਖੇਡਾਂ 'ਚ ਦੂਜੇ ਤਮਗੇ ਦੇ ਵਲ ਕਦਮ ਵਧਾ ਦਿੱਤਾ ਹੈ। ਖਾੜੇ ਨੇ ਹੀਟਸ 'ਚ 22-43 ਸਕਿੰਟ ਦਾ ਸਮਾਂ ਕੱਢਿਆ ਜੋ ਤੀਜਾ ਸਭ ਤੋਂ ਤੇਜ਼ ਸਮਾਂ ਸੀ। ਗਵਾਂਝੂ 'ਚ 2010 ਏਸ਼ੀਆਈ ਖੇਡਾਂ 'ਚ ਕਾਂਸੀ ਤਮਗਾ ਜਿੱਤਣ ਵਾਲੇ ਖਾੜੇ ਨੂੰ ਜਾਪਾਨ ਦੇ ਸ਼ੁਨਿਚੀ ਨਕਾਓ ਤੋਂ ਸਖਤ ਚੁਣੌਤੀ ਮਿਲੀ ਪਰ 8 ਤੈਰਾਕਾਂ ਦੀ ਪੰਜਵਂੀਂ ਹੀਟ 'ਚ ਸਭ ਤੋਂ ਤੇਜ਼ ਰਹੇ। 

ਖਾੜੇ ਨੇ ਕਿਹਾ ਮੈਨੂੰ ਲਗਦਾ ਹੈ ਕਿ ਮੈਂ ਤਮਗਾ ਜਿੱਤ ਸਕਦਾ ਹਾਂ। ਮੈਂ ਪਿਛਲੇ ਡੇਢ ਸਾਲਾਂ 'ਚ ਕਾਫੀ ਤਿਆਰੀ ਕੀਤੀ ਹੈ। ਫਾਈਨਲ 'ਚ ਕੀ ਹੋਵੇਗਾ ਪਤਾ ਨਹੀਂ ਪਰ ਮੈਂ ਜਿੱਤ ਸਕਦਾ ਹਾਂ। ਪਹਿਲੇ 2 ਤੈਰਾਕ ਮੇਰੇ ਤੋਂ ਫਿਟ ਹਨ ਪਰ ਮੈਂ ਮਾਨਸਿਕ ਰੁਪ ਨਾਲ ਉਨ੍ਹਾਂ ਤੋਂ ਜ਼ਿਆਦਾ ਮਜ਼ਬੂਤ ਹਾਂ। ਮੈਂ 10 ਸਾਲ ਬਾਅਦ ਇਨੇ ਵੱਡੇ ਟੂਰਨਾਮੈਂਟ 'ਚ ਹਿੱਸਾ ਲੈ ਰਿਹਾ ਹਾਂ। ਰਾਸ਼ਟਰਮੰਡਲ ਖੇਡਾਂ 'ਚ ਮੈਂ ਆਪਣੀ ਸਮੱਰਥਾ ਦੇ ਅਨੁਸਾਰ ਪ੍ਰਦਰਸ਼ਨ ਨਹੀਂ ਕਰ ਸੱਕਿਆ ਸੀ। ਫਾਈਨਲ ਅੱਜ ਸ਼ਾਨ ਖੇਡਿਆ ਜਾਵੇਗਾ। ਖਾੜੇ ਨੇ ਨੌਕਰੀ ਕਾਰਨ ਤੈਰਾਕੀ 'ਚ ਚਾਰ ਸਾਲ ਦਾ ਬ੍ਰੇਕ ਲਿਆ ਸੀ। ਉਹ ਮਹਾਰਾਸ਼ਟਰ ਸਰਕਾਰ ਦੇ ਲਈ ਤਹਿਸੀਲਦਾਰ ਦੀ ਨੌਕਰੀ ਕਰਦੇ ਹਨ।