ਪਹਿਲਾਂ ਸਾਂਝੀ ਕੀਤੀ ਸੀ ''ਨਿਊਡ'' ਤਸਵੀਰ, ਹੁਣ ਇਸ ਪੋਸਟ ਕਾਰਨ ਫਿਰ ਚਰਚਾ ''ਚ ਆਈ ਹਸੀਨ ਜਹਾਂ

06/21/2020 2:24:48 PM

ਸਪੋਰਟਸ ਡੈਸਕ : ਭਾਰਤੀ ਟੀਮ ਦੇ ਸਟਾਰ ਕ੍ਰਿਕਟਰ ਮੁਹੰਮਦ ਸ਼ਮੀ ਦੀ ਪਤਨੀ ਹਸੀਨ ਜਹਾਂ ਆਪਣੀਆਂ ਤਸਵੀਰਾਂ ਨੂੰ ਲੈ ਕੇ ਅਕਸਰ ਸੋਸ਼ਲ ਮੀਡੀਆ 'ਤੇ ਚਰਚਾ ਦਾ ਕੇਂਦਰ ਬਣੀ ਰਹਿੰਦੀ ਹੈ। ਜਿੱਥੇ ਉਹ ਆਪਣੀ ਤਸਵੀਰ ਪੋਸਟ ਕਰ ਕੇ ਇਸ਼ਾਰਿਆਂ-ਇਸ਼ਾਰਇਆਂ ਵਿਚ ਸ਼ਮੀ 'ਤੇ ਨਿਸ਼ਾਨਾ ਵਿੰਨ੍ਹਦੀ ਰਹਿੰਦੀ ਹੈ। ਅਜਿਹੇ 'ਚ ਹਸੀਨ ਦੀ ਇਕ ਹੋਰ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ ਨੂੰ ਪ੍ਰਸ਼ੰਸਕ ਵੀ ਕਾਫ਼ੀ ਜ਼ਿਆਦਾ ਪਸੰਦ ਕਰ ਰਹੇ ਹਨ।

ਦੱਸ ਦਈਏ ਕਿ ਹਸੀਨ ਨੇ ਆਪਣੇ ਇੰਸਟਾਗ੍ਰਾਮ 'ਤੇ ਆਪਣੀ ਤਸਵੀਰ ਪੋਸਟ ਕਰਦਿਆਂ ਭਾਰਤ ਦੇ ਸਾਬਕਾ ਸਵਰਗਵਾਸੀ ਰਾਸ਼ਟਰਪਤੀ ਏ. ਪੀ. ਜੇ. ਅਬੁਲ ਕਲਾਮ ਦੇ ਹਵਾਲੇ ਤੋਂ ਲਿਖਿਆ ਕਿ ਅੰਤ ਨਹੀਂ ਹੈ, ਮਿਹਨਤ ਕਦੇ ਅਸਫਲ ਨਹੀਂ ਹੁੰਦੀ। ਹਸੀਨ ਨੇ ਇਸ ਤਸਵੀਰ ਵਿਚ ਇਕ ਸ਼ਾਨਦਾਰ ਬਲੈਕ ਡ੍ਰੈੱਸ ਪਹਿਨੀ ਹੈ, ਜਿਸ ਨੂੰ ਪ੍ਰਸ਼ੰਸਕ ਕਾਫ਼ੀ ਪਸੰਦ ਕਰ ਰਹੇ ਹਨ। ਉੱਥੇ ਹੀ ਇਕ ਯੂਜ਼ਰ ਨੇ ਕੁਮੈਂਟ ਕਰਦਿਆਂ ਲਿਖਿਆ ਕਿ ਤੁਸੀਂ ਸੁੰਦਰਤਾ ਦੀ ਪਰਿਭਾਸ਼ਾ ਹੋ। ਦੂਜੇ ਯੂਜ਼ਰ ਨੇ ਲਿਖਿਆ ਕਿ ਤੁਹਾਡੀ ਲੁੱਕ ਬੇਹੱਦ ਪਿਆਰੀ ਹੈ।

ਪਹਿਲਾਂ ਵੀ ਕਈ ਬੋਲਡ ਤਸਵੀਰਾਂ ਕਰ ਚੁੱਕੀ ਹੈ ਪੋਸਟ

ਦੱਸ ਦਈਏ ਕਿ ਹਸੀਨ ਜਹਾਂ ਪਹਿਲਾਂ ਵੀ ਕਈ ਬੋਲਡ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ 'ਤੇ ਪੋਸਟ ਕਰ ਚੁੱਕੀ ਹੈ। ਉਸ ਸਮੇਂ ਵੀ ਉਹ ਆਲੋਚਕਾਂ ਦੇ ਨਿਸ਼ਾਨੇ 'ਤੇ ਆਈ ਸੀ ਪਰ ਹਸੀਨ ਜਾਂ ਨੇ ਪੂਰੀ ਹਿੰਮਤ ਨਾਲ ਆਲੋਚਕਾਂ ਨੂੰ ਜਵਾਬ ਦਿੱਤਾ। ਉਹ ਸ਼ੁਰੂ ਤੋਂ ਹੀ ਕੱਟਰਪੰਥੀਆਂ ਦੇ ਨਿਸ਼ਾਨੇ 'ਤੇ ਰਹੀ ਹੈ।

ਪ੍ਰਸ਼ੰਸਕਾਂ ਨੇ ਇਸ ਤਰ੍ਹਾਂ ਕੀਤੇ ਸੋਸ਼ਲ ਮੀਡੀਆ 'ਤੇ ਕੁਮੈਂਟਸ

 

Ranjit

This news is Content Editor Ranjit