ਹਾਸ਼ਿਮ ਅਮਲਾ ਦਾ ਇਹ ਰਿਕਾਰਡ ਤੋੜ ਕੋਹਲੀ ਬਣਿਆ 15 ਹਜ਼ਾਰੀ

09/07/2017 3:43:49 AM

ਨਵੀਂ ਦਿੱਲੀ— ਭਾਰਤੀ ਕਪਤਾਨ ਵਿਰਾਟ ਕੋਹਲੀ ਕੌਮਾਂਤਰੀ ਕ੍ਰਿਕਟ 'ਚ ਸਭ ਤੋਂ ਤੇਜ਼ 15 ਹਜ਼ਾਰ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣ ਗਏ ਹਨ। ਉਨ੍ਹਾਂ ਨੇ ਸਾਰੇ ਫਾਰਮੇਟ ਦੇ 333 ਮੈਚਾਂ 'ਚ ਇਹ ਕਾਰਨਾਮਾ ਕਰਕੇ ਹਾਸ਼ਿਮ ਅਮਲਾ (336 ਮੈਚ) ਦੇ ਰਿਕਾਰਡ ਨੂੰ ਤੋੜ ਦਿੱਤਾ ਹੈ। ਕੋਹਲੀ ਨੇ ਬੁੱਧਵਾਰ ਨੂੰ ਸ਼੍ਰੀਲੰਕਾ ਖਿਲਾਫ 82 ਦੌੜਾਂ ਬਣਾ ਕੇ ਆਪਣਾ ਸ਼ਾਨਦਾਰ ਫਾਰਮ ਜਾਰੀ ਰੱਖਿਆ। ਟੀ-20 ਮੈਚ 'ਚ ਭਾਰਤ ਨੇ 7 ਵਿਕਟਾਂ ਨਾਲ ਜਿੱਤ ਦਰਜ ਕੀਤੀ। ਭਾਰਤ ਦੇ ਕਪਤਾਨ ਵਿਰਾਟ ਕੋਹਲੀ 15 ਹਜ਼ਾਰ ਦੌੜਾਂ ਬਣਾਉਣ ਵਾਲੇ 33ਵੇਂ ਬੱਲੇਬਾਜ਼ ਹਨ। ਉਹ ਇੱਕੋ ਇਕ ਬੱਲੇਬਾਜ਼ ਹਨ ਜਿਸ ਨੇ 50 ਤੋਂ ਜ਼ਿਆਦਾ ਦੀ ਔਸਤ ਨਾਲ ਇਹ ਉਪਲੱਬਧੀ ਹਾਸਲ ਕੀਤੀ ਹੈ। ਕੋਹਲੀ ਨੇ ਹੁਣ ਤਕ 50 ਟੀ-20 ਮੈਚ ਖੇਡੇ ਹਨ। ਉਸ ਦੇ ਨਾਂ ਸ਼ੁਰੂਆਤੀ 50 ਮੈਚਾਂ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦਾ ਰਿਕਾਰਡ ਵੀ ਹੈ।
ਸ਼੍ਰੀਲੰਕਾ ਖਿਲਾਫ ਦੌਰੇ 'ਤੇ ਭਾਰਤ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਭਾਰਤ ਨੇ ਪਹਿਲੇ 3-0 ਨਾਲ ਟੈਸਟ ਸੀਰੀਜ਼ ਜਿੱਤੀ। ਉਸ ਤੋਂ ਬਾਅਦ 5-0 ਨਾਲ ਵਨਡੇ ਸੀਰੀਜ਼ ਵੀ ਆਪਣੇ ਨਾਂ ਕੀਤੀ। ਇਸ ਟੀ-20 ਮੈਚ 'ਚ ਜਿੱਤ ਦੇ ਨਾਲ ਹੀ ਸ਼੍ਰੀਲੰਕਾ ਦਾ 9-0 ਨਾਲ ਸਫਾਇਆ ਕੀਤਾ ਹੈ। ਭਾਰਤੀ ਟੀਮ ਨੇ ਸ਼੍ਰੀਲੰਕਾ ਨੂੰ ਟੀ-20 ਮੈਚ 'ਚ ਹਾਰ ਕੇ ਆਸਟਰੇਲੀਆ ਦੇ ਵਿਸ਼ਵ ਰਿਕਾਰਡ ਦੀ ਬਰਾਬਰੀ ਕਰ ਲਈ ਹੈ। ਇਸ ਤੋਂ ਪਹਿਲੇ ਆਸਟਰੇਲੀਆ ਨੇ ਸਾਲ 2009-10 'ਚ ਆਪਣੀ ਧਰਤੀ 'ਤੇ ਪਾਕਿਸਤਾਨ ਦੇ ਖਿਲਾਫ 9-0 ਨਾਲ ਅੰਤ ਕੀਤਾ ਸੀ।