ਭਾਰਤ ਖਿਲਾਫ ਮੈਚ ਤੋਂ ਪਹਿਲਾਂ ਟੀਮ ''ਚ ਆਪਣੀ ਜਗ੍ਹਾ ਨੂੰ ਲੈ ਕੇ ਫਿਕਰਮੰਦ ਨਹੀਂ ਹੈ ਅਮਲਾ

05/27/2019 1:07:15 PM

ਸਪੋਰਟਸ ਡੈਸਕ— ਦੱਖਣੀ ਅਫਰੀਕਾ ਦੇ ਆਖ਼ਰੀ ਗਿਆਰਾਂ 'ਚ ਭਾਵੇਂ ਹੀ ਉਨ੍ਹਾਂ ਦੀ ਜਗ੍ਹਾ ਪੱਕੀ ਨਹੀਂ ਹੋਵੇ ਪਰ ਵਰਲਡ ਕੱਪ ਤੋਂ ਪਹਿਲਾਂ ਅਭਿਆਸ ਮੈਚਾਂ 'ਚ ਲਗਾਤਾਰ ਅਰਧ ਸੈਂਕੜੇ ਬਣਾ ਕੇ ਹਾਸ਼ਿਮ ਅਮਲਾ ਨੇ ਭਾਰਤ ਦੇ ਖਿਲਾਫ ਪੰਜ ਜੂਨ ਨੂੰ ਸ਼ੁਰੂਆਤੀ ਮੈਚ ਲਈ ਆਪਣਾ ਦਾਅਵਾ ਪੁਖਤਾ ਕਰ ਲਿਆ ਹੈ। ਦੱਖਣੀ ਅਫਰੀਕਾ ਦੇ ਸਰਵਸ੍ਰੇਸ਼ਠ ਟੈਸਟ ਬੱਲੇਬਾਜ਼ਾਂ 'ਚ ਸ਼ੁਮਾਰ ਅਮਲਾ ਨੇ ਸ਼੍ਰੀਲੰਕਾ ਖਿਲਾਫ ਅਭਿਆਸ ਮੈਚ 'ਚ 65 ਅਤੇ ਵੈਸਟਇੰਡੀਜ਼ ਦੇ ਖਿਲਾਫ ਵਰਖਾ ਨਾਲ ਪ੍ਰਭਾਵਿਤ ਮੈਚ 'ਚ ਅਜੇਤੂ 51 ਦੌੜਾਂ ਬਣਾਈਆਂ।

ਅਮਲਾ ਨੇ ਆਈ.ਸੀ.ਸੀ. ਦੀ ਵੈੱਬਸਾਈਟ 'ਤੇ ਕਿਹਾ, ''ਦੌੜਾਂ ਬਣਾਉਣਾ ਹਮੇਸ਼ਾ ਅਹਿਮ ਹੁੰਦਾ ਹੈ। ਮੈਂ ਆਖ਼ਰੀ ਗਿਆਰਾਂ 'ਚ ਰਹਾਂ ਜਾਂ ਨਾ ਰਹਾਂ। ਮੈਂ ਜੋ ਕਰ ਸਕਦਾ ਹਾਂ, ਉਹ ਕਰਦਾ ਹਾਂ ਅਤੇ ਇਸ ਤੋਂ ਬਾਅਦ ਜੋ ਹੁੰਦਾ ਹੈ ਉਹ ਟੀਮ ਦੀ ਭਲਾਈ ਲਈ ਹੁੰਦਾ ਹੈ।'' ਵਿਸ਼ਵ ਕੱਪ ਦੀ ਤਿਆਰੀ ਲਈ ਉਨ੍ਹਾਂ ਨੇ ਘਰੇਲੂ ਟੀ-20 ਟੂਰਨਾਮੈਂਟ ਨਹੀਂ ਖੇਡਿਆ। ਉਨ੍ਹਾਂ ਕਿਹਾ, ''ਟੀ-20 ਕ੍ਰਿਕਟ ਵਨ ਡੇ ਤੋਂ ਵੱਖ ਹੈ। ਮੈਂ ਬੱਲੇਬਾਜ਼ੀ ਕੋਚ ਡੇਲ ਬੇਂਕੇਂਸਟੇਨ ਦੇ ਨਾਲ ਦੋ ਹਫਤੇ ਅਭਿਆਸ ਕੀਤਾ ਤਾਂ ਜੋ ਵਨ ਡੇ ਕ੍ਰਿਕਟ ਦੇ ਮੁਤਾਬਕ ਖ਼ੁਦ ਨੂੰ ਢਾਲ ਸਕਾਂ। ਕਈ ਵਾਰ ਇਹ ਕੰਮ ਕਰਦਾ ਹੈ, ਕਈ ਵਾਰ ਨਹੀਂ।''

Tarsem Singh

This news is Content Editor Tarsem Singh