ਹਰਿਆਣਾ ਨੇ ਪੁਣੇਰੀ ਪਲਟਨ ਨੂੰ 34-24 ਨਾਲ ਹਰਾਇਆ

07/23/2019 12:47:07 AM

ਹੈਦਰਾਬਾਦ— ਹਰਿਆਣਾ ਸਟੀਲਰਸ ਨੇ ਪੁਣੇਰੀ ਪਲਟਨ ਨੂੰ 34-24 ਨਾਲ ਹਰਾ ਕੇ ਪ੍ਰੋ ਕਬੱਡੀ ਲੀਗ ਦੇ ਸੱਤਵੇਂ ਸੈਸ਼ਨ 'ਚ ਆਪਣੇ ਅਭਿਆਨ ਦੀ ਸ਼ੁਰੂਆਤ ਕੀਤੀ। ਹਰਿਆਣਾ ਨੂੰ ਪੁਣੇ ਦੀ ਟੀਮ ਵਿਰੁੱਧ ਪਿਛਲੇ ਸੀਜ਼ਨ 'ਚ ਇਕ ਵੀ ਜਿੱਤ ਨਹੀਂ ਮਿਲੀ ਸੀ। ਪਿਛਲੇ ਸੀਜ਼ਨ 'ਚ ਦੋਵਾਂ ਵਿਚਾਲੇ ਤਿੰਨ ਵਾਰ ਮੁਕਾਬਲਾ ਹੋਇਆ ਸੀ ਪਰ ਹਰ ਵਾਰ ਪੁਣੇ ਨੇ ਜਿੱਤ ਹਾਸਲ ਕੀਤੀ ਸੀ ਪਰ ਇਸ ਵਾਰ ਹਰਿਆਣਾ ਨੇ ਮੋਰਚਾ ਮਾਰ ਲਿਆ। ਹਰਿਆਣਾ ਲਈ ਨਵੀਨ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 14 ਅੰਕ ਹਾਸਲ ਕੀਤੇ। ਹਰਿਆਣਾ ਨੇ ਰੇਡ ਨਾਲ 15 ਤੇ ਡਿਫੇਂਸ ਨਾਲ 14 ਅੰਕ ਹਾਸਲ ਕੀਤੇ। ਹਰਿਆਣਾ ਨੂੰ ਆਲਆਊਟ ਨਾਲ ਵੀ ਚਾਕ ਅੰਕ ਮਿਲੇ। ਪੁਣੇ ਵਲੋਂ ਪਵਨ ਕਾਦਿਆਨ ਨੇ 10 ਅੰਕ ਤੇ ਮੰਜੀਤ ਨੇ ਪੰਜ ਅੰਕ ਹਾਸਲ ਕੀਤੇ।

Gurdeep Singh

This news is Content Editor Gurdeep Singh