ਹਰਿਆਣਾ ਤੇ ਪੰਜਾਬ ''ਚ ਹੋਵੇਗਾ ਖਿਤਾਬੀ ਮੁਕਾਬਲਾ

01/13/2019 3:27:12 AM

ਮੁੰਬਈ— ਹਰਿਆਣਾ ਤੇ ਪੰਜਾਬ ਵਿਚਾਲੇ ਦੂਜੇ 'ਖੇਲੋ ਇੰਡੀਆ' ਯੂਥ ਖੇਡ ਦੀ ਅੰਡਰ-17 ਪੁਰਸ਼ ਹਾਕੀ ਮੁਕਾਬਲੇ ਦਾ ਫਾਈਨਲ ਮੈਚ ਸੋਮਵਾਰ ਨੂੰ ਖੇਡਿਆ ਜਾਵੇਗਾ। ਇੱਥੇ ਮਹਿੰਦਰਾ ਹਾਕੀ ਸਟੇਡੀਅਮ 'ਚ ਸ਼ਨੀਵਾਰ ਨੂੰ ਖੇਡੇ ਗਏ ਸੈਮੀਫਾਈਨਲ 'ਚ ਪੰਜਾਬ ਨੇ ਓਡੀਸ਼ਾ ਵਿਰੁੱਧ ਨਿਰਧਾਰਿਤ ਸਮੇਂ ਤਕ ਮੁਕਾਬਲਾ 2-2 ਨਾਲ ਬਰਾਬਰ ਰਹਿਣ ਤੋਂ ਬਾਅਦ ਟਾਈ ਬ੍ਰੇਕ 'ਚ 6-5 ਨਾਲ ਜਿੱਤ ਹਾਸਲ ਕਰ ਫਾਈਨਲ ਦੀ ਟਿਕਟ ਕਟਵਾ ਲਈ। ਹਰਿਆਣਾ ਨੇ ਕੁਝ ਮਿੰਟ ਦੇ ਅੰਤਰਾਲ 'ਚ 2 ਗੋਲ ਕਰ ਉੱਤਰ ਪ੍ਰਦੇਸ਼ ਨੂੰ 3-2 ਨਾਲ ਹਰਾ ਦਿੱਤਾ।