ਹਰਵੀਨ ਸਰਾਓ ਨੇ ਜਿੱਤਿਆ 10 ਮੀਟਰ ਏਅਰ ਪਿਸਟਲ ''ਚ ਸੋਨਾ

06/26/2019 9:03:39 PM

ਨਵੀਂ ਦਿੱਲੀ- ਭਾਰਤ ਦੀ ਕਈ ਵਾਰ ਅਗਵਾਈ ਕਰ ਚੁੱਕੀ ਪੰਜਾਬ ਦੀ ਹਰਵੀਨ ਸਰਾਓ ਨੇ ਇਥੇ ਡਾ. ਕਰਣੀ ਸਿੰਘ ਸ਼ੂਟਿੰਗ ਰੇਂਜ ਵਿਚ ਚੱਲ ਰਹੀ 19ਵੀਂ ਕੁਮਾਰ ਸੁਰਿੰਦਰ ਸਿੰਘ ਮੈਮੋਰੀਅਲ ਨਿਸ਼ਾਨੇਬਾਜ਼ੀ ਪ੍ਰਤੀਯੋਗਿਤਾ ਵਿਚ ਬੁੱਧਵਾਰ ਨੂੰ ਮਹਿਲਾ 10 ਮੀਟਰ ਏਅਰ ਪਿਸਟਲ ਮੁਕਾਬਲੇ 'ਚ ਸੋਨ ਤਮਗਾ ਜਿੱਤ ਲਿਆ।
ਹਰਵੀਨ ਨੇ ਫਾਈਨਲ ਵਿਚ 240.4 ਦਾ ਸਕੋਰ ਕਰ ਕੇ ਸੋਨਾ ਜਿੱਤਿਆ, ਜਦਕਿ ਤੇਲੰਗਾਨਾ ਦੀ ਨਿਸ਼ਾਨੇਬਾਜ਼ ਈਸ਼ਾ ਗੁਪਤਾ ਨੇ 238.9 ਦੇ ਸਕੋਰ ਨਾਲ ਚਾਂਦੀ ਅਤੇ ਰੇਲਵੇ ਦੀ ਰੂਚਿਤਾ ਵਿਨੇਰਕਰ ਨੇ ਕਾਂਸੀ ਦਾ ਤਮਗਾ ਜਿੱਤਿਆ। ਪੰਜਾਬ ਦੇ ਅਨਹਦ ਜਵਾਂਡਾ ਨੇ ਪੁਰਸ਼ਾਂ ਦੇ 25 ਮੀਟਰ ਰੈਪਿਡ ਫਾਇਰ ਪਿਸਟਲ ਮੁਕਾਬਲੇ ਦੇ ਫਾਈਨਲ ਵਿਚ 28 ਦਾ ਸਕੋਰ ਕਰ ਕੇ ਸੋਨ ਤਮਗਾ ਆਪਣੇ ਨਾਂ ਕੀਤਾ। ਰਾਜਸਥਾਨ ਦੇ ਭਾਵੇਸ਼ ਸ਼ੇਖਾਵਤ ਨੂੰ 26 ਦੇ ਸਕੋਰ ਨਾਲ ਚਾਂਦੀ ਅਤੇ ਹਰਿਆਣਾ ਦੇ ਆਦਰਸ਼ਨ ਸਿੰਘ ਨੇ 22 ਦੇ ਸਕੋਰ ਨਾਲ ਕਾਂਸੀ ਜਿੱਤੀ।

Gurdeep Singh

This news is Content Editor Gurdeep Singh