ਹਰਮੀਤ ਤੇ ਸੌਮਯਜੀਤ ਘੋਸ਼ ਦੀ ਜੋੜੀ ਨੂੰ ਪੋਲਿਸ ਓਪਨ 'ਚ ਚਾਂਦੀ

10/10/2017 9:23:49 AM

ਨਵੀਂ ਦਿੱਲੀ, (ਬਿਊਰੋ)— ਹਰਮੀਤ ਦੇਸਾਈ ਅਤੇ ਸੌਮਯਜੀਤ ਘੋਸ਼ ਦੀ ਪੰਜਵਾਂ ਦਰਜਾ ਪ੍ਰਾਪਤ ਭਾਰਤੀ ਜੋੜੀ ਨੂੰ ਫਾਈਨਲ 'ਚ ਕੋਰੀਆਈ ਜੋੜੀ ਤੋਂ ਹਾਰਨ ਦੇ ਕਾਰਨ ਚੇਸਤੇਚੋਵਾ 'ਚ ਆਈ.ਟੀ.ਟੀ.ਐੱਫ. ਚੈਲੰਜ ਪੋਲਿਸ ਓਪਨ ਟੇਬਲ ਟੈਨਿਸ ਟੂਰਨਾਮੈਂਟ 'ਚ ਚਾਂਦੀ ਦੇ ਤਮਗੇ ਨਾਲ ਸਬਰ ਕਰਨਾ ਪਿਆ।

ਭਾਰਤੀ ਜੋੜੀ ਨੇ ਕੋਰੀਆ ਦੇ ਕਵਾਨ ਕਿਟ ਅਤੇ ਐੱਨ.ਜੀ. ਪਾਕ ਨਾਂ ਦੀ ਦੂਜਾ ਦਰਜਾ ਪ੍ਰਾਪਤ ਜੋੜੀ ਦੇ ਹੱਥੋਂ ਇਹ ਮੈਚ 12-10, 6-11, 8-11, 9-11 ਨਾਲ ਗੁਆਇਆ। ਭਾਰਤੀ ਖਿਡਾਰੀ ਕੋਰੀਆਈ ਟੀਮ ਦੀ ਤੇਜ਼ੀ ਅਤੇ ਦਮਦਾਰ ਖੇਡ ਦੇ ਅੱਗੇ ਟਿੱਕ ਨਹੀਂ ਸਕੇ। ਇਹ ਪਹਿਲਾ ਮੌਕਾ ਸੀ ਜਦੋਂ ਹਰਮੀਤ ਆਈ.ਟੀ.ਟੀ.ਐੱਫ. ਵਿਸ਼ਵ ਟੂਰ ਜਾਂ ਆਈ.ਟੀ.ਟੀ.ਐੱਫ. ਚੈਲੰਜ ਸੀਰੀਜ਼ ਦੇ ਡਬਲਜ਼ ਫਾਈਨਲ 'ਚ ਖੇਡ ਰਹੇ ਸਨ। ਸੌਮਯਜੀਤ ਘੋਸ਼ ਇਸ ਤੋਂ ਪਹਿਲਾਂ ਯੁਗਲ ਫਾਈਨਲ 'ਚ ਖੇਡ ਚੁੱਕੇ ਸਨ।