ਪਾਕਿ ਗੇਂਦਬਾਜ਼ ਰਊਫ ਨੂੰ ਵੇਖ ਭਾਵੁਕ ਹੋਇਆ ਭਾਰਤੀ, ਕ੍ਰਿਕਟਰ ਨੇ ਦਿੱਤਾ ਖਾਸ ਤੋਹਫਾ

12/24/2019 11:44:17 AM

ਸਪੋਰਟਸ ਡੈਸਕ— ਆਸਟਰੇਲੀਆ 'ਚ ਖੇਡੀ ਜਾ ਰਹੀ ਬਿਗ ਬੈਸ਼ ਲੀਗ 'ਚ ਇਕ ਤੋਂ ਵੱਧ ਕੇ ਇਕ ਸ਼ਾਨਦਾਰ ਮੁਕਾਬਲੇ ਦੇਖਣ ਨੂੰ ਮਿਲ ਰਹੇ ਹਨ। ਅਜਿਹਾ ਹੀ ਇਕ ਮੈਚ ਹੋਬਾਰਟ ਹਰੀਕੇਂਸ ਬਨਾਮ ਮੈਲਬਰਨ ਸਟਾਰਸ ਵਿਚਾਲੇ ਖੇਡਿਆ ਗਿਆ ਜਿੱਥੇ ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਹਾਰਿਸ ਰਊਫ ਨੇ ਆਪਣਾ ਜਲਵਾ ਦਿਖਾਇਆ। ਇਸ ਤੇਜ਼ ਗੇਂਦਬਾਜ਼ ਦੀ ਰਫਤਾਰ ਦੇ ਅੱਗੇ ਹੋਬਾਰਟ ਦੇ ਖਿਡਾਰੀ ਪਸਤ ਹੁੰਦੇ ਦਿਸੇ। 27 ਦੌੜਾਂ ਦੇ ਕੇ ਇਸ ਗੇਂਦਬਾਜ਼ ਨੇ 5 ਵਿਕਟਾਂ ਲਈਆਂ ਅਤੇ ਹੋਬਾਰਟ ਦੀ ਟੀਮ ਨੂੰ 111 ਦੌੜਾਂ 'ਤੇ ਸਮੇਟ ਦਿੱਤਾ। ਇਸ ਗੇਂਦਬਾਜ਼ ਦੀ ਤਾਂ ਹਰ ਪਾਸੇ ਸ਼ਲਾਘਾ ਹੋ ਰਹੀ ਹੈ ਪਰ ਇਸ ਦੇ ਇਲਾਵਾ ਇਸ ਖਿਡਾਰੀ ਨੇ ਮੈਦਾਨ 'ਤੇ ਕੁਝ ਅਜਿਹਾ ਕੀਤਾ ਜਿਸ ਦੀ ਸੋਸ਼ਲ ਮੀਡੀਆ 'ਤੇ ਜੰਮ ਕੇ ਸ਼ਲਾਘਾ ਹੋ ਰਹੀ ਹੈ।
PunjabKesari
ਭਾਰਤੀ ਸਕਿਓਰਿਟੀ ਗਾਰਡ ਨੂੰ ਦਿੱਤਾ ਤੋਹਫਾ : ਇਸ ਮੁਕਾਬਲੇ ਦੇ ਬਾਅਦ ਹਾਰਿਸ ਨੇ ਉਸ ਸਮੇਂ ਸਾਰਿਆਂ ਦਾ ਦਿਲ ਜਿੱਤ ਲਿਆ ਜਦੋਂ ਉਨ੍ਹਾਂ ਨੇ ਇਸ ਮੁਕਾਬਲੇ ਦੀ ਗੇਂਦ ਇਕ ਭਾਰਤੀ ਸਕਿਓਰਿਟੀ ਗਾਰਡ ਨੂੰ ਗਿਫਟ ਕਰ ਦਿੱਤੀ। ਦਰਅਸਲ, ਹਾਰਿਸ ਨੇ ਦੱਸਿਆ ਕਿ ਜਦੋਂ ਮੈਂ ਮੈਦਾਨ 'ਤੇ ਆਇਆ ਤਾਂ ਮੈਂ ਉਸ ਨੂੰ ਦੱਸਿਆ ਕਿ ਮੈਂ ਪਾਕਿਸਤਾਨ ਤੋਂ ਹਾਂ ਜਿਸ ਨੂੰ ਸੁਣ ਕੇ ਭਾਰਤੀ ਗਾਰਡ ਇਮੋਸ਼ਨਲ ਹੋ ਗਏ ਅਤੇ ਮੈਨੂੰ ਗਲ ਨਾਲ ਲਾ ਕੇ ਰੋਣ ਲੱਗੇ।
 

ਦੁਕਾਨ 'ਤੇ ਕੰਮ ਕਰਨ ਨੂੰ ਸਨ ਮਜਬੂਰ : ਇਸ ਖਿਡਾਰੀ ਦੀ ਜ਼ਿੰਦਗੀ ਵੀ ਸੰਘਰਸ਼ਾਂ 'ਚ ਗੁਜ਼ਰੀ। ਕੁਝ ਮਹੀਨੇ ਪਹਿਲਾਂ ਤਕ ਉਹ ਆਪਣੀ ਕਮਾਈ ਲਈ ਰਾਵਲਪਿੰਡੀ 'ਚ ਟੇਪ ਬਾਲ ਕ੍ਰਿਕਟ ਖੇਡਣ ਨੂੰ ਮਜਬੂਰ ਸਨ ਅਤੇ ਨਾਲ ਹੀ ਇਕ ਦੁਕਾਨ 'ਤੇ ਵੀ ਕੰਮ ਕਰਦੇ ਸਨ। ਉਨ੍ਹਾਂ ਦੇ ਪਿਤਾ ਚਾਹੁੰਦੇ ਸਨ ਕਿ ਉਹ ਪੜ੍ਹੇ ਪਰ ਹਾਰਿਸ ਦਾ ਮਨ ਖੇਡ 'ਚ ਹੀ ਲਗਦਾ ਸੀ ਅਤੇ ਉਨ੍ਹਾਂ ਨੇ ਆਪਣੀ ਕੋਸ਼ਿਸ਼ ਜਾਰੀ ਰੱਖੀ। ਉਸ ਦੀ ਮਾਂ ਨੇ ਉਸ ਦਾ ਸਾਥ ਦਿੱਤਾ ਸੀ।

 


Tarsem Singh

Content Editor

Related News