ਬਿਏਲ ਸ਼ਤਰੰਜ ਮਹਾਉਤਸਵ ਵਿਚ ਤੀਜੇ ਸਥਾਨ ''ਤੇ ਰਹੇ ਹਰਿਕ੍ਰਿਸ਼ਣਾ

08/03/2017 6:18:21 PM

ਬਿਏਲ (ਸਵਿਟਜ਼ਰਲੈਂਡ)— ਭਾਰਤੀ ਗ੍ਰੈਂਡ ਮਾਸਟਰ ਪੀ. ਹਰਿਕ੍ਰਿਸ਼੍ਰਣਾ ਦੀ ਅਜੇਤੂ ਮੁਹਿੰਮ ਅੰਤ 'ਚ ਫ੍ਰਾਂਸੀਸੀ ਐਟੇਨੀ ਬਕਰੋਟ ਨੇ ਤੋੜ ਦਿੱਤੀ ਜਿਸ ਨਾਲ ਉਨ੍ਹਾਂ ਨੂੰ 50ਵੇਂ ਬਿਏਲ ਸ਼ਤਰੰਜ ਮਹਾਉਤਸਵ 'ਚ ਆਖਰ 'ਚ ਤੀਜੇ ਸਥਾਨ ਨਾਲ ਸਬਰ ਕਰਨਾ ਪਿਆ।
ਵਿਸ਼ਵ 'ਚ 20ਵੇਂ ਨੰਬਰ ਦੇ ਭਾਰਤੀ ਹਰਿਕ੍ਰਿਸ਼ਣਾ ਨੇ ਖੇਡਦੇ ਹੋਏ ਹਮਲਾਵਰ ਰਵੱਈਆ ਅਪਣਾਇਆ ਪਰ ਸ਼ੁਰੂਆਤੀ ਪੜਾਅ 'ਚ ਇਕ ਮਾਮੂਲੀ ਗਲਤੀ ਦੇ ਕਾਰਨ ਉਨ੍ਹਾਂ ਨੂੰ ਮੈਚ ਗੁਆਉਣਾ ਪਿਆ। ਹਰਿਕ੍ਰਿਸ਼ਨਾ ਨੇ ਮੈਚ ਬਚਾਉਣ ਲਈ ਆਪਣੀ ਪੂਰੀ ਕੋਸ਼ਿਸ਼ ਕੀਤੀ ਪਰ ਫ੍ਰਾਂਸੀਸੀ ਖਿਡਾਰੀ ਨੇ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ ਅਤੇ ਅੰਤ 'ਚ ਭਾਰਤੀ ਖਿਡਾਰੀ ਨੂੰ 29ਵੀਂ ਚਾਲ 'ਚ ਹਾਰ ਸਵੀਕਾਰ ਕਰਨੀ ਪਈ। ਹਰਿਕ੍ਰਿਸ਼ਨਾ ਨੇ ਕਿਹਾ, ''ਇਹ ਖੇਡ ਦੇ ਸ਼ੁਰੂ 'ਚ ਮਾਮੂਲੀ ਗਲਤੀ ਸੀ ਜਿਸ ਕਾਰਨ ਮੈਨੂੰ ਹਾਰ ਮਿਲੀ। ਟੂਰਨਾਮੈਂਟ ਦੇ ਆਖਰੀ ਦੌਰ 'ਚ ਅਜਿਹਾ ਹੋਣਾ ਨਿਰਾਸ਼ਾਜਨਕ ਸੀ।''