ਹਰਿਕ੍ਰਿਸ਼ਣਾ ਨੇ ਜਕੋਵੇਂਕੋ ਨੂੰ ਬਰਾਬਰੀ ''ਤੇ ਰੋਕਿਆ, ਸੰਯੁਕਤ ਚੌਥੇ ਸਥਾਨ ''ਤੇ ਰਹੇ

07/16/2017 6:56:10 PM

ਜਿਨੀਵਾ— ਭਾਰਤੀ ਗ੍ਰੈਂਡਮਾਸਟਰ ਪੀ. ਹਰਿਕ੍ਰਿਸ਼ਣਾ ਅੰਤਿਮ ਦੌਰ ਦੇ ਸਖਤ ਮੁਕਾਬਲੇ 'ਚ ਰੂਸ ਦੇ ਦਮਿਤ੍ਰੀ ਜਕੋਵੇਂਕੋ ਨਾਲ ਡਰਾਅ ਖੇਡਣ ਦੇ ਬਾਅਦ ਇੱਥੇ ਫਿਡੇ ਗ੍ਰਾਂ ਪ੍ਰੀ. ਸ਼ਤਰੰਜ ਟੂਰਨਾਮੈਂਟ 'ਚ ਸੰਯੁਕਤ ਚੌਥੇ ਸਥਾਨ 'ਤੇ ਰਹੇ। ਹਰਿਕ੍ਰਿਸ਼ਣਾ ਅਤੇ ਜਕੋਵੇਂਕੋ ਦੀ ਇਹ ਬਾਜ਼ੀ 115 ਚਾਲ ਤੱਕ ਚਲੀ। ਹਰਿਕ੍ਰਿਸ਼ਣਾ ਨੇ ਟੂਰਨਾਮੈਂਟ 'ਚ 2 ਜਿੱਤਾਂ ਦਰਜ ਕੀਤੀਆਂ ਜਦਕਿ ਉਨ੍ਹਾਂ ਦੀਆਂ 6 ਬਾਜ਼ੀਆਂ ਡਰਾਅ ਰਹੀਆਂ। ਉਨ੍ਹਾਂ ਨੂੰ ਇਕ ਮੈਚ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਸ ਪ੍ਰਦਰਸ਼ਨ ਨਾਲ ਹਰਿਕ੍ਰਿਸ਼ਣਾ ਨੂੰ 90 ਗ੍ਰਾਂ ਪ੍ਰੀ. ਅੰਕ ਅਤੇ 11000 ਯੂਰੋ ਮਿਲੇ।