ਹਰਿਕ੍ਰਿਸ਼ਣਾ ਹਾਰੇ, ਸੰਯੁਕਤ ਤੀਜੇ ਸਥਾਨ ਉੱਤੇ ਖਿਸਕੇ

07/15/2017 6:03:23 PM

ਜਿਨੀਵਾ— ਭਾਰਤੀ ਗ੍ਰੈਂਡਮਾਸਟਰ ਪੀ ਹਰਿਕ੍ਰਿਸ਼ਣਾ ਨੂੰ ਇੱਥੇ ਫਿਡੇ ਗ੍ਰਾਂ ਪ੍ਰੀ ਦੇ ਅੱਠਵੇਂ ਦੌਰ ਵਿਚ ਚੀਨ ਦੇ ਲੀ ਚਾਓ ਦੇ ਖਿਲਾਫ ਹਾਰ ਦਾ ਸਾਹਮਣਾ ਕਰਨਾ ਪਿਆ ਜੋ ਟੂਰਨਾਮੈਂਟ ਵਿਚ ਉਨ੍ਹਾਂ ਦੀ ਪਹਿਲੀ ਹਾਰ ਹੈ। 
ਕਾਲੇ ਮੁਹਰਿਆਂ ਨਾਲ ਖੇਡਦੇ ਹਏ ਦੁਨੀਆ ਦੇ 22ਵੇਂ ਨੰਬਰ ਦੇ ਖਿਡਾਰੀ ਹਰਿਕ੍ਰਿਸ਼ਣਾ ਸ਼ੁਰੂਆਤੀ ਪੜਾਅ ਵਿਚ ਬਿਹਤਰ ਸਥਿਤੀ 'ਚ ਸਨ ਪਰ ਇਸ ਤੋਂ ਬਾਅਦ ਉਨ੍ਹਾਂ ਮੌਕਾ ਗੁਆਇਆ ਜਿਸ ਦਾ ਫਾਇਦਾ ਚੁੱਕ ਕੇ ਚਾਓ ਨੇ ਜਿੱਤ ਦਰਜ ਕੀਤੀ। ਟੂਰਨਾਮੈਂਟ 'ਚ ਅਜੇ ਤੱਕ ਸਿਰਫ ਇਕ ਦੌਰ ਦੀ ਖੇਡ ਬਾਕੀ ਹੈ ਅਤੇ ਹਰਿਕ੍ਰਿਸ਼ਨਾ ਦੇ ਸਾਢੇ 4 ਅੰਕ ਹਨ। ਉਹ ਸ਼ਖਰੀਆਰ ਮਾਮੇਦਯਾਰੋਵ, ਅਨੀਸ਼ ਗਿਰੀ, ਮਾਈਕਲ ਐਡਮਸ, ਅਲੈਕਜੈਂਡਰ ਰਿਆਜਾਨਤਸੇਵ ਅਤੇ ਚਾਓ ਦੇ ਨਾਲ ਸਾਂਝੇ ਤੀਜੇ ਸਥਾਨ 'ਤੇ ਹਨ।