ਕੇਨਰਸ ਕੱਪ ਸ਼ਤਰੰਜ ਵਿਚ ਹਰਿਕਾ ਨੇ ਸਾਬਕਾ ਵਿਸਵ ਚੈਂਪੀਅਨ ਰੂਸ ਦੀ ਕੋਸਤੇਨਿਯੁਕ ਨੂੰ ਹਰਾਇਆ

02/10/2020 7:28:44 PM

ਸੇਂਟ ਲੂਈਸ (ਅਮਰੀਕਾ) (ਨਿਕਲੇਸ਼ ਜੈਨ) : ਕੇਨਰਸ ਕੱਪ ਸ਼ਤਰੰਜ ਟੂਰਨਾਮੈਂਟ ਦੇ ਤੀਜੇ ਰਾਊਂਡ ਵਿਚ ਭਾਰਤ ਦੀ ਹਰਿਕਾ ਦ੍ਰੋਣਾਵਲੀ ਨੇ ਇਕ ਬਿਹਤਰੀਨ ਜਿੱਤ ਦਰਜ ਕਰਦੇ ਹੋਏ ਸਾਂਝੇ ਤੌਰ 'ਤੇ ਦੂਜੇ ਸਥਾਨ 'ਤੇ ਜਗ੍ਹਾ ਬਣਾ ਲਈ। ਤੀਜੇ ਰਾਊਂਡ ਵਿਚ ਉਸ ਨੇ ਰੂਸ ਦੀ ਸਾਬਕਾ ਵਿਸ਼ਵ ਚੈਂਪੀਅਨ ਅਲੈਗਜ਼ੈਂਡ੍ਰਾ ਕੋਸਤੇਨਿਯੁਕ ਨੂੰ ਕਾਲੇ ਮੋਹਰਿਆਂ ਨਾਲ ਹਰਾ ਦਿੱਤਾ। ਰਾਏ ਲੋਪੇਜ ਓਪਨਿੰਗ ਵਿਚ ਹਰਿਕਾ ਨੇ ਸ਼ੁਰੂਆਤ ਤੋਂ ਹੀ ਆਪਣੇ ਪਿਆਦਿਆਂ ਤੇ ਹਾਥੀ ਨਾਲ ਬੇਹੱਦ ਸਰਗਰਮ ਖੇਡ ਦਿਖਾਈ ਜਦਕਿ ਹਮਲਾ ਕਰਨ ਦੀ ਕੋਸ਼ਿਸ਼ ਵਿਚ ਕੋਸਤੇਨਿਯੁਕ ਆਪਣੀ ਹੀ ਸਥਿਤੀ ਖਰਾਬ ਕਰਦੀ ਚਲੀ ਗਈ। ਨਤੀਜੇ ਵਜੋਂ ਹਰਿਕਾ ਨੇ ਸਿਰਫ 28 ਚਾਲਾਂ ਵਿਚ ਸ਼ਾਨਦਾਰ ਜਿੱਤ ਦਰਜ ਕੀਤੀ।

ਭਾਰਤ ਦੀ ਚੋਟੀ ਦੀ ਮਹਿਲਾ ਖਿਡਾਰੀ ਕੋਨੇਰੂ ਹੰਪੀ ਨੇ ਦੂਜੇ ਰਾਊਂਡ ਵਿਚ ਮਿਲੀ ਹਾਰ ਤੋਂ ਬਾਅਦ ਅੱਜ ਸਫੇਦ ਮੋਹਰਿਆਂ ਨਾਲ ਮੌਜੂਦਾ ਵਿਸ਼ਵ ਚੈਂਪੀਅਨ ਜੂ ਵੇਂਜੂਨ ਨਾਲ ਡਰਾਅ ਖੇਡਿਆ। ਇੰਗਲਿਸ਼ ਓਪਨਿੰਗ ਵਿਚ ਸਫੇਦ ਮੋਹਰਿਆਂ ਨਾਲ ਖੇਡ ਰਹੀ ਹੰਪੀ ਤੇ ਵੇਂਜੂਨ ਵਿਚਾਲੇ ਸਿਰਫ 22 ਚਾਲਾਂ ਵਿਚ ਖੇਡ ਡਰਾਅ ਰਹੀ।