ਫਿਡੇ ਗ੍ਰਾਂ. ਪ੍ਰੀ. ਸ਼ਤਰੰਜ ਵਿਚ ਹਰਿਕ੍ਰਿਸ਼ਣਾ ''ਤੇ ਰਹਿਣਗੀਆਂ ਭਾਰਤ ਦੀ ਨਜ਼ਰਾਂ

11/05/2019 7:18:23 PM

ਹੇਮਬਰਗ (ਜਰਮਨੀ) (ਨਿਕਲੇਸ਼ ਜੈਨ) : ਫਿਡੇ ਗ੍ਰਾਂ ਪ੍ਰੀ. ਦੇ ਤੀਜੇ ਪੜਾਅ ਵਿਚ ਭਾਰਤ ਦੇ ਪੇਂਟਾਲਾ ਹਰਿਕ੍ਰਿਸ਼ਣਾ ਇਕ ਵਾਰ ਫਿਰ ਜ਼ੋਰ ਲਗਾਉਂਦਾ ਹੋਇਆ ਨਜ਼ਰ ਆਵੇਗਾ ਤੇ ਨਾਲ ਹੀ ਉਸ ਦੇ ਕੋਲ  ਆਖਰੀ ਮੌਕਾ  ਵੀ ਹੋਵੇਗਾ ਜਦੋਂ ਉਹ ਫਿਡੇ ਕੈਂਡੀਡੇਟ ਵਿਚ ਪਹੁੰਚਣ ਦੀ ਰਸਤਾ ਫੜ ਸਕਦਾ ਹੈ।

PunjabKesari

ਪ੍ਰਤੀਯੋਗਿਤਾ ਵਿਚ 9 ਦੇਸ਼ਾਂ ਦੇ ਚੁਣੇ ਹੋਏ ਖਿਡਾਰੀ ਨਾਕਆਊਟ ਫਾਰਮੈੱਟ ਵਿਚ ਆਹਮੋ-ਸਾਹਮਣੇ ਹੋਣਗੇ। ਹਰ ਰਾਊਂਡ ਵਿਚ 2 ਮੁਕਾਬਲੇ ਖੇਡੇ ਜਾਣਗੇ ਅਤੇ ਨਤੀਜਾ ਨਾ ਨਿਕਲਣ 'ਤੇ ਰੈਪਿਡ ਅਤੇ ਬਲਿਟਜ਼ ਮੁਕਾਬਲੇ ਦੇ ਟਾਈਬ੍ਰੇਕ ਨਾਲ ਨਤੀਜੇ ਕੱਢੇ ਜਾਣਗੇ। ਪ੍ਰਤੀਯੋਗਿਤਾ ਵਿਚ ਸਾਰੇ ਖਿਡਾਰੀ ਉਨ੍ਹਾਂ ਦੀ ਰੇਟਿੰਗ ਦੇ ਆਧਾਰ 'ਤੇ ਚੁਣੇ ਗਏ ਹਨ। ਭਾਰਤ ਦੇ ਪੇਂਟਾਲਾ ਹਰਿਕ੍ਰਿਸ਼ਣਾ ਦੀ ਇਹ ਦੂਜੀ ਫਿਡੇ ਗ੍ਰਾਂ. ਪ੍ਰੀ ਹੋਵੇਗੀ।


Related News