ਭਾਰਤੀ ਕੋਚ ਨੇ ਕਿਹਾ- ਕੁਆਰਟਰਫਾਈਨਲ ਤੋਂ ਸ਼ੁਰੂ ਹੋਵੇਗਾ ਅਸਲੀ ''ਵਰਲਡ ਕੱਪ''

12/09/2018 11:10:12 AM

ਨਵੀਂ ਦਿੱਲੀ— ਭਾਰਤ ਦੇ ਮੁੱਖ ਹਾਕੀ ਕੋਚ ਹਰਿੰਦਰ ਸਿੰਘ ਨੇ ਸ਼ਨੀਵਾਰ ਨੂੰ ਕਿਹਾ ਕਿ ਉਨ੍ਹਾਂ ਲਈ ਪੂਲ ਮੈਚ ਚਾਰ ਦੇਸ਼ਾਂ ਦਾ ਟੂਰਨਾਮੈਂਟ ਸੀ ਅਤੇ ਅਸਲੀ ਵਿਸ਼ਵ ਕੱਪ ਤਾਂ ਹੁਣ ਸ਼ੁਰੂ ਹੋਇਆ ਹੈ ਜਿਸ 'ਚ ਮੇਜ਼ਬਾਨਾਂ ਨੇ ਕੈਨੇਡਾ ਨੂੰ 5-1 ਨਾਲ ਹਰਾ ਕੇ ਸਿੱਧੇ ਕੁਆਰਟਰ ਫਾਈਨਲ 'ਚ ਪ੍ਰਵੇਸ਼ ਕਰ ਲਿਆ। 

ਹਰਿੰਦਰ ਨੇ ਕਿਹਾ, ''ਜੋ ਮੇਰੇ ਕਮਰੇ 'ਚ ਗਏ ਹੋਣਗੇ, ਉਹ ਜਾਣਦੇ ਹਨ ਕਿ ਮੈਂ ਪਹਿਲਾਂ ਹੀ ਆਪਣੇ ਕਮਰੇ 'ਚ ਲਿਖ ਦਿੱਤਾ ਹੈ ਕਿ ਕੌਣ ਕੁਆਰਟਰ ਫਾਈਨਲ 'ਚ ਖੇਡੇਗਾ ਅਤੇ ਕੌਣ ਸੈਮੀਫਾਈਨਲ 'ਚ। ਮੇਰੇ ਲਈ ਚਾਰ ਦੇਸ਼ਾਂ ਦਾ ਟੂਰਨਾਮੈਂਟ ਖਤਮ ਹੋਇਆ ਹੈ ਅਤੇ ਵਿਸ਼ਵ ਕੱਪ ਹੁਣ ਸ਼ੁਰੂ ਹੋਵੇਗਾ।'' ਉਨ੍ਹਾਂ ਕਿਹਾ, ''ਕੁਆਰਟਰ ਫਾਈਨਲ 'ਚ ਤੁਸੀਂ ਤਮਗੇ ਦੀ ਦੌੜ 'ਚ ਹੁੰਦੇ ਹੋ। ਅਸਲੀ ਟੂਰਨਾਮੈਂਟ ਅਗਲੇ ਮੈਚ ਤੋਂ ਸ਼ੁਰੂ ਹੋਵੇਗਾ।''

Tarsem Singh

This news is Content Editor Tarsem Singh