ਓਲੰਪਿਕ ਸੋਨਾ ਦਿਵਾਉਣ ਵਾਲੇ ਹਾਕੀ ਖਿਡਾਰੀ ਹਰਦਿਆਲ ਦਾ ਦਿਹਾਂਤ

08/18/2018 7:19:39 PM

ਨਵੀਂ ਦਿੱਲੀ : ਸਾਲ 1956 ਦੀਆਂ ਮੈਲਬੋਰਨ ਓਲੰਪਿਕ ਖੇਡਾਂ ਵਿਚ ਸੋਨ ਤਮਗਾ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਦੇ ਮੈਂਬਰ ਰਹੇ ਸੂਬੇਦਾਰ ਹਰਦਿਆਲ ਸਿੰਘ ਦਾ ਸ਼ੁੱਕਰਵਾਰ ਨੂੰ ਦਿਹਾਂਤ ਹੋ ਗਿਆ। ਉਹ 90 ਸਾਲ ਦੇ ਸਨ। ਸੂਬੇਦਾਰ ਹਰਦਿਆਲ  1949 ਵਿਚ ਫੌਜ ਦੀ ਸਿੱਖ ਰੈਜੀਮੈਂਟ ਵਿਚ ਸ਼ਾਮਲ ਹੋਏ ਸਨ ਤੇ ਉਨ੍ਹਾਂ ਨੂੰ ਪਹਿਲੀ ਬਟਾਲੀਅਨ ਵਿਚ ਤਾਇਨਾਤ ਕੀਤਾ ਗਿਆ ਸੀ।

ਖਿਡਾਰੀ ਦੇ ਤੌਰ 'ਤੇ ਸੰਨਿਆਸ ਲੈਣ ਤੋਂ ਬਾਅਦ ਹਰਦਿਆਲ ਭਾਰਤੀ ਹਾਕੀ ਟੀਮਦੇ ਕੋਚ ਵੀ ਰਹੇ। ਹਾਕੀ ਦੇ ਖੇਤਰ ਵਿਚ ਯੋਗਦਾਨ ਲਈ ਸਾਲ 2004 ਵਿਚ ਉਨ੍ਹਾਂ ਨੂੰ ਵੱਕਾਰੀ ਧਿਆਨਚੰਦ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਗਿਆ। ਉਹ ਉੱਤਰਾਖੰਡ ਤੋਂ ਇਕਲੌਤੇ ਓਲੰਪਿਕਤ ਮਗਾ ਜੇਤੂ ਸਨ। ਅਖਿਲ ਭਾਰਤੀ ਖੇਡ ਪ੍ਰੀਸ਼ਦ ਦੇ ਮੁਖੀ ਵਿਜੇ ਕੁਮਾਰ ਮਲਹੋਤਰਾ ਨੇ ਹਰਦਿਆਲ ਦੇ ਦਿਹਾਂਤ ਦੇ 'ਤੇ ਸ਼ੋਕ ਪ੍ਰਗਟਾਇਆ। ਮਲਹੋਤਰਾ ਨੇ  ਆਪਣੇ ਸ਼ੋਕ ਸੰਦੇਸ਼ ਵਿਚ ਕਿਹਾ, ''ਪ੍ਰਮਾਤਮਾ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਅਤੇ ਉਨ੍ਹਾਂ ਦੇ ਪਰਿਵਾਰ, ਦੋਸਤਾਂ ਤੇ ਪ੍ਰਸ਼ੰਸਕਾਂ ਨੂੰ ਹੌਸਲਾ ਦੇਵੇ। ਹਰਦਿਆਲ ਦੇ ਯੋਗਦਾਨ ਨੂੰ ਹਾਕੀ ਜਕਤ ਕਦੇ ਨਹੀਂ ਭੁੱਲ ਸਕੇਗਾ।