ਹੈਲਮੇਟ 'ਤੇ ਗੇਂਦ ਖਾ ਕੇ ਛੱਕਾ ਮਾਰਨ ਵਾਲੇ ਸੂਰਯਕੁਮਾਰ 'ਤੇ ਬੋਲੇ ਹਾਰਦਿਕ- ਮੇਰੇ ਕੋਲ ਸ਼ਬਦ ਨਹੀਂ ਹੈ

10/07/2020 12:35:38 AM

ਨਵੀਂ ਦਿੱਲੀ : ਮੁੰਬਈ ਇੰਡੀਅਨਜ਼ ਦੇ ਬੱਲੇਬਾਜ਼ ਸੂਰਯਕੁਮਾਰ ਯਾਦਵ ਨੇ ਰਾਜਸਥਾਨ ਰਾਇਲਜ਼ ਦੇ ਖ਼ਿਲਾਫ਼ ਖੇਡਦੇ ਹੋਏ ਸਿਰਫ਼ 44 ਗੇਂਦਾਂ 'ਤੇ 4 ਚੌਕੇ ਅਤੇ 5 ਛੱਕਿਆਂ ਦੀ ਮਦਦ ਨਾਲ 79 ਦੌੜਾਂ ਬਣਾਈਆਂ ਪਰ ਇਸ ਦੌਰਾਨ ਸਭ ਤੋਂ ਜ਼ਿਆਦਾ ਚਰਚਾ ਉਨ੍ਹਾਂ ਦੀ ਹੈਲਮੇਟ 'ਤੇ ਗੇਂਦ ਖਾਣ ਤੋਂ ਬਾਅਦ ਲਗਾਏ ਗਏ ਛੱਕੇ ਦੀ ਹੋਈ। ਰਾਜਸਥਾਨ  ਦੇ ਤੇਜ਼ ਗੇਂਦਬਾਜ਼ ਜੋਫਰਾ ਆਰਚਰ ਦਾ ਇੱਕ ਬਾਊਂਸਰ ਸੂਰਯਕੁਮਾਰ ਦੇ ਹੈਲਮੇਟ 'ਤੇ ਲਗਾ ਸੀ। ਉਦੋਂ ਸੂਰਯਕੁਮਾਰ ਦੇ ਨਾਲ ਨਾਨ ਸਟ੍ਰਾਇਕ ਐਂਡ 'ਤੇ ਹਾਰਦਿਕ ਪਾਂਡਿਆ ਖੜੇ ਸਨ। ਪਹਿਲੀ ਪਾਰੀ ਖ਼ਤਮ ਹੋਣ 'ਤੇ ਹਾਰਦਿਕ ਨੇ ਇਸ 'ਤੇ ਗੱਲ ਕੀਤੀ।

ਹਾਰਦਿਕ ਨੂੰ ਜਦੋਂ ਪੁੱਛਿਆ ਗਿਆ ਕਿ ਸਿਰ 'ਤੇ ਸੱਟ ਲੱਗਣ ਤੋਂ ਬਾਅਦ ਛੱਕਾ ਮਾਰਨੇ ਬਾਰੇ ਉਨ੍ਹਾਂ ਦਾ ਕੀ ਕਹਿਣਾ ਹੈ ਤਾਂ ਇਸ 'ਤੇ ਉਨ੍ਹਾਂ ਕਿਹਾ- ਈਮਾਨਦਾਰ ਹੁੰਦੇ ਹੋਏ ਮੇਰੇ ਕੋਲ ਉਨ੍ਹਾਂ ਲਈ ਸ਼ਬਦ ਨਹੀਂ ਹਨ। ਮੈਂ ਆਪਣੇ ਜੀਵਨ 'ਚ ਅਜਿਹਾ ਸ਼ਾਟ ਨਹੀਂ ਦੇਖਿਆ ਜੋ ਕਿ ਸਿਰ 'ਤੇ ਗੇਂਦ ਲੱਗਣ ਤੋਂ ਬਾਅਦ ਆਇਆ ਹੋਵੇ। ਉਨ੍ਹਾਂ ਨੇ ਹੈਲਮੇਟ 'ਤੇ ਹਿੱਟ ਹੋਣ ਤੋਂ ਬਾਅਦ ਹਿੰਮਤ ਦਿਖਾਈ। ਮੇਰੇ ਕੋਲ ਸ਼ਾਟ ਨੂੰ ਸਮਝਾਉਣ ਲਈ ਸ਼ਬਦ ਨਹੀਂ ਹਨ।

ਹਾਰਦਿਕ ਨੇ ਕਿਹਾ- ਈਮਾਨਦਾਰ ਰਹੀਏ ਤਾਂ ਸਾਨੂੰ ਸਕੋਰ ਨਾਲ ਖੁਸ਼ ਹੋਣਾ ਚਾਹੀਦਾ ਹੈ, ਖਾਸਕਰ ਜਿੱਥੋਂ ਅਸੀਂ ਉੱਥੇ ਪੁੱਜੇ। ਇਹ ਨਹੀਂ ਸੋਚਿਆ ਸੀ ਕਿ ਜਦੋਂ ਅਸੀਂ ਜਲਦੀ-ਜਲਦੀ ਵਿਕਟ ਗੁਆ ਦੇਵਾਂਗੇ ਪਰ ਸੂਰਯਕੁਮਾਰ ਨੇ ਸ਼ਾਨਦਾਰ ਪਾਰੀ ਖੇਡੀ, ਸ਼ਾਨਦਾਰ ਬੱਲੇਬਾਜ਼ੀ ਕੀਤੀ, ਉਨ੍ਹਾਂ ਨੇ ਸਾਡੇ ਲਈ ਰਫ਼ਤਾਰ ਬਦਲ ਦਿੱਤੀ। ਸ਼ਾਨਦਾਰ ਨੌਕ।

ਹਾਰਦਿਕ ਨੇ ਕਿਹਾ- ਸਾਡੇ ਕੋਲ ਅਜਿਹੇ ਖਿਡਾਰੀ ਹਨ ਜੋ ਕਿਸੇ ਵੀ ਦਿਨ ਕੰਮ ਪਾ ਸਕਦੇ ਹਨ, ਅਸੀਂ ਇਸ ਬਾਰੇ ਗੱਲ ਕਰਦੇ ਹਾਂ, ਜਿਸ ਕਿਸੇ ਨੂੰ ਵੀ ਮੌਕਾ ਮਿਲਦਾ ਹੈ ਉਸ ਨੂੰ ਟੀਮ ਲਈ ਸਹੀ ਸਕੋਰ ਹਾਸਲ ਕਰਨ 'ਤੇ ਧਿਆਨ ਦੇਣਾ ਚਾਹੀਦਾ ਹੈ। ਟੀਮ 'ਚ ਮਾਹੌਲ ਬਹੁਤ ਸਕਾਰਾਤਮਕ ਹੈ, ਹਰ ਕੋਈ ਜ਼ਿੰਮੇਦਾਰੀ ਲਵੇਗਾ। ਓਸ ਬਾਰੇ ਪਤਾ ਨਹੀਂ ਹੈ, ਮੈਨੂੰ ਬਾਹਰ ਨਿਕਲਣ ਅਤੇ ਇੱਕ ਨਜ਼ਰ ਰੱਖਣ ਦੀ ਲੋੜ ਹੈ।


Inder Prajapati

Content Editor

Related News