4 ਮਹੀਨੇ ਬਾਅਦ ਪੁੱਤਰ ਨੂੰ ਮਿਲੇ ਹਾਰਦਿਕ ਪੰਡਯਾ, ਪਿਤਾ ਦਾ ਫਰਜ਼ ਨਿਭਾਉਂਦੇ ਆਏ ਨਜ਼ਰ (ਤਸਵੀਰਾਂ)

12/14/2020 11:41:03 AM

ਨਵੀਂ ਦਿੱਲੀ : ਭਾਰਤੀ ਸਟਾਰ ਆਲਰਾਊਂਡਰ ਹਾਰਦਿਕ ਪੰਡਯਾ ਕਰੀਬ 4 ਮਹੀਨੇ ਬਾਅਦ ਘਰ ਪਰਤੇ ਹਨ ਅਤੇ ਹੁਣ ਉਹ ਆਪਣੇ ਪਰਿਵਾਰ ਨਾਲ ਸਮਾਂ ਬਿਤਾ ਰਹੇ ਹਨ। ਦਰਅਸਲ ਪੰਡਯਾ ਯੂ.ਏ.ਈ. ਵਿਚ ਹੋਏ ਆਈ.ਪੀ.ਐਲ. ਵਿਚ ਹਿੱਸਾ ਲੈਣ ਤੋਂ ਬਾਅਦ ਉਥੋਂ ਸਿੱਧਾ ਆਸਟਰੇਲੀਆ ਦੌਰੇ ਲਈ ਰਵਾਨਾ ਹੋ ਗਏ ਸਨ। ਆਸਟਰੇਲੀਆ ਖ਼ਿਲਾਫ਼ ਟੀ20 ਸੀਰੀਜ਼ ਜਿੱਤਣ ਤੋਂ ਬਾਅਦ ਪੰਡਯਾ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਆਪਣੇ ਪੁੱਤਰ ਦੀ ਯਾਦ ਆ ਰਹੀ ਹੈ ਅਤੇ ਉਹ ਟੈਸਟ ਸੀਰੀਜ਼ ਤੋਂ ਪਹਿਲਾਂ ਘਰ ਪਰਤਣਾ ਚਾਹੁੰਦੇ ਹਨ।

ਇਹ ਵੀ ਪੜ੍ਹੋ: ਕਲੀਨਿਕ ਦੇ ਬਾਹਰ ਸਪਾਟ ਹੋਈ ਵਿਰਾਟ ਦੀ ਪਤਨੀ ਅਨੁਸ਼ਕਾ, ਚਿਹਰੇ 'ਤੇ ਦਿਖਿਆ ਪ੍ਰੈਂਗਨੈਂਸੀ ਗਲੋ (ਤਸਵੀਰਾਂ)

 


ਪੰਡਯਾ ਸ਼ੁੱਕਰਵਾਰ ਨੂੰ ਘਰ ਪਰਤੇ ਸਨ ਅਤੇ ਉਦੋਂ ਤੋਂ ਉਹ ਆਪਣੇ ਪੁੱਤਰ ਅਗਸਤਯ ਨਾਲ ਕੁਆਲਟੀ ਸਮਾਂ ਬਿਤਾ ਰਹੇ ਹਨ। ਕਦੇ ਪੁੱਤਰ ਨਾਲ ਖੇਡ ਰਹੇ ਹਨ ਤਾਂ ਕਦੇ ਉਸ  ਨੂੰ ਗੋਦ ਵਿਚ ਲੈ ਕੇ ਦੁੱਧ ਪਿਲਾ ਰਹੇ ਹਨ। ਪੰਡਯਾ ਨੇ ਪੁੱਤਰ ਨਾਲ ਸੋਸ਼ਲ ਮੀਡੀਆ 'ਤੇ ਖ਼ੁਦ ਦੀ ਤਸਵੀਰ ਸਾਂਝੀ ਕੀਤੀ, ਜਿਸ ਵਿਚ ਉਹ ਪੁੱਤਰ ਨੂੰ ਦੁੱਧ ਪਿਲਾਉਂਦੇ ਹੋਏ ਨਜ਼ਰ ਆ ਰਹੇ ਹਨ। ਇਸ ਤਸਵੀਰ ਨੂੰ ਸਾਂਝੀ ਕਰਦੇ ਹੋਏ ਪੰਡਯਾ ਨੇ ਲਿਖਿਆ, 'ਨੈਸ਼ਨਲ ਕਰਤਵ ਤੋਂ ਪਿਤਾ ਦਾ ਕਰਤਵ।' ਯਾਨੀ ਉਹ ਦੇਸ਼ ਲਈ ਖੇਡਣ ਤੋਂ ਬਾਅਦ ਪਿਤਾ ਦਾ ਫਰਜ਼ ਨਿਭਾਅ ਰਹੇ ਹਨ।

ਇਹ ਵੀ ਪੜ੍ਹੋ: ਕਿਸਾਨਾਂ ਦੇ ਸਮਰਥਨ 'ਚ ਅੱਜ ਇਕ ਦਿਨ ਦੀ ਭੁੱਖ ਹੜਤਾਲ ਕਰਨਗੇ ਕੇਜਰੀਵਾਲ

 
 
 
 
View this post on Instagram
 
 
 
 
 
 
 
 
 
 
 

A post shared by Nataša Stanković✨ (@natasastankovic__)

 

ਇਹ ਵੀ ਪੜ੍ਹੋ: ਖੇਤੀਬਾੜੀ ਕਾਨੂੰਨਾਂ ਦੇ ਵਿਰੋਧ 'ਚ ਕਿਸਾਨਾਂ ਵੱਲੋਂ ਭੁੱਖ ਹੜਤਾਲ ਸ਼ੁਰੂ

cherry

This news is Content Editor cherry