... ਤਾਂ ਇਸ ਕਾਰਨ ਨਿਊਜ਼ੀਲੈਂਡ ਖਿਲਾਫ ਸੀਰੀਜ਼ ''ਚ ਹਾਰਦਿਕ ਨੂੰ ਨਹੀਂ ਮਿਲਿਆ ਮੌਕਾ

01/13/2020 4:34:49 PM

ਸਪੋਰਟਸ ਡੈਸਕ— ਭਾਰਤੀ ਆਲਰਾਊਂਡਰ ਹਾਰਦਿਕ ਪੰਡਯਾ ਨੂੰ ਨਿਊਜ਼ੀਲੈਂਡ ਦੇ ਨਾਲ ਖੇਡੀ ਜਾਣ ਵਾਲੀ ਸੀਰੀਜ਼ ਲਈ ਮੌਕਾ ਨਹੀਂ ਮਿਲਿਆ ਹੈ। ਵਨ-ਡੇ ਸਮੇਤ ਟੀ-20 ਕੌਮਾਂਤਰੀ ਟੀਮ 'ਚ ਵੀ ਉਨ੍ਹਾਂ ਦਾ ਨਾਂ ਨਹੀਂ ਹੈ। ਇਹ ਦੱਸਿਆ ਜਾ ਰਿਹਾ ਹੈ ਕਿ ਪੰਡਯਾ ਦੀ ਰਿਹੈਬਲੀਟੇਸ਼ਨ ਦੀ ਪ੍ਰਕਿਰਿਆ ਵਿਚ ਉਮੀਦ ਨਾਲੋਂ ਜ਼ਿਆਦਾ ਸਮਾਂ ਲੱਗ ਰਿਹਾ ਹੈ। ਇਸ ਦੌਰਾਨ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪੰਡਯਾ ਨੇ ਫਿੱਟਨੈਸ ਟੈਸਟ ਨੂੰ ਪਾਸ ਕਰ ਲਿਆ ਹੈ ਪਰ ਟੀਮ 'ਚ ਜਗ੍ਹਾ ਨਾ ਮਿਲਣ ਦਾ ਕਾਰਨ ਉਸ ਦਾ 100 ਫੀਸਦੀ ਫਿੱਟ ਨਹੀਂ ਹੋਣਾ ਹੈ। ਇਸ ਦੀ ਜਾਣਾਕਰੀ ਫਿਜ਼ੀਓ ਦੇ ਹਵਾਲੇ ਤੋਂ ਸਾਹਮਣੇ ਆਈ ਹੈ।

ਹਾਰਦਿਕ ਪੰਡਯਾ ਲਈ ਕੋਈ ਖਾਸ ਫਿੱਟਨੈਸ ਟੈਸਟ ਤਾਂ ਨਹੀਂ ਸੀ ਪਰ ਆਲਰਾਊਂਡਰ ਲਈ ਰੱਖੇ ਗਏ ਇੰਟੈਂਸ ਗੇਂਦਬਾਜ਼ੀ ਸੈਸ਼ਨ 'ਚ ਉਹ ਆਪਣੀ ਸਮਰਥਾ ਦੇ ਹਿਸਾਬ ਨਾਲ ਪ੍ਰਦਰਸ਼ਨ ਨਹੀਂ ਕਰ ਸਕੇ । ਇਹੋ ਕਾਰਨ ਹੈ ਕਿ ਉਨ੍ਹਾਂ ਨੂੰ ਨਿਊਜ਼ੀਲੈਂਡ ਦੇ ਖਿਲਾਫ ਆਗਾਮੀ ਦੌਰੇ ਤੋਂ ਬਾਹਰ ਰੱਖਿਆ ਗਿਆ ਹੈ ਤਾਂ ਜੋ ਉਹ ਆਪਣੀ ਫਿੱਟਨੈਸ 'ਤੇ ਹੋਰ ਕੰਮ ਕਰ ਸਕਣ।

ਸੱਟ ਤੋਂ ਬਾਅਦ ਅਜਿਹਾ ਹੁੰਦਾ ਹੈ ਖਿਡਾਰੀ ਦਾ ਟੈਸਟ
ਰਿਪੋਰਟਸ ਦੀਆਂ ਮੰਨੀਏ ਤਾਂ ਹਾਈ ਇੰਟੈਂਸਿਟੀ ਗੇਂਦਬਾਜ਼ੀ ਵਰਕਲੋਡ ਟੈਸਟ ਦੇ ਬਾਅਦ ਉਹ ਸੰਤੁਸ਼ਟ ਨਹੀਂ ਦਿਸੇ। ਕੁਝ ਖਿਡਾਰੀਆਂ ਨੂੰ ਵਰਕਲੋਡ ਦੇ ਆਧਾਰ 'ਤੇ ਵੀ ਟੈਸਟ ਕੀਤਾ ਜਾਂਦਾ ਹੈ। ਉਦਾਹਰਨ ਦੇ ਤੌਰ 'ਤੇ ਉਹ ਖਿਡਾਰੀ ਜੋ ਬੈਕ ਇੰਜਰੀ ਦੇ ਬਾਅਦ ਵਾਪਸੀ ਕਰ ਰਿਹਾ ਹੈ, ਅਜਿਹੇ 'ਚ ਹਾਈ ਇੰਟੈਂਸਿਟੀ ਬਾਲਿੰਗ ਸੈਸ਼ਨ ਦੇ ਆਧਾਰ 'ਤੇ ਉਸ ਦੇ ਪ੍ਰਦਰਸ਼ਨ ਨੂੰ ਪਰਖਿਆ ਜਾਂਦਾ ਹੈ।

ਜਾਣਕਾਰੀ ਮੁਤਾਬਕ ਇਸ ਦੌਰਾਨ ਖਿਡਾਰੀ ਦਾ 2-3 ਘੰਟਿਆਂ ਤੱਕ ਨੈਟਸ 'ਤੇ ਟੈਸਟ ਹੁੰਦਾ ਹੈ। ਜਦੋਂ ਖਿਡਾਰੀ ਇਸ ਸਮੇਂ ਗੇਂਦਬਾਜ਼ੀ ਕਰਦਾ ਹੈ ਤਾਂ ਉਸ ਦੀ ਗੇਂਦਬਾਜ਼ੀ 'ਤੇ ਵੀ ਨਜ਼ਰ ਰੱਖੀ ਜਾਂਦੀ ਹੈ ਜਿਸ 'ਚ ਲੈਅ, ਰਫਤਾਰ, ਸਟੀਕਤਾ ਨੂੰ ਦੇਖਿਆ ਜਾਂਦਾ ਹੈ। ਜੇਕਰ ਸਰੀਰ ਖਿਡਾਰੀ ਦੇ ਦਿਮਾਗ਼ ਦੀ ਸਮਰਥਾ ਦੇ ਹਿਸਾਬ ਨਾਲ ਕੰਮ ਕਰਨ 'ਚ ਅਸਮਰਥ ਹੁੰਦਾ ਹੈ ਤਾਂ ਮੰਨਿਆ ਜਾਂਦਾ ਹੈ ਕਿ ਉਹ ਕਾਰਜਭਾਰ 'ਤੇ ਪ੍ਰਤੀਕਿਰਿਆ ਨਹੀਂ ਦੇ ਰਿਹਾ ਹੈ। ਪੰਡਯਾ ਕੋਲ ਬਦਲ ਹੈ ਕਿ ਉਹ ਆਪਣੀ ਬੈਕ ਇੰਜੁਰੀ 'ਤੇ ਹੋਰ ਕੰਮ ਕਰੇ।

ਪ੍ਰਸ਼ੰਸਕਾਂ ਨੂੰ ਕਰਨਾ ਹੋਵੇਗਾ ਇੰਤਜ਼ਾਰ
ਜਿੱਥੋਂ ਤਕ ਪੰਡਯਾ ਦੀ ਟੀਮ ਇੰਡੀਆ 'ਚ ਵਾਪਸੀ ਦੀ ਗੱਲ ਹੈ ਤਾਂ ਉਸ ਦੇ ਪ੍ਰਸ਼ੰਸਕਾਂ ਨੂੰ ਹੋਰ ਇੰਤਜ਼ਾਰ ਕਰਨਾ ਹੋਵੇਗਾ। ਜਾਣਕਾਰੀ ਮੁਤਾਬਕ ਆਪਣੀ ਕਮਰ 'ਤੇ ਵੱਧ ਕੰਮ ਕਰਕੇ ਅਤੇ ਅਭਿਆਸ ਦੇ ਬਾਅਦ ਉਹ ਦੱਖਣੀ ਅਫਰੀਕਾ ਦੇ ਖਿਲਾਫ ਕੌਮਾਂਤਰੀ ਕ੍ਰਿਕਟ 'ਚ ਵਾਪਸੀ ਕਰ ਸਕਦੇ ਹਨ ਜਿੱਥੇ ਤਕ ਯੋ-ਯੋ ਟੈਸਟ ਦੀ ਗੱਲ ਹੈ ਤਾਂ ਉਹ ਟੈਸਟ 'ਤੇ ਪੰਡਯਾ ਨੀਂਦ 'ਚ ਵੀ ਪਾਸ ਕਰ ਲਵੇ।

ਇਹ ਹੈ ਪੰਡਯਾ ਦਾ ਪਲਾਨ
ਇਸ ਬਾਰੇ ਪੰਡਯਾ ਦਾ ਕਹਿਣਾ ਹੈ ਕਿ ਉਹ ਨਿਊਜ਼ੀਲੈਂਡ ਸੀਰੀਜ਼ ਦੇ ਦੌਰਾਨ ਟੀਮ 'ਚ ਵਾਪਸੀ ਕਰ ਸਕਦੇ ਹਨ। ਪੰਡਯਾ ਮੁਤਾਬਕ ਉਨ੍ਹਾਂ ਦਾ ਪਲਾਨ ਕੁਝ ਕੌਮਾਂਤਰੀ ਮੈਚ ਖੇਡਣਾ, ਆਈ. ਪੀ. ਐੱਲ. ਅਤੇ ਉਸ ਤੋਂ ਬਾਅਦ ਟੀ-20 ਵਰਲਡ ਕੱਪ ਖੇਡਣਾ ਹੈ।

Tarsem Singh

This news is Content Editor Tarsem Singh