ਭਾਰਤ ''ਚ ਤੇਜ਼ ਵਿਕਟ ਚਾਹੁੰਦੇ ਹਨ ਹਰਭਜਨ

01/26/2018 12:07:48 AM

ਕੋਲਕਾਤਾ— ਭਾਰਤੀ ਕ੍ਰਿਕਟ ਟੀਮ ਦੇ ਸਪਿਨ ਗੇਂਦਬਾਜ਼ ਹਰਭਜਨ ਸਿੰਘ ਨੇ ਅੱਜ ਕਿਹਾ ਕਿ ਭਾਰਤ 'ਚ ਸਪਿਨ ਪਿਚਾਂ ਦੀ ਬਜਾਏ ਤੇਜ਼ ਪਿੱਚਾਂ ਤੈਆਰ ਕਰਨੀਆਂ ਚਾਹੀਦੀਆਂ ਹਨ ਕਿਉਂਕਿ ਇਸ ਨਾਲ ਟੀਮ ਨੂੰ ਵਿਦੇਸ਼ੀ ਹਲਾਤਾਂ ਦੇ ਲਈ ਤੈਆਰ ਹੋਣ 'ਚ ਮਦਦ ਮਿਲੇਗੀ। ਭਾਰਤ 'ਚ ਚੁਣੌਤੀਪੂਰਣ ਵਿਕਟ ਬਣਾਉਣ 'ਤੇ ਜੋਰ ਦਿੰਦਿਆ ਹੋਇਆ ਕਿਹਾ ਕਿ ਜਿੰਨ੍ਹਾ ਅਹਿਮ ਹੈ ਪਰ ਤੁਹਾਨੂੰ ਇਸ ਤਰ੍ਹਾਂ ਦੀ ਟੀਮ ਬਣਾਉਣ ਦੀ ਜ਼ਰੂਰਤ ਹੈ ਜੋ ਕਿਸੇ ਵੀ ਹਾਲਾਤ 'ਚ ਜਿੱਤ ਸਕੇ।
ਉਨ੍ਹਾਂ ਨੇ ਕਿਹਾ 3 ਦਿਨ 'ਚ ਖਤਮ ਹੋਣ ਵਾਲੇ ਟੈਸਟ ਮੈਚ ਤੋਂ ਬਾਅਦ ਮਕਸਦ ਪੂਰਾ ਨਹੀਂ ਹੋਵੇਗਾ। ਉਨ੍ਹਾਂ ਨੇ ਕਿਹਾ ਕਈ ਨਤੀਜੇ ਹਾਸਲ ਕਰਦੇ ਹਾਂ ਤੇ ਜਿੱਤਦੇ ਹਾਂ ਪਰ ਇਹ ਵੀ ਮਹੱਤਵਪੂਰਨ ਹੈ ਕਿ ਟੀਮ ਮਹਿਨਤ ਕਰੇ ਤਾਂਕਿ ਇਸ 'ਚ ਵੱਡੀ ਚੀਜਾਂ ਨੂੰ ਹਾਸਲ ਕਰ ਸਕੀਏ। ਹਰਭਜਨ ਨੇ ਕਿਹਾ ਕਿ ਇਸ ਤਰ੍ਹਾਂ ਫਿਰ ਹੋਵੇਗਾ ਜਦੋ ਭਾਰਤ 'ਚ ਮੈਚ ਇਸ ਵਿਕਟ 'ਤੇ ਹੋਵੇ। ਜਿਸ ਨਾਲ ਇਹ 5 ਦਿਨ ਤਕ ਚੱਲੇ। ਇਸ ਦਾ ਮਤਲਬ ਹੈ ਕਿ ਹਰ ਇਕ ਦਾ ਟੈਸਟ ਹੋਵੇਗਾ। ਤੇਜ਼ ਗੇਂਦਬਾਜ਼ 30 ਦੇ ਕਰੀਬ ਓਵਰ ਕਰਵਾਉਣ, ਸਪਿਨ ਵੀ ਜ਼ਿਆਦਾ ਓਵਰ ਕਰਨ ਤੇ ਬੱਲੇਬਾਜ਼ ਵੀ ਲੰਬੇ ਸਮੇਂ ਤਕ ਬੱਲੇਬਾਜ਼ੀ ਕਰਨ।