ਵੀਨਾ ਮਲਿਕ ਦੀ ਟੁੱਟੀ-ਭੱਜੀ ਅੰਗਰੇਜ਼ੀ 'ਤੇ ਹਰਭਜਨ ਨੇ ਕਰ ਦਿੱਤਾ ਟ੍ਰੋਲ, ਲਿਖੀ ਮਜ਼ੇਦਾਰ ਗੱਲ

10/09/2019 10:08:14 AM

ਸਪੋਰਟਸ ਡੈਸਕ— ਪਾਕਿਸਤਾਨੀ ਅਭਿਨੇਤਰੀ ਵੀਨਾ ਮਲਿਕ ਨੂੰ ਆਪਣੀ ਅੰਗਰੇਜ਼ੀ ਕਾਰਣ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਿਆ। ਦਰਅਸਲ ਬੀਤੇ ਦਿਨੀਂ ਭਾਰਤੀ ਕ੍ਰਿਕਟਰ ਹਰਭਜਨ ਸਿੰਘ ਨੇ ਪਾਕਿਸਤਾਨ ਦੇ ਪੀ. ਐੱਮ. ਇਮਰਾਨ ਖਾਨ ਨੂੰ ਉਸ ਦੇ ਯੂ. ਐੱਨ. 'ਚ ਦਿੱਤੇ ਗਏ ਭਾਸ਼ਣ ਨੂੰ ਲੈ ਕੇ ਲਤਾੜਿਆ ਸੀ। ਹਰਭਜਨ ਨੇ ਆਪਣੇ ਟਵੀਟ 'ਚ ਲਿਖਿਆ ਸੀ, ''ਇਮਰਾਨ ਖਾਨ ਦੇ ਯੂ. ਐੱਨ. ਜੀ. ਏ. 'ਚ ਦਿੱਤੇ ਗਏ ਭਾਸ਼ਣ 'ਚ ਭਾਰਤ ਲਈ ਸੰਭਾਵਿਤ ਪ੍ਰਮਾਣੂ ਯੁੱਧ ਦੇ ਸੰਕੇਤ ਸਨ। ਇਕ ਪ੍ਰਮੁੱਖ ਖਿਡਾਰੀ ਦੇ ਰੂਪ 'ਚ ਇਮਰਾਨ ਖਾਨ ਨੂੰ ਉਸ ਦੇ ਬਲੱਡ ਬਾਥ (ਅੰਤ ਤਕ ਲੜਾਈ) ਸ਼ਬਦਾਂ ਦੀ ਚੋਣ 'ਤੇ ਕਹਾਂਗਾ ਕਿ ਇਹ ਸ਼ਬਦ ਸਿਰਫ ਦੋਵੇਂ ਰਾਸ਼ਟਰਾਂ ਵਿਚਾਲੇ ਨਫਰਤ ਵਧਾਉਣਗੇ।''

ਹਰਭਜਨ ਦੇ ਇਸ ਟਵੀਟ 'ਚ ਵੀਨਾ ਨੇ ਲਿਖਿਆ
ਇਕ ਸਾਥੀ ਖਿਡਾਰੀ ਦੇ ਰੂਪ 'ਚ ਮੈਂ ਉਸ ਤੋਂ ਸ਼ਾਂਤੀ ਨੂੰ ਬੜ੍ਹਾਵਾ ਦੇਣ ਦੀ ਉਮੀਦ ਕਰਦਾ ਹਾਂ। ਹਰਭਜਨ ਦਾ ਟਵੀਟ ਦੇਖ ਕੇ ਗੁੱਸੇ 'ਚ ਆਈ ਵੀਨਾ ਨੇ ਲਿਖਿਆ ਕਿ ਪੀ. ਐੱਮ. ਇਮਰਾਨ ਖਾਨ ਨੇ ਆਪਣੇ ਭਾਸ਼ਣ 'ਚ ਸ਼ਾਂਤੀ ਦੀ ਗੱਲ ਕੀਤੀ ਹੈ। ਉਸ ਨੇ ਅਸਲੀਅਤ ਅਤੇ ਉਸ ਡਰਾਉਣੀ ਘਟਨਾ ਦੇ ਬਾਰੇ 'ਚ ਗੱਲ ਕੀਤੀ ਹੈ ਜਦੋਂ ਕਰਫਿਊ ਹਟਾ ਲਿਆ ਜਾਂਦਾ ਹੈ। ਦੁੱਖ ਦੀ ਗੱਲ ਹੈ ਕਿ ਉਥੇ ਖੂਨ ਵਗਣ ਵਾਲਾ ਹੈ। ਉਸ ਨੇ ਸਪੱਸ਼ਟ ਰੂਪ ਨਾਲ ਕਿਹਾ ਕਿ ਉਥੇ ਕੋਈ ਖਤਰਾ ਨਹੀਂ ਹੈ ਪਰ ਇਕ ਡਰ ਹੈ। ਕੀ ਤੁਸੀਂ ਅੰਗਰੇਜ਼ੀ ਨੂੰ ਸਮਝਦੇ ਹੋ?

ਵੀਨਾ ਨੂੰ ਹਰਭਜਨ ਸਿੰਘ ਦਾ ਮੂੰਹ ਤੋਡ਼ ਜਵਾਬ 
ਵੀਨਾ ਦੇ ਇਸ ਤਿੱਖੇ ਜਵਾਬ 'ਤੇ ਭੱਜੀ ਵੀ ਪਿੱਛੇ ਨਹੀਂ ਹਟਿਆ। ਉਸ ਨੇ ਲਿਖਿਆ, ''ਮਤਲਬ ਕੀ ਹੈ? ਓਹ, ਇਹ ਹੈ??? ਲਓ ਜੀ  ਦੇਖੋ, ਇਹ ਅੰਗਰੇਜ਼ੀ ਇਸਦੀ, ਅਗਲੀ ਵਾਰ ਅੰਗਰੇਜ਼ੀ 'ਚ ਕੁਝ ਪੜ੍ਹਨ ਅਤੇ ਲਿਖਣ ਤੋਂ ਪਹਿਲਾਂ ਚਿਲ-ਪਿਲ (ਠੰਡੀ ਗੋਲੀ) ਲੈ ਲਓ।''