ਪਿਤਾ ਦੀ ਮੌਤ ਮਗਰੋਂ ਟਰੱਕ ਡਰਾਈਵਰ ਬਣਨਾ ਚਾਹੁੰਦੇ ਸਨ ਹਰਭਜਨ ਸਿੰਘ, ਭੈਣਾਂ ਦੀ ਸਲਾਹ ਨੇ ਬਦਲ ਦਿੱਤੀ ਜ਼ਿੰਦਗੀ

07/03/2021 3:18:35 PM

ਨਵੀਂ ਦਿੱਲੀ- ਭਾਰਤੀ ਟੀਮ ਦੇ ਦਿੱਗਜ ਆਫ਼ ਸਪਿਨਰ ਹਰਭਜਨ ਸਿੰਘ ਅੱਜ ਆਪਣਾ 41ਵਾਂ ਜਨਮਦਿਨ ਮਨਾ ਰਹੇ ਹਨ। 3 ਜੁਲਾਈ 1980 ਨੂੰ ਜਲੰਧਰ ਵਿਚ ਜੰਮੇ ਹਰਭਜਨ ਸਿੰਘ ਨੇ ਭਾਰਤ ਲਈ 103 ਟੈਸਟ, 236 ਵਨਡੇਅ ਅਤੇ 28 ਟੀ -20 ਮੈਚ ਖੇਡੇ ਹਨ। ਹਰਭਜਨ ਸਿੰਘ ਨੇ 417 ਟੈਸਟ ਵਿਕਟਾਂ ਆਪਣੇ ਨਾਮ ਕੀਤੀਆਂ ਹਨ। ਉਥੇ ਹੀ ਵਨਡੇ ਵਿਚ 236 ਮੈਚ ਖੇਡ ਕੇ 269 ਅਤੇ 28 ਟੀ20 ਮੈਚਾਂ ਵਿਚ 25 ਵਿਕਟਾਂ ਲਈਆਂ ਹਨ। ਹਰਭਜਨ ਸਿੰਘ ਦੇ ਕਰੀਅਰ ਦੀ ਸਭ ਤੋਂ ਵੱਡੀ ਪ੍ਰਾਪਤੀ ਇਹ ਹੈ ਕਿ ਉਹ 2007 ਵਿਚ ਟੀ 20 ਵਰਲਡ ਕੱਪ ਅਤੇ 2011 ਵਿਚ ਵਰਲਡ ਕੱਪ ਜਿੱਤ ਚੁੱਕੇ ਹਨ।

ਇਹ ਵੀ ਪੜ੍ਹੋ: ਆਸਟ੍ਰੇਲੀਆ ’ਚ ਯੋਗੀ ਅਦਿਤਿਆਨਾਥ ਦੇ ਚਰਚੇ, ਸਾਂਸਦ ਕ੍ਰੈਗ ਕੇਲੀ ਨੇ ਕੀਤੀ UP ਮਾਡਲ ਦੀ ਤਾਰੀਫ਼

ਹਰਭਜਨ ਨੇ 1998 ਵਿਚ ਟੈਸਟ ਕ੍ਰਿਕਟ ਵਿਚ ਸ਼ੁਰੂਆਤ ਕੀਤੀ ਸੀ। ਹਰਭਜਨ ਨੇ ਮੈਦਾਨ 'ਤੇ ਪਹਿਲਾ ਕਦਮ ਆਸਟਰੇਲੀਆ ਖ਼ਿਲਾਫ 25 ਮਾਰਚ 1998 ਨੂੰ ਟੇਸਟ ਮੈਚ ਖੇਡਕੇ ਰੱਖਿਆ ਸੀ ਪਰ ਸ਼ੁਰੂ ਵਿਚ ਹਰਭਜਨ ਸਿੰਘ ਦਾ ਕਰੀਅਰ ਰਫ਼ਤਾਰ ਨਹੀਂ ਫੜ ਰਿਹਾ ਸੀ, ਜਿਸ ਕਾਰਨ ਉਨ੍ਹਾਂ ਨੂੰ ਟੀਮ ਛੱਡਣੀ ਪਈ। ਇਸੇ ਦੌਰਾਨ ਸਾਲ 2000 ਵਿਚ ਹਰਭਜਨ ਦੇ ਪਿਤਾ ਦਾ ਦਿਹਾਂਤ ਹੋ ਗਿਆ। ਪਰਿਵਾਰ ਨੂੰ ਚਲਾਉਣ ਦੀ ਜ਼ਿੰਮੇਵਾਰੀ ਹਰਭਜਨ 'ਤੇ ਆ ਗਈ ਸੀ। ਮਾਂ ਅਤੇ ਪੰਜ ਭੈਣਾਂ ਦੀ ਜ਼ਿੰਮੇਵਾਰੀ ਉਨ੍ਹਾਂ 'ਤੇ ਸੀ। ਅਜਿਹੀ ਸਥਿਤੀ ਵਿਚ ਹਰਭਜਨ ਨੇ ਇਕ ਵਾਰ ਕਨੈਡਾ ਜਾ ਕੇ ਟਰੱਕ ਚਲਾਉਣ ਬਾਰੇ ਵੀ ਸੋਚਿਆ ਤਾਂ ਜੋ ਉਹ ਪਰਿਵਾਰ ਦੀ ਦੇਖ਼ਭਾਲ ਕਰ ਸਕੇ ਪਰ ਭੈਣਾਂ ਦੀ ਸਲਾਹ 'ਤੇ ਹਰਭਜਨ ਰੁੱਕ ਗਏ ਅਤੇ ਕ੍ਰਿਕਟ ਖੇਡਣਾ ਜਾਰੀ ਰੱਖਿਆ। ਸਾਲ 2000 ਦੀ ਰਣਜੀ ਟਰਾਫੀ ਵਿਚ ਉਨ੍ਹਾਂ ਨੇ ਸ਼ਾਨਦਾਰ ਖੇਡ ਦਿਖਾਈ ਅਤੇ ਫਿਰ ਉਨ੍ਹਾਂ ਨੂੰ ਟੀਮ ਇੰਡੀਆ ਵਿਚ ਜਗ੍ਹਾ ਮਿਲੀ। ਇਸ ਪ੍ਰਦਰਸ਼ਨ ਤੋਂ ਬਾਅਦ ਹਰਭਜਨ ਸਿੰਘ ਸਾਲ 2001 ਵਿਚ ਟੀਮ ਇੰਡੀਆ ਵਿਚ ਪਰਤ ਆਇਆ ਅਤੇ ਫਿਰ ਇਸ ਸਪਿਨਰ ਨੇ ਇਤਿਹਾਸ ਰਚ ਦਿੱਤਾ।

ਇਹ ਵੀ ਪੜ੍ਹੋ: ਪਾਕਿਸਤਾਨੀ ਕੁੜੀ ਨੂੰ ਵਿਆਹ ਕਰਵਾਉਣ ਲਈ ਮਿਲਿਆ ਭਾਰਤ ਦਾ ਵੀਜ਼ਾ, ਜਲਦ ਬਣੇਗੀ 'ਭਾਰਤ ਦੀ ਨੂੰਹ'

2001 ਵਿਚ ਆਸਟਰੇਲੀਆ ਖ਼ਿਲਾਫ਼ ਇਹ ਇਤਿਹਾਸਕ ਸੀਰੀਜ਼ ਹਰਭਜਨ ਸਿੰਘ ਲਈ ਯਾਦਗਾਰ ਬਣ ਗਈ ਸੀ। ਇਸ ਸੀਰੀਜ਼ ਵਿਚ ਉਨ੍ਹਾਂ ਨੇ ਤਿੰਨ ਮੈਚਾਂ ਵਿਚ 32 ਵਿਕਟਾਂ ਲਈਆਂ। ਕੋਲਕਾਤਾ ਟੈਸਟ 'ਚ ਹੈਟ੍ਰਿਕ ਵੀ ਸ਼ਾਮਲ ਹੈ। ਉਹ ਟੈਸਟ ਮੈਚ ਵਿਚ ਹੈਟ੍ਰਿਕ ਲਗਾਉਣ ਵਾਲੇ ਭਾਰਤ ਦੇ ਪਹਿਲੇ ਗੇਂਦਬਾਜ਼ ਬਣ ਗਏ। ਉਨ੍ਹਾਂ ਨੇ ਰਿੱਕੀ ਪੋਂਟਿੰਗ, ਐਡਮ ਗਿਲਕ੍ਰਿਸਟ ਅਤੇ ਸ਼ੇਨ ਵਾਰਨ ਨੂੰ ਆਉਟ ਕਰਦਿਆਂ ਇਤਿਹਾਸ ਰਚ ਦਿੱਤਾ ਸੀ। 
ਹਰਭਜਨ ਸਿੰਘ ਟੈਸਟ ਕ੍ਰਿਕਟ ਵਿਚ 400 ਵਿਕਟਾਂ ਲੈਣ ਵਾਲੇ ਪਹਿਲੇ ਭਾਰਤੀ ਆਫ ਸਪਿਨਰ ਹਨ। ਉਨ੍ਹਾਂ ਨੇ ਇਹ ਉਪਲਬੱਧੀ ਵੈਸਟਇੰਡੀਜ਼ ਖ਼ਿਲਾਫ਼ ਹਾਸਲ ਕੀਤੀ ਹੈ।

ਇਹ ਵੀ ਪੜ੍ਹੋ: ਅਮਰੀਕੀ ਰਿਪੋਰਟ ’ਚ ਵੱਡਾ ਖ਼ੁਲਾਸਾ, ਬੱਚਿਆਂ ਨੂੰ ਫ਼ੌਜ 'ਚ ਭਰਤੀ ਕਰ ਰਹੇ ਹਨ ਪਾਕਿਸਤਾਨ ਅਤੇ ਤੁਰਕੀ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 

 

cherry

This news is Content Editor cherry