ਮੰਕੀਗੇਟ ਵਿਵਾਦ : ਭੱਜੀ ਦਾ ਸਾਈਮੰਡਸ ਨੂੰ ਕਰਾਰਾ ਜਵਾਬ, ਕਿਹਾ- ਸਟੋਰੀ ਵੇਚਣਾ ਬੰਦ ਕਰੋ

12/17/2018 5:36:59 PM

ਨਵੀਂ ਦਿੱਲੀ : ਭਾਰਤ ਆਸਟਰੇਲੀਆ ਸੀਰੀਜ਼ ਵਿਚਾਲੇ ਐਂਡਰਿਊ ਸਾਈਮੰਡਸ ਅਤੇ ਹਰਭਜਨ ਸਿੰਘ ਦਾ ਅੱਜ ਤੋਂ 10 ਪਹਿਲਾਂ ਹੋਇਆ 'ਮੰਕੀਗੇਟ ਵਿਵਾਦ' ਖੂਬ ਚਰਚਾ 'ਚ ਬਣਿਆ ਹੋਇਆ ਹੈ। ਸਾਈਮੰਡਸ ਨੇ ਇਹ ਕਹਿ ਕੇ ਸਭ ਨੂੰ ਹੈਰਾਨ ਕੀਤਾ ਕਿ ਭੱਜੀ ਨੇ ਬਾਅਦ ਵਿਚ ਉਸ ਤੋਂ ਰੋਂਦਿਆਂ ਮੁਆਫੀ ਮੰਗੀ ਸੀ ਪਰ ਹੁਣ ਭੱਜੀ ਨੇ ਸਾਈਮੰਡਸ ਨੂੰ ਕਰਾਰਾ ਜਵਾਬ ਦਿੰਦਿਆਂ ਝੂਠਾ ਕਰਾਰ ਦਿੱਤਾ ਹੈ। ਭੱਜੀ ਨੇ ਸਾਈਮੰਡਸ ਨੂੰ 2 ਟਵੀਟ ਕਰਦਿਆਂ ਜਵਾਬ ਦਿੱਤਾ ਹੈ। ਆਪਣੇ ਪਹਿਲੇ ਟਵੀਟ ਵਿਚ ਲਿਖਿਆ - ਕਦੋਂ ਹੋਇਆ ਸੀ ਇਹ...? ਰੋਣ ਲੱਗਾ...?

ਇਸ ਤੋਂ ਬਾਅਦ ਉਸ ਨੇ ਲਿਖਿਆ, ''ਜਿੱਥੇ ਤੱਕ ਮੇਰਾ ਸੋਚਣਾ ਹੈ, ਸਾਈਮੰਡਸ ਇਕ ਚੰਗੇ ਕ੍ਰਿਕਟਰ ਸਨ ਪਰ ਮੌਜੂਦਾ ਸਮੇਂ ਉਹ ਚੰਗੇ ਫਿਕਸ਼ਨ ਲੇਖਕ ਬਣ ਗਏ ਹਨ। ਸਾਈਮੰਡਸ ਨੇ 2008 ਦੌਰਾਨ ਵੀ ਆਪਣੀ ਸਟੋਰੀ ਨੂੰ ਸਹੀ ਤਰ੍ਹਾਂ ਵੇਚਿਆ ਸੀ ਅਤੇ ਹੁਣ 2018 ਵਿਚ ਵੀ ਉਹ ਇਹੀ ਕੰਮ ਕਰ ਰਹੇ ਹਨ। ਸਾਈਮੰਡਸ ਇਨ੍ਹਾਂ 10 ਸਾਲਾਂ ਵਿਚ ਦੁਨੀਆ ਬਹੁਤ ਅੱਗੇ ਜਾ ਚੁੱਕੀ ਹੈ। ਇਹ ਸਮਾਂ ਹੈ ਕਿ ਤੁਸੀਂ ਵੀ ਵੱਡੇ ਹੋ ਜਾਓ।
 

ਕੀ ਕਿਹਾ ਸੀ ਸਾਈਮੰਡਸ ਨੇ
ਸਾਈਮੰਡਸ ਨੇ ਆਪਣੇ ਬਿਆਨ ਵਿਚ ਕਿਹਾ ਸੀ ਕਿ ਭੱਜੀ 'ਮੰਕੀਗੇਟ' ਵਿਵਾਦ ਨੂੰ ਸੁਲਝਾਉਂਦਿਆਂ ਰੋਣ ਲੱਗਾ ਸੀ। ਜਦੋਂ ਮੈਂ ਦੇਖਿਆ ਕਿ ਉਹ ਆਪਣੀ ਇਸ ਹਰਕਤ ਲਈ ਸ਼ਰਮਿੰਦਾ ਹੈ ਉਸ ਨੂੰ ਆਪਣੀ ਗਲਤੀ ਦਾ ਪਛਤਾਵਾ ਹੈ ਅਤੇ ਉਹ ਇਸ ਵਿਵਾਦ ਨੂੰ ਖਤਮ ਕਰਨਾ ਚਾਹੁੰਦੇ ਹਨ। ਮੈਂ ਉਸ ਨਾਲ ਹੱਥ ਮਿਲਾਇਆ ਅਤੇ ਉਸ ਨੂੰ ਗਲੇ ਲਗਾ ਲਿਆ। ਇਸ ਤੋਂ ਬਾਅਦ ਮੈਂ ਕਿਹਾ ਕਿ ਦੋਸਤ ਸਭ ਕੁਝ ਸਹੀ ਹੈ। ਇਹ ਮਾਮਲਾ ਖਤਮ।

ਜ਼ਿਕਰਯੋਗ ਹੈ ਕਿ ਸਾਲ 2008 ਵਿਚ ਸਿਡਨੀ ਟੈਸਟ ਦੌਰਾਨ ਇਹ ਘਟਨਾ ਹੋਈ ਸੀ, ਜਿਸ ਵਿਚ ਭੱਜੀ 'ਤੇ ਸਾਈਮੰਡਸ ਨੂੰ 'ਬੰਦਰ' ਕਹਿਣ ਦਾ ਦੋਸ਼ ਲਗਿਆ ਸੀ।

Ranjit

This news is Content Editor Ranjit