ਕੋਹਲੀ-ਧੋਨੀ ਤੋਂ ਇਲਾਵਾ ਇਨ੍ਹਾਂ 5 ਖਿਡਾਰੀਆਂ ਨਾਲ ਭਾਰਤ ਮੈਦਾਨ ''ਤੇ ਉੱਤਰੇ ਤਾਂ ਜਿੱਤ ਪੱਕੀ : ਹਰਭਜਨ

05/22/2019 2:34:29 PM

ਨਵੀਂ ਦਿੱਲੀ : ਵਿਸ਼ਵ ਕੱਪ 2019 ਲਈ ਭਾਰਤੀ ਟੀਮ ਇੰਗਲੈਂਡ ਰਵਾਨਾ ਹੋ ਗਈ ਹੈ। ਭਾਰਤੀ ਟੀਮ ਦਾ ਪਹਿਲਾ ਮੈਚ 5 ਜੂਨ ਨੂੰ ਦੱਖਣੀ ਅਫਰੀਕਾ ਨਾਲ ਹੋਵੇਗਾ। ਦੱਸ ਦਈਏ ਕਿ ਇੰਗਲੈਂਡ ਪਹੁੰਚ ਕੇ ਭਾਰਤੀ ਟੀਮ ਨਿਊਜ਼ੀਲੈਂਡ ਅਤੇ ਬੰਗਲਾਦੇਸ਼ ਖਿਲਾਫ ਅਭਿਆਸ ਮੈਚ ਖੇਡੇਗੀ। ਅਭਿਆਸ ਮੈਚ ਖੇਡਣ ਤੋਂ ਬਾਅਦ ਭਾਰਤੀ ਟੀਮ ਵਿਸ਼ਵ ਕੱਪ ਦਾ ਪਹਿਲਾ ਮੈਚ 5 ਜੂਨ ਨੂੰ ਖੇਡੇਗੀ।

ਭਾਰਤੀ ਟੀਮ ਦੇ ਰਵਾਨਾ ਹੋਣ ਤੋਂ ਬਾਅਦ ਇਕ ਨਿਊਜ਼ ਚੈਨਲ ਨੇ ਹਰਭਜਨ ਦਾ ਇੰਟਰਵਿਊ ਲਿਆ ਅਤੇ ਕਿਹਾ ਕਿ ਭਾਰਤੀ ਟੀਮ ਮੈਨੇਜਮੈਂਟ ਨੂੰ ਵਿਸ਼ਵ ਕੱਪ ਦੀ ਮੁਹਿੰਮ ਦੌਰਾਨ ਆਪਣੇ ਦੋਵੇਂ ਸਪਿਨਰ ਕੁਲਦੀਪ ਯਾਦਵ ਅਤੇ ਯੁਜਵੇਂਦਰ ਚਾਹਲ ਨੂੰ ਪਲੇਇੰਗ ਇਲੈਵਨ ਵਿਚ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ। ਹਰਭਜਨ ਨੇ ਕਿਹਾ ਕਿ ਜੇਕਰ ਦੋਵੇਂ ਸਪਿਨਰ ਇਕੱਠੇ ਪਲੇਇੰਗ ਇਲੈਵਨ ਵਿਚ ਖੇਡਦੇ ਹਨ ਤਾਂ ਵਿਰੋਧੀ ਟੀਮਾਂ ਲਈ ਜ਼ਿਆਦਾ ਖਤਰਨਾਕ ਸਾਬਤ ਹੋ ਜਾਂਦੇ ਹਨ। ਉੱਥੇ ਹੀ ਹਰਭਜਨ ਸਿੰਘ ਨੇ ਭਾਰਤੀ ਟੀਮ ਨੂੰ ਵਿਸ਼ਵ ਕੱਪ ਦੇ ਮੈਚਾਂ ਵਿਚ 2 ਸਪਿਨਰ, 2 ਤੇਜ਼ ਗੇਂਦਬਾਜ਼ ਅਤੇ ਹਾਰਦਿਕ ਪੰਡਯਾ ਦੇ ਨਾਲ ਮੈਦਾਨ 'ਤੇ ਉੱਤਰਨਾ ਚਾਹੀਦਾ ਹੈ।