50 ਲੱਖ ਦੀ ਆਬਾਦੀ ਵਾਲੇ ਦੇਸ਼ ਨੇ ਖੇਡਿਆ ਫੀਫਾ ਫਾਈਨਲ, ਅਸੀਂ ਖੇਡ ਰਹੇ ਹਾਂ ਹਿੰਦੂ-ਮੁਸਲਿਮ: ਹਰਭਜਨ

07/16/2018 12:12:13 PM

ਨਵੀਂ ਦਿੱਲੀ—ਭਾਰਤੀ ਸਪਿਨ ਗੇਂਦਬਾਜ਼ ਹਰਭਜਨ ਸਿੰਘ ਆਪਣੇ ਟਵੀਟ ਨਾਲ ਇਕ ਵਾਰ ਫਿਰ ਸੁਰਖੀਆਂ 'ਚ ਆਏ ਹਨ। ਇਸ ਵਾਰ ਹਰਭਜਨ ਸਿੰਘ ਨੇ ਫੀਫਾ ਵਰਲਡ ਕੱਪ 2018 ਦੇ ਫਾਈਨਲ ਮੈਚ ਬਾਰੇ ਗੱਲ ਕਰਦੇ ਹੋਏ ਭਾਰਤ 'ਤੇ ਨਿਸ਼ਾਨਾ ਬੰਨ੍ਹਿਆ ਹੈ। ਹਰਭਜਨ ਸਿੰਘ ਨੇ ਫੀਫਾ ਵਰਲਡ ਕੱਪ ਦੇ ਬਹਾਨੇ ਭਾਰਤ 'ਚ ਧਰਮ ਦੇ ਨਾਂ 'ਤੇ ਲੜਨ ਵਾਲਿਆ 'ਤੇ ਟਿੱਪਣੀ ਕੀਤੀ ਹੈ। ਹਰਭਜਨ ਦੇਸ਼ 'ਚ ਹਿੰਦੂ ਮੁਸਲਮਾਨਾਂ ਵਿਚਕਾਰ ਹੋਣ ਵਾਲੇ ਸੰਘਰਸ਼ਾਂ ਤੋਂ ਨਿਰਾਸ਼ ਹੈ। ਹਰਭਜਨ ਨੇ ਫੀਫਾ ਵਰਲਡ ਕੱਪ 2018 ਦੇ ਕ੍ਰੋਏਸ਼ੀਆ ਅਤੇ ਫਰਾਂਸ ਵਿਚਕਾਰ ਹੋਏ ਫਾਈਨਲ ਮੈਚ ਨੂੰ ਇਸ ਗੱਲ 'ਤੇ ਚਰਚਾ ਦਾ ਮੁੱਦਾ ਬਣਾਇਆ।
ਹਰਭਜਨ ਸਿੰਘ ਨੇ ਆਪਣੇ ਟਵਿਟਰ ਅਕਾਊਂਟ 'ਤੇ ਇਕ ਟਵੀਟ ਕਰਦੇ ਹੋਏ ਕਿਹਾ, ਜਦੋਂ 50 ਲੱਖ ਦੀ ਆਬਾਦੀ ਵਾਲਾ ਕ੍ਰੋਏਸ਼ੀਆ ਫੀਫਾ ਵਰਲਡ ਕੱਪ ਦਾ ਫਾਈਨਲ ਖੇਡਿਆ ਪਰ ਅਸੀਂ 135 ਕਰੋੜ ਦੀ ਆਬਾਦੀ ਵਾਲੇ ਹਿੰਦੂ-ਮੁਸਲਿਮ ਖੇਡਣ 'ਚ ਲੱਗੇ ਹੋਏ ਹਾਂ। ਉਨ੍ਹਾਂ ਨੇ ਕਿਹਾ 'ਸੋਚ ਬਦਲੋ ਦੇਸ਼ ਬਦਲੇਗਾ'।