ਜਦੋਂ ਭੱਜੀ ਨੇ ਸੁਝਾਇਆ ਨੰਬਰ 4 ਦਾ ਬਦਲ ਤਾਂ ਗੰਭੀਰ ਨੇ ਦਿੱਤਾ ਇਹ ਇਹ ਮਜ਼ੇਦਾਰ ਜਵਾਬ

09/07/2019 2:40:13 PM

ਸਪੋਰਟਸ ਡੈਸਕ— ਵਿਕਟਕੀਪਰ ਬੱਲੇਬਾਜ਼ ਸੰਜੂ ਸੈਮਸਨ ਸੈਂਕੜਾ ਬਣਾਉਣ ਤੋਂ ਖੁੰਝੇ ਗਏ ਪਰ ਉਨ੍ਹਾਂ ਦੀ ਧਮਾਕੇਦਾਰ ਪਾਰੀ ਨਾਲ ਭਾਰਤ-ਏ ਟੀਮ ਨੇ ਮੀਂਹ ਤੋਂ ਪ੍ਰਭਾਵਿਤ ਪੰਜਵੇਂ ਅਤੇ ਆਖ਼ਰੀ ਵਨ-ਡੇ ਮੁਕਾਬਲੇ ’ਚ ਦੱਖਣੀ ਅਫਰੀਕਾ-ਏ ਨੂੰ 36 ਦੌੜਾਂ ਨਾਲ ਹਰਾ ਕੇ ਸੀਰੀਜ਼ 4-1 ਨਾਲ ਆਪਣੇ ਨਾਂ ਕੀਤੀ। ਅਜਿਹੇ ’ਚ ਹਰਭਜਨ ਸਿੰਘ ਨੇ ਤਾਂ ਸੰਜੂ ਸੈਮਸਨ ਨੂੰ ਭਾਰਤ ਦੀ ਨੰਬਰ 4 ਦੀ ਸਮੱਸਿਆ ਦਾ ਹੱਲ ਦੱਸਿਆ। ਇਸ ਤੋਂ ਬਾਅਦ ਟੀਮ ਇੰਡੀਆ ਦੇ ਸਾਬਕਾ ਕ੍ਰਿਕਟਰ ਅਤੇ ਸੰਸਦ ਮੈਂਬਰ ਗੌਤਮ ਗੰਭੀਰ ਨੇ ਹਰਭਜਨ ਦੇ ਟਵੀਟ ’ਤੇ ਸਹਿਮਤੀ ਜਤਾਈ ਅਤੇ ਕਿਹਾ ਕਿ ਸੰਜੂ ਤਾਂ ਚੰਨ ’ਤੇ ਵੀ ਬੱਲੇਬਾਜ਼ੀ ਕਰ ਸਕਦਾ ਹੈ।

ਦਰਅਸਲ, ਕੱਲ ਭੱਜੀ ਨੇ ਆਪਣੇ ਟਵੀਟ ’ਚ ਲਿਖਿਆ, ਭਾਰਤੀ ਟੀਮ ’ਚ ਜਾਰੀ ਨੰਬਰ-4 ਦੇ ਬੱਲੇਬਾਜ਼ ਦੀ ਭਾਲ ਦਾ ਸੰਜੂ ਸੈਮਸਨ ਸਹੀ ਹੱਲ ਹੋ ਸਕਦਾ ਹੈ। ਸੈਮਸਨ ਨੇ ਇੰਡੀਆ-ਏ ਤੋਂ ਤੀਜੇ ਨੰਬਰ ’ਤੇ ਬੱਲੇਬਾਜ਼ੀ ਕਰਦੇ ਹੋਏ ਦੱਖਣੀ ਅਫਰੀਕਾ-ਏ ਖਿਲਾਫ 48 ਗੇਂਦਾਂ ’ਤੇ 91 ਦੌੜਾਂ ਦੀ ਪਾਰੀ ਖੇਡੀ। ਇਸ ਟਵੀਟ ’ਤੇ ਗੌਤਮ ਗੰਭੀਰ ਨੇ ਲਿਖਿਆ-ਹਾਂ, ਹਰਭਜਨ ਸਿੰਘ ਮੌਜੂਦਾ ਫਾਰਮ ਅਤੇ ਸਮਰਥਾ ਨੂੰ ਦੇਖਦੇ ਹੋਏ ਇਹ ਸਾਊਥ ਦਾ ਸਟਾਰ ਸੰਜੂ ਸੈਮਸਨ ਚੰਨ ਦੇ ਦੱਖਣੀ ਪੋਲ ’ਚ ਵੀ ਬੱਲੇਬਾਜ਼ੀ ਕਰ ਸਕਦਾ ਹੈ। ਇਹ ਸ਼ਾਨਦਾਰ ਹੋਵੇਗਾ ਜੇਕਰ ਉਨ੍ਹਾਂ ਕੋਲ ਇਸ ਚਮਤਕਾਰੀ ਬੱਲੇਬਾਜ਼ ਲੈ ਕੇ ਜਾਣ ਲਈ ‘ਵਿ¬ਕ੍ਰਮ’ ’ਤੇ ਜਗ੍ਹਾ ਹੋਵੇਗੀ। ਬਹੁਤ ਵਧੀਆ ਸੰਜੂ ਸੈਮਸਨ ਦੱਖਣੀ ਅਫਰੀਕਾ ਏ ਖਿਲਾਫ 48 ਗੇਂਦਾਂ ’ਤੇ 91 ਦੌੜਾਂ ਦੀ ਪਾਰੀ ਖੇਡਣਾ।  

                

Tarsem Singh

This news is Content Editor Tarsem Singh