ਇਸ ਖਿਡਾਰੀ ਦੇ ਪ੍ਰਦਰਸ਼ਨ ਦੇ ਮੁਰੀਦ ਹੋਏ ਭੱਜੀ, ਕਿਹਾ- ਭਾਰਤੀ ਟੈਸਟ ਟੀਮ ਤੁਹਾਨੂੰ ਬੁਲਾ ਰਹੀ ਹੈ

09/08/2019 3:01:18 PM

ਸਪੋਰਟਸ ਡੈਸਕ— ਧਾਕੜ ਆਫ ਸਪਿਨਰ ਹਰਭਜਨ ਸਿੰਘ ਨੇ ਦਲੀਪ ਟਰਾਫੀ ਫਾਈਨਲ ’ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਅਕਸ਼ੇ ਵਖਾਰੇ ਨੂੰ ਭਾਰਤ ਦੀ ਟੈਸਟ ਟੀਮ ’ਚ ਜਗ੍ਹਾ ਦੇਣ ਦਾ ਸਮਰਥਨ ਕੀਤਾ ਹੈ। ਵਖਾਰੇ ਨੇ ਇੰਡੀਆ ਰੇਡ ਨੂੰ ਦਲੀਪ ਟਰਾਫੀ ਦਾ ਖਿਤਾਬ ਦਿਵਾਉਣ ’ਚ ਅਹਿਮ ਭੂਮਿਕਾ ਨਿਭਾਉਂਦੇ ਹੋਏ ਪੰਜ ਵਿਕਟ ਲਏ। ਉਨ੍ਹਾਂ ਦੀ ਟੀਮ ਨੇ ਇਕਪਾਸੜ ਮੁਕਾਬਲੇ ’ਚ ਸ਼ਨੀਵਾਰ (7 ਸਤੰਬਰ) ਨੂੰ ਇੰਡੀਅਨ ਗ੍ਰੀਨ ਨੂੰ ਪਾਰੀ ਅਤੇ 38 ਦੌੜਾਂ ਨਾਲ ਹਰਾਇਆ।

ਅਕਸ਼ੇ ਵਖਾਰੇ ਦੀ ਸ਼ਲਾਘਾ ਕਰਦੇ ਹੋਏ ਹਰਭਜਨ ਨੇ ਇਕ ਟਵੀਟ ’ਚ ਕਿਹਾ, ‘‘ਅਕਸ਼ੇ ਵਖਾਰੇ ਨੇ ਪਿਛਲੇ ਕੁਝ ਸਾਲਾਂ ਤੋਂ ਪਹਿਲੇ ਦਰਜੇ ਦੇ ਕ੍ਰਿਕਟ ’ਚ ਗੇਂਦ ਦੇ ਨਾਲ ਦਮਦਾਰ ਪ੍ਰਦਰਸ਼ਨ ਕੀਤਾ ਹੈ। ਉਹ ਲਗਾਤਾਰ ਦੋ ਸਾਲ ਰਣਜੀ ਟਰਾਫੀ ਦਾ ਖਿਤਾਬ ਜਿੱਤਣ ’ਚ ਵੀ ਸਫਲ ਰਹੇ ਹਨ। ਉਨ੍ਹਾਂ ਇੰਡੀਆ ਗ੍ਰੀਨ ਖਿਲਾਫ ਕੱਲ ਬਿਹਤਰੀਨ ਪ੍ਰਦਰਸ਼ਨ ਕਰਦੇ ਹੋਏ 13 ਦੌੜਾਂ ਦੇ ਕੇ ਪੰਜ ਵਿਕਟਾਂ ਲਈਆਂ।

ਹਰਭਜਨ ਨੇ ਕਿਹਾ,  ‘‘ਆਪਣੀ ਟੀਮ ਲਈ ਇਕ ਹੋਰ ਚੈਂਪੀਅਨਸ਼ਿਪ ਜਿੱਤ। ਅਜੇ ਤੁਹਾਨੂੰ ਲੰਬਾ ਸਫਰ ਤੈਅ ਕਰਨਾ ਹੈ। ਭਾਰਤੀ ਟੈਸਟ ਟੀਮ ਤੁਹਾਨੂੰ ਬੁਲਾ ਰਹੀ ਹੈ।’’

 

ਪਹਿਲੇ ਦਰਜੇ ਦੇ ਕ੍ਰਿਕਟ ’ਚ 33 ਸਾਲਾ ਵਖਾਰੇ ਨੇ 75 ਮੈਚਾਂ ’ਚ ਕੁਲ 263 ਵਿਕਟਾਂ ਲਈਆਂ ਹਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਹਰਭਜਨ ਸਿੰਘ ਨੇ ਟੀਮ ਇੰਡੀਆ ’ਚ ਨੰਬਰ 4 ਦੇ ਲਈ ਸੰਜੂ ਸੈਮਸਨ ਦੀ ਪੈਰਵੀ ਕੀਤੀ ਸੀ। ਹਰਭਜਨ ਨੇ ਆਪਣੇ ਟਵੀਟ ’ਚ ਲਿਖਿਆ ਸੀ ਕਿ ਭਾਰਤੀ ਟੀਮ ’ਚ ਜਾਰੀ ਨੰਬਰ-4 ਦੇ ਬੱਲੇਬਾਜ਼ ਦੀ ਭਾਲ ਦਾ ਸੰਜੂ ਸੈਮਸਨ ਸਹੀ ਹੱਲ ਹੋ ਸਕਦੇ ਹਨ। 

ਸੈਮਸਨ ਨੇ ਇੰਡੀਆ-ਏ ਤੋਂ ਤੀਜੇ ਨੰਬਰ ’ਤੇ ਬੱਲੇਬਾਜ਼ੀ ਕਰਦੇ ਹੋਏ ਦੱਖਣੀ ਅਫਰੀਕਾ-ਏ ਖਿਲਾਫ 48 ਗੇਂਦਾਂ ’ਤੇ 91 ਦੌੜਾਂ ਦੀ ਪਾਰੀ ਖੇਡੀ ਅਤੇ ਆਪਣੀ ਟੀਮ ਨੂੰ 36 ਦੌੜਾਂ ਨਾਲ ਜਿੱਤ ਦਿਵਾਈ।

ਇਸ ’ਤੇ ਹਰਭਜਨ ਨੇ ਟਵੀਟ ਕੀਤਾ, ‘‘ਵਨ-ਡੇ ’ਚ ਨੰਬਰ-4 ਲਈ ਸੰਜੂ-ਸੈਸਮਨ ਕਿਉਂ ਨਹੀਂ... ਉਨ੍ਹਾਂ ਕੋਲ ਚੰਗੀ ਤਕਨੀਕ ਹੈ, ਖੇਡ ਦੀ ਸਮਝ ਹੈ। ਅੱਜ ਦੱਖਣੀ ਅਫਰੀਕਾ-ਏ ਖਿਲਾਫ ਚੰਗਾ ਖੇਡੇ।’’    

 

Tarsem Singh

This news is Content Editor Tarsem Singh