ਹਰਭਜਨ ਦੀ ਨਸੀਹਤ : ਜਿੱਤਣ ਲਈ ਜਾਧਵ ਦੀ ਜਗ੍ਹਾ ਯੁਜਵੇਂਦਰ ਨੂੰ ਦਿੱਤਾ ਜਾਵੇ ਮੌਕਾ

02/06/2020 2:40:14 PM

ਨਵੀਂ ਦਿੱਲੀ— ਭਾਰਤੀ ਸਪਿਨਰ ਹਰਭਜਨ ਸਿੰਘ ਹੈਮਿਲਟਨ 'ਚ ਟੀਮ ਇੰਡੀਆ ਨੂੰ ਪਹਿਲੇ ਵਨ- ਡੇ 'ਚ ਮਿਲੀ ਹਾਰ ਤੋਂ ਨਿਰਾਸ਼ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਭਾਰਤੀ ਟੀਮ ਨੇ ਨਿਊਜ਼ੀਲੈਂਡ ਖਿਲਾਫ ਵਨ-ਡੇ ਸੀਰੀਜ਼ 'ਚ ਟਿਕੇ ਰਹਿਣਾ ਹੈ ਤਾਂ ਉਨ੍ਹਾਂ ਨੂੰ ਯੁਜਵੇਂਦਰ ਚਾਹਲ ਅਤੇ ਕੁਲਦੀਪ ਯਾਦਵ ਨੂੰ ਇਕੱਠਿਆਂ ਮੌਕਾ ਦੇਣਾ ਚਾਹੀਦਾ ਹੈ। ਮੈਚ ਦੇ ਦੌਰਾਨ ਗੱਲ ਕਰਦੇ ਹੋਏ ਹਰਭਜਨ ਨੇ ਸਾਫ ਕੀਤਾ ਕਿ ਕੁਲਦੀਪ ਉਦੋਂ ਹੀ ਸਰਵਸ੍ਰੇਸ਼ਠ ਫਾਰਮ 'ਚ ਦਿਸਦੇ ਹਨ ਜਦੋਂ ਉਨ੍ਹਾਂ ਨਾਲ ਇਕ ਪਾਸੇ ਚਾਹਲ ਦਬਾਅ ਬਣਾਏ ਰੱਖਦੇ ਹਨ। ਹੈਮਿਲਟਨ ਦੀ ਲਾਲ ਮਿੱਟੀ ਵਾਲੀ ਪਿੱਚ 'ਤੇ ਯੁਜਵੇਂਦਰ ਚਾਹਲ ਅਤੇ ਕੁਲਦੀਪ ਖਤਰਨਾਕ ਸਾਬਤ ਹੋ ਸਕਦੇ ਹਨ। ਚਾਹਲ ਇਸ ਤਰ੍ਹਾਂ ਦੀ ਪਿੱਚਾਂ 'ਤੇ ਗੇਂਦ ਕਰਨ ਦੇ ਆਦੀ ਹਨ। ਲਿਹਾਜ਼ਾ ਭਾਰਤੀ ਟੀਮ ਜੇਕਰ ਚਾਹੇ ਤਾਂ ਕੇਦਾਰ ਯਾਦਵ ਨੂੰ ਆਰਾਮ ਦੇ ਕੇ ਇਨ੍ਹਾਂ ਦੋ ਖਿਡਾਰੀਆਂ ਨੂੰ ਮੌਕਾ ਦੇ ਸਕਦੀ ਹੈ।

ਹਰਭਜਨ ਨੇ ਕਿਹਾ ਕਿ ਜੇਕਰ ਭਾਰਤੀ ਟੀਮ ਦੀ ਵਨ-ਡੇ 'ਚ 347 ਦੌੜਾਂ ਬਣਾਉਣ ਦੇ ਬਾਵਜੂਦ ਹਾਰ ਦੀ ਸਮੀਖਿਆ ਕੀਤੀ ਜਾਵੇ ਤਾਂ ਪਤਾ ਚਲੇਗਾ ਕਿ ਟੀਮ ਇੰਡੀਆ ਨੇ 16 ਤੋਂ 40 ਓਵਰਾਂ ਵਿਚਾਲੇ ਸਭ ਤੋਂ ਜ਼ਿਆਦਾ ਦੌੜਾਂ ਦਿੱਤੀਆਂ। ਇਹੋ ਉਹ ਮੌਕਾ ਸੀ ਜਦੋਂ ਟੀਮ ਇੰਡੀਆ ਕੀਵੀ ਬੱਲੇਬਾਜ਼ਾਂ 'ਤੇ ਦਬਾਅ ਬਣਾਏ ਰਖ ਸਕਦੀ ਸੀ। ਕੁਲਦੀਪ ਇਕੱਲੇ ਹੀ ਗੇਂਦਬਾਜ਼ੀ ਕਰ ਰਹੇ ਸਨ ਜਦਕਿ ਉਨ੍ਹਾਂ ਨੂੰ ਦੂਜੀ ਸਾਈਡ ਤੋਂ ਮਦਦ ਨਹੀਂ ਮਿਲ ਰਹੀ ਸੀ। ਜੇਕਰ ਕੁਲਦੀਪ ਅਤੇ ਚਾਹਲ ਨਾਲ-ਨਾਲ ਖੇਡ ਰਹੇ ਹੁੰਦੇ ਤਾਂ ਮੈਚ ਦਾ ਨਤੀਜਾ ਕੁਝ ਹੋਰ ਹੋ ਸਕਦਾ ਸੀ।

ਦਸ ਦਈਏ ਕਿ ਭਾਰਤੀ ਟੀਮ ਨੂੰ ਨਿਊਜ਼ੀਲੈਂਡ ਖਿਲਾਫ ਟੀ-20 ਸੀਰੀਜ਼ 5-0 ਨਾਲ ਜਿੱਤਣ ਦੇ ਬਾਵਜੂਦ ਵਨ-ਡੇ ਸੀਰੀਜ਼ ਦੇ ਪਹਿਲੇ ਮੁਕਾਬਲੇ 'ਚ 4 ਵਿਕਟਾਂ ਨਾਲ ਹਾਰ ਝਲਣੀ ਪਈ ਸੀ। ਹਾਲਾਂਕਿ ਟੀਮ ਇੰਡੀਆ ਦੀ ਇਸ ਮੈਚ 'ਚ ਬੱਲੇਬਾਜ਼ੀ ਸ਼ਾਨਦਾਰ ਰਹੀ ਸੀ। ਭਾਰਤੀ ਟੀਮ ਨੇ ਪਹਿਲਾਂ ਖੇਡਦੇ ਹੋਏ ਸ਼੍ਰੇਅਸ ਅਈਅਰ ਦੇ ਸੈਂਕੜੇ ਅਤੇ ਕਪਤਾਨ ਕੋਹਲੀ ਅਤੇ ਕੇ. ਐੱਲ. ਰਾਹੁਲ ਦੇ ਅਰਧ ਸੈਂਕੜਿਆਂ ਦੀ ਬਦੌਲਤ 347 ਦੌੜਾਂ ਬਣਾਈਆਂ ਸਨ। ਜਵਾਬ 'ਚ ਖੇਡਣ ਉਤਰੀ ਨਿਊਜ਼ੀਲੈਂਡ ਨੇ ਰਾਸ ਟੇਲਰ ਦੇ ਸੈਂਕੜੇ ਅਤੇ ਲੈਥਮ ਦੇ ਅਰਧ ਸੈਂਕੜੇ ਦੀ ਬਦੌਲਤ ਮੈਚ ਜਿੱਤ ਲਿਆ ਸੀ।

Tarsem Singh

This news is Content Editor Tarsem Singh