ਹਰਭਜਨ ਸਿੰਘ ਨੇ ਰਿਲੀਜ਼ ਕੀਤੀ ਆਪਣੀ ਤੀਜੀ ਐਲਬਮ

03/21/2018 2:01:56 AM

ਜਲੰਧਰ— ਭਾਰਤੀ ਟੀਮ ਦੇ ਸਪਿਨ ਗੇਂਦਬਾਜ਼ ਹਰਭਜਨ ਸਿੰਘ (ਭੱਜੀ) ਨੇ ਮੰਗਲਵਾਰ ਨੂੰ ਆਪਣੀ ਤੀਜੀ ਐਲਬਸ 'ਇਕ ਸੁਨੇਹਾ-2' ਰਿਲੀਜ਼ ਕੀਤੀ। ਹਰਭਜਨ ਨੇ ਸਾਲ 2013 'ਚ 'ਮੇਰੀ ਮਾਂ' ਗੀਤ ਦੇ ਸਾਥੀ ਗਾਇਕ ਦੇ ਨਾਲ ਖੇਤਰ 'ਚ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਪੰਜਾਬ ਦੀ ਸਮੱਸਿਆਵਾਂ ਤੇ ਲੱਚਰ ਗਾਇਕੀ 'ਤੇ ਨਿਸ਼ਾਨਾ ਬਿੰਨ ਦੇ ਹੋਏ 'ਇਕ ਸੁਨੇਹਾ' ਗੀਤ ਗਾਇਆ। ਹੁਣ ਨਵੀਂ ਰਿਲੀਜ਼ ਹੋਣ ਜਾ ਰਹੀ ਐਲਬਮ 'ਇਕ ਸੁਨੇਹਾ-2' ਨੂੰ ਉਨ੍ਹਾਂ ਨੇ ਸ਼ਹੀਦ ਭਗਤ ਨੂੰ ਸਮਰਪਿਤ ਕੀਤਾ ਹੈ।
ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਅੱਗੇ ਵਧਾਉਣਾ ਚਾਹੁੰਦੇ ਹਨ ਹਰਭਜਨ
ਭੱਜੀ ਨੇ ਪੰਜਾਬ ਕੇਸਰੀ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਅੱਗੇ ਵਧਾਉਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਭਗਤ ਸਿੰਘ ਨੂੰ ਸਿਰਫ ਉਸ ਦੇ ਜਨਮਦਿਨ 'ਤੇ ਤੇ ਉਸਦੀ ਸ਼ਹੀਦੀ ਨੂੰ ਯਾਦ ਕਰਦੇ ਹਨ। ਮੈਨੂੰ ਲੱਗਦਾ ਹੈ ਕਿ ਸਾਨੂੰ ਉਨ੍ਹਾਂ ਦੇ ਸਮੇਂ ਨੂੰ ਯਾਦ ਕਰਨਾ ਚਾਹੀਦਾ ਹੈ। ਸਾਨੂੰ ਸਾਰਿਆਂ ਦੇ ਲਈ ਇਕ ਬਹੁਤ ਵੱਡੀ ਮਿਸਾਲ ਹੈ ਤੇ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ।
ਹਰਭਜਨ ਨੇ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਸਾਰੇ ਗਾਇਕ ਭਗਤ ਸਿੰਘ ਵਰਗੀ ਸੋਚ ਰੱਖਣ ਤੇ ਲੜਾਈ ਝਗੜੇ ਵਾਲੇ ਨਹੀਂ ਬਲਕਿ ਖੁਸ਼ਹਾਲੀ ਵਾਲੇ ਗੀਤ ਗਾਉਣੇ ਚਾਹੀਦੇ ਹਨ। ਕੁਝ ਇਸ ਤਰ੍ਹਾਂ ਦੇ ਪੰਜਾਬੀ ਲੱਚਰ ਗਾਣੇ ਹਨ ਜੋ ਆਉਣ ਵਾਲੇ ਯੂਥ ਤੋਂ ਦੂਰ ਰੱਖੇ ਜਾਣੇ ਚਾਹੀਦੇ ਤੇ ਹਰ ਇਕ ਗਾਇਕ ਨੂੰ ਚਾਹੀਦਾ ਹੈ ਕਿ ਉਹ ਇਸ ਤਰ੍ਹਾਂ ਦੇ ਗਾਣੇ ਜਿਸ ਤੋਂ ਯੂਥ ਨੂੰ ਕੁਝ ਸਿੱਖਣ ਨੂੰ ਮਿਲੇ ਤੇ ਉਹ ਅੱਗੇ ਜਾ ਕੇ ਪੰਜਾਬ ਤੇ ਦੇਸ਼ ਦਾ ਨਾਂ ਰੋਸ਼ਨ ਕਰ ਸਕੇ। ਹਰਭਜਨ ਸਿੰਘ ਨੇ ਕਿਹਾ ਕਿ ਉਹ ਅੱਗੇ ਵੀ ਗਾਉਣਾ ਜਾਰੀ ਰੱਖਣਗੇ।